''ਰਾਫਾ'' ਦਾ ਵਿਰੋਧ ਕਰਨ ''ਤੇ ਐਲਵਿਸ਼ ਯਾਦਵ ਫਸੇ ਮੁਸੀਬਤ ''ਚ, ਮਿਲੀ ਰਹੀਆਂ ਹਨ ਜਾਨੋਂ ਮਾਰਨ ਦੀਆਂ ਧਮਕੀਆਂ
Saturday, Jun 01, 2024 - 01:25 PM (IST)
ਮੁੰਬਈ (ਬਿਊਰੋ): 'ਬਿੱਗ ਬੌਸ ਓ.ਟੀ.ਟੀ. 2' ਦੇ ਜੇਤੂ ਅਤੇ ਯੂਟਿਊਬਰ ਐਲਵਿਸ਼ ਯਾਦਵ ਮੁੜ ਵਿਵਾਦਾਂ 'ਚ ਫਸ ਗਏ ਹਨ। ਹੁਣ ਹਾਲ ਹੀ 'ਚ 'ਆਲ ਆਈਜ਼ ਆਨ 'ਰਾਫਾ' ਦਾ ਸਮਰਥਨ ਕਰਨ ਦੀ ਬਜਾਏ ਐਲਵਿਸ਼ ਨੇ 'ਆਲ ਆਈਜ਼ ਆਨ ਪੀ.ਓ.ਕੇ' ਦੀ ਪੋਸਟ ਸ਼ੇਅਰ ਕੀਤੀ, ਜਿਸ ਤੋਂ ਬਾਅਦ ਉਹ ਫਿਰ ਤੋਂ ਵਿਵਾਦਾਂ 'ਚ ਘਿਰ ਗਏ ਹਨ। YouTuber ਨੂੰ ਸੋਸ਼ਲ ਮੀਡੀਆ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਦਰਅਸਲ, ਐਲਵਿਸ਼ ਯਾਦਵ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, "ਮੈਂ ਕਿਸੇ ਵੀ ਧਰਮ ਦੇ ਲੋਕਾਂ ਦੀ ਹੱਤਿਆ ਦੀ ਨਿੰਦਾ ਕਰਦਾ ਹਾਂ ਪਰ ਫਿਰ ਵੀ ਮੇਰੀ ਨਜ਼ਰ ਪੀ.ਓ.ਕੇ ਵੱਲ ਹੈ।" ਇਸ ਪੋਸਟ ਤੋਂ ਬਾਅਦ ਜਿੱਥੇ ਕਈ ਲੋਕ ਐਲਵਿਸ਼ ਦਾ ਸਮਰਥਨ ਕਰਦੇ ਨਜ਼ਰ ਆਏ, ਉੱਥੇ ਹੀ ਕਈ ਲੋਕ ਗੁੱਸੇ 'ਚ ਆ ਗਏ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗੇ।
ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ ਐਲਵਿਸ਼ ਯਾਦਵ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦੇ ਹੋਏ ਇੱਕ ਯੂਜ਼ਰ ਨੇ ਲਿਖਿਆ - "ਕੀ ਤੁਹਾਨੂੰ ਲੱਗਦਾ ਹੈ ਕਿ ਜੇਕਰ ਤੁਸੀਂ ਰਾਫਾ ਦੀ ਬਜਾਏ ਪੀ.ਓ.ਕੇ. ਲਿਖਦੇ ਹੋ ਤਾਂ ਇਹ ਵਧੀਆ ਲੱਗੇਗਾ?" ਇੱਕ ਹੋਰ ਨੇ ਕਿਹਾ, "ਕੁਰਬਾਨੀ ਆ ਰਹੀ ਹੈ। ਜਾਨੋਂ ਮਾਰਨ ਦੀਆਂ ਧਮਕੀਆਂ ਤੋਂ ਬਾਅਦ ਐਲਵਿਸ਼ ਯਾਦਵ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, "ਹੁਣ ਤੋਂ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ, ਜਿਸਦਾ ਮਤਲਬ ਹੈ ਕਿ ਇਨ੍ਹਾਂ ਨੂੰ ਕਿਸੇ ਗੱਲ ਦੀ ਮਿਰਚੀ ਲੱਗ ਗਈ ਹੈ।
Already Started Receiving Death Threats matlb kuch toh bat haiii jo mirch lag gyi inko pic.twitter.com/W4v3EJMHMp
— Elvish Yadav (@ElvishYadav) May 30, 2024 tyle="text-align: justify;">
ਦੱਸਣਯੋਗ ਹੈ ਕਿ ਇਜ਼ਰਾਈਲ ਅਤੇ ਫਲਸਤੀਨ ਵਿਚਾਲੇ ਕਈ ਮਹੀਨਿਆਂ ਤੋਂ ਜੰਗ ਚੱਲ ਰਹੀ ਹੈ। ਐਤਵਾਰ ਨੂੰ ਇਜ਼ਰਾਈਲ ਨੇ ਫਲਸਤੀਨ ਦੇ ਰਫਾਹ 'ਤੇ ਹਮਲਾ ਕੀਤਾ, ਜਿਸ 'ਚ ਬੱਚਿਆਂ ਅਤੇ ਔਰਤਾਂ ਸਮੇਤ 45 ਲੋਕ ਮਾਰੇ ਗਏ। ਅਜਿਹੇ 'ਚ ਪੂਰਾ ਬਾਲੀਵੁੱਡ ਇਸ ਹਮਲੇ ਦੀ ਨਿੰਦਾ ਕਰਦਾ ਨਜ਼ਰ ਆ ਰਿਹਾ ਹੈ।