ਗ੍ਰੈਂਡ ਪ੍ਰੀਮੀਅਰ ਤੋਂ ਪਹਿਲਾਂ ਸਾਹਮਣੇ ਆਈ 'ਨਾਗਿਨ 6' ਦੀ ਪਹਿਲੀ ਝਲਕ (ਵੀਡੀਓ)
Saturday, Feb 12, 2022 - 05:22 PM (IST)
ਮੁੰਬਈ (ਬਿਊਰੋ) : ਮਸ਼ਹੂਰ ਟੀ. ਵੀ. ਸ਼ੋਅ ‘ਨਾਗਿਨ 6’ ਦਾ ਬੇਸਬਰੀ ਨਾਲ ਇੰਤਜ਼ਾਰ ਕਰਨ ਵਾਲਿਆਂ ਲਈ ਖੁਸ਼ਖਬਰੀ ਹੈ। 12 ਫਰਵਰੀ ਯਾਨੀਕਿ ਅੱਜ ਤੋਂ ਉਨ੍ਹਾਂ ਦਾ ਪਸੰਦੀਦਾ ਸ਼ੋਅ 'ਨਾਗਿਨ 6' ਟੈਲੀਕਾਸਟ ਹੋਣ ਜਾ ਰਿਹਾ ਹੈ। ਸ਼ੋਅ ਦੇ ਗ੍ਰੈਂਡ ਪ੍ਰੀਮੀਅਰ ਤੋਂ ਪਹਿਲਾਂ 'ਨਾਗਿਨ' ਦੀ ਨਿਰਮਾਤਾ ਏਕਤਾ ਕਪੂਰ ਨੇ ਇਸ ਸ਼ੋਅ ਦੀ ਪਹਿਲੀ ਝਲਕ ਸਾਂਝੀ ਕਰ ਦਿੱਤੀ ਹੈ। ਇਸ ਦੇ ਨਾਲ ਹੀ ਏਕਤਾ ਕਪੂਰ ਨੇ 'ਨਾਗਿਨ' ਦਾ ਅੰਦਾਜ਼ ਵੀ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ।
ਦੱਸ ਦਈਏ ਕਿ ਅੱਜ ਸ਼ੋਅ ਸ਼ੁਰੂ ਹੋਣ ਜਾ ਰਹੇ ਸ਼ੋਅ ਤੋਂ ਪਹਿਲਾਂ ਹੀ ਏਕਤਾ ਕਪੂਰ ਨੇ ਇਸ ਦੀ ਝਲਕ ਲੋਕਾਂ ਨਾਲ ਸਾਂਝੀ ਕੀਤੀ ਹੈ। ਉਸ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ ‘ਤੇ ਕੁਝ ਵੀਡੀਓਜ਼ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਅਦਾਕਾਰ ਮਨਿਤ ਜੌਰਾ ਨਜ਼ਰ ਆ ਰਹੇ ਹਨ। ਉਹ ਸੱਪ ਦੇ ਆਉਣ ਦਾ ਐਲਾਨ ਕਰਦਾ ਨਜ਼ਰ ਆ ਰਿਹਾ ਹੈ। ਵੀਡੀਓ ‘ਚ ਮਨਿਤ ਪੰਡਤਾਂ ਨੂੰ ਭਰੋਸਾ ਦੇ ਰਿਹਾ ਹੈ ਕਿ ਇਸ ਵਾਰ ਸੱਪ ਜ਼ਰੂਰ ਆਵੇਗਾ ਦੁਨੀਆ ਨੂੰ ਬਚਾਉਣ ਲਈ। ਮਨਿਤ ਅੱਗੇ ਆਖਦਾ ਹੈ, ਉਸ ਦੀ ਮਰਜ਼ੀ ਤੋਂ ਬਿਨਾਂ ਉਸ ਸੱਪ ਨੇ ਆਉਣਾ ਹੈ, ਉਹ ਸ਼ਿਵ ਦਾ ਵਰਦਾਨ ਹੈ। ਉਹ ਇਸ ਦੇਸ਼ ਨੂੰ ਮਹਾਂਮਾਰੀ ਤੋਂ ਬਚਾਏਗੀ। ਇਸ ਵਾਰ ਉਹ ਆਪਣੇ ਨਹੀਂ ਸਗੋਂ ਦੇਸ਼ ਦਾ ਬਦਲਾ ਲੈਣ ਜ਼ਰੂਰ ਆਵੇਗੀ।
ਏਕਤਾ ਕਪੂਰ ਨੇ ਵੀ ਆਪਣਾ 'ਨਾਗਿਨ' ਲੁੱਕ ਸ਼ੇਅਰ ਕੀਤਾ ਹੈ। ਉਸ ਨੇ ਇੱਕ ਐਪ ਰਾਹੀਂ ਆਪਣੇ ਆਪ ਨੂੰ 100% ਸੱਪ ਦੱਸਿਆ। ਏਕਤਾ ਕਪੂਰ ਦੁਆਰਾ ਸ਼ੇਅਰ ਕੀਤੀ ਗਈ ਵੀਡੀਓ 'ਚ ਉਸ ਦੇ ਪੁੱਤਰ ਰਵੀ ਨੂੰ ਵੀ ਸਕਰੀਨ ਦੇ ਕੋਲ ਦੇਖਿਆ ਜਾ ਸਕਦਾ ਹੈ। ਇਸ ਵਾਰ ਤੇਜਸਵੀ ਪ੍ਰਕਾਸ਼ 'ਨਾਗਿਨ' ਦਾ ਕਿਰਦਾਰ ਨਿਭਾਅ ਰਹੀ ਹੈ, ਜੋ ਹਾਲ ਹੀ ‘ਚ 'ਬਿੱਗ ਬੌਸ 15' ਦਾ ਤਾਜ ਜਿੱਤ ਕੇ ਆਈ ਹੈ। ਤੇਜਸਵੀ ਪ੍ਰਕਾਸ਼ ਅਤੇ ਮਹਿਕ ਚਾਹਲ ਸੀਜ਼ਨ 6 'ਚ 'ਨਾਗਿਨ' ਬਣ ਚੁੱਕੇ ਹਨ। ਸਿੰਬਾ ਨਾਗਪਾਲ, ਉਰਵਸ਼ੀ ਢੋਲਕੀਆ, ਆਮਰਪਾਲੀ ਗੁਪਤਾ ਅਤੇ ਸੁਧਾ ਚੰਦਰਨ ਮੁੱਖ ਭੂਮਿਕਾਵਾਂ 'ਚ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।