ਸੁਨੰਦਾ ਸ਼ਰਮਾ ਦੀ ਸ਼ਾਇਰੀ ਨੂੰ ਆਪਣੇ ਸ਼ੋਅ ‘ਬੜੇ ਅਛੇ ਲਗਤੇ ਹੈਂ 2’ ’ਚ ਵਰਤੇਗੀ ਏਕਤਾ ਕਪੂਰ

Tuesday, Jan 10, 2023 - 05:52 PM (IST)

ਸੁਨੰਦਾ ਸ਼ਰਮਾ ਦੀ ਸ਼ਾਇਰੀ ਨੂੰ ਆਪਣੇ ਸ਼ੋਅ ‘ਬੜੇ ਅਛੇ ਲਗਤੇ ਹੈਂ 2’ ’ਚ ਵਰਤੇਗੀ ਏਕਤਾ ਕਪੂਰ

ਚੰਡੀਗੜ੍ਹ (ਬਿਊਰੋ)– ਟੀ. ਵੀ. ਸੀਰੀਅਲਜ਼ ਦੀ ਕੁਈਨ ਏਕਤਾ ਕਪੂਰ ਨੇ ਇੰਸਟਾਗ੍ਰਾਮ ’ਤੇ ਇਕ ਰੀਲ ਸਾਂਝੀ ਕੀਤੀ ਹੈ। ਇਸ ਰੀਲ ’ਚ ਸੁਨੰਦਾ ਸ਼ਰਮਾ ਦੀ ਸ਼ਾਇਰੀ ਸੁਣੀ ਜਾ ਸਕਦੀ ਹੈ।

ਇਹ ਖ਼ਬਰ ਵੀ ਪੜ੍ਹੋ : ਸੋਨੂੰ ਸੂਦ ਦੇ ਸਨਮਾਨ 'ਚ ਭਾਰਤੀ ਫੌਜ ਨੇ ਕੀਤਾ ਇਹ ਕੰਮ, ਤਸਵੀਰਾਂ ਵਾਇਰਲ

ਏਕਤਾ ਕਪੂਰ ਗਾਇਕਾ ਸੁਨੰਦਾ ਸ਼ਰਮਾ ਦੀ ਇਸ ਸ਼ਾਇਰੀ ਤੋਂ ਇੰਨਾ ਖ਼ੁਸ਼ ਹੋਈ ਕਿ ਉਸ ਨੇ ਇਸ ਸ਼ਾਇਰੀ ਨੂੰ ਆਪਣੇ ਨਵੇਂ ਸ਼ੋਅ ਲਈ ਵਰਤਣ ਦਾ ਐਲਾਨ ਕਰ ਦਿੱਤਾ।

ਏਕਤਾ ਕਪੂਰ ਨੇ ਰੀਲ ਨਾਲ ਲਿਖਿਆ, ‘‘ਇਨ੍ਹਾਂ ਲਾਈਨਾਂ ਨੇ ਮੇਰੇ ਪਿਆਰੇ ਪੰਜਾਬੀ ਦਿਲ ਨੂੰ ਛੂਹ ਲਿਆ ਹੈ। ਮੈਂ ਇਨ੍ਹਾਂ ਨੂੰ ਜ਼ਰੂਰ ਆਪਣੇ ਨਵੇਂ ਸ਼ੋਅ ‘ਬੜੇ ਅਛੇ ਲਗਤੇ ਹੈਂ 2’ ’ਚ ਵਰਤਾਂਗੀ।’’

ਏਕਤਾ ਦੀ ਇਸ ਰੀਲ ਨੂੰ 1 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ ਤੇ ਕਈ ਲੋਕਾਂ ਦੇ ਕੁਮੈਂਟਸ ਆ ਰਹੇ ਹਨ, ਜਿਨ੍ਹਾਂ ’ਚ ਸੁਨੰਦਾ ਦੀ ਸ਼ਾਇਰੀ ਦੀ ਤਾਰੀਫ਼ ਕੀਤੀ ਜਾ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News