ਇਹ ਹੈ ਟੀ. ਵੀ. ਦੀ ਨਵੀਂ ਨਾਗਿਨ, ਹੁਣ ਲੈਣ ਆ ਰਹੀ ਹੈ ਆਪਣੇ ਪਿਆਰ ਦਾ ਬਦਲਾ

Saturday, Aug 22, 2020 - 12:35 PM (IST)

ਇਹ ਹੈ ਟੀ. ਵੀ. ਦੀ ਨਵੀਂ ਨਾਗਿਨ, ਹੁਣ ਲੈਣ ਆ ਰਹੀ ਹੈ ਆਪਣੇ ਪਿਆਰ ਦਾ ਬਦਲਾ

ਨਵੀਂ ਦਿੱਲੀ : ਟੀ. ਵੀ. ਜਗਤ ਦੇ ਚਰਚਿਤ ਪ੍ਰੋਗਰਾਮਾਂ 'ਚੋਂ ਇੱਕ ‘ਨਾਗਿਨ’ ਦਾ ਪੰਜਵਾਂ ਸੀਜਨ ਲਾਂਚ ਹੋ ਚੁੱਕਾ ਹੈ। ਨਵੇਂ ਸੀਜਨ ਆਉਣ ਦੇ ਨਾਲ ਹੀ ਨਵੇਂ-ਨਵੇਂ ਕਿਰਦਾਰ ਵੀ ਦੇਖਣ ਨੂੰ ਮਿਲ ਰਹੇ ਹਨ, ਜਿਨ੍ਹਾਂ ਨੂੰ ਟੀ. ਵੀ. ਜਗਤ ਦੇ ਫੇਮਸ ਆਰਟਿਸਟ ਨਿਭਾ ਰਹੇ ਹਨ। ਇਸ ਵਾਰ ਦੇ ਸੀਜਨ 'ਚ ਨਾਗਿਨ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਦੀ ਕਾਫ਼ੀ ਚਰਚਾ ਹੋ ਰਹੀ ਹੈ। ਇਹ ਅਦਾਕਾਰਾ ਪਰਦੇ 'ਤੇ ਹਮੇਸ਼ਾ ਇਕ ਨੰਹੂ ਦੇ ਕਿਰਦਾਰ 'ਚ ਨਜ਼ਰ ਆਉਂਦੀ ਹੈ, ਜੋ ਇਸ ਵਾਰ ਨਾਗਿਨ ਬਣ ਕੇ ਆਪਣੇ ਪਿਆਰ ਦਾ ਬਦਲਾ ਲੈਂਦੀ ਨਜ਼ਰ ਆਉਣ ਵਾਲੀ ਹੈ।

 
 
 
 
 
 
 
 
 
 
 
 
 
 

#Repost @ektarkapoor with ・・・ Reveal of new Naagin...Punarjanam. 🐍 💣 Aa rahi hai apne pyaar aur revenge ke liye!! @officialsurbhic I said I don’t know if i will be able to do justice ( i meant to live upto her expectations , to the fabulous creation NAAGIN ) and SHE said you will be ROCKING.. and everyday i go on the set with those sweet words ringing in my ears Big Love and Immense respect to @ektarkapoor EK ♥️♥️ Thankyou for the warm welcome @balajitelefilmslimited #naagin5 #bani

A post shared by Surbhi Chandna (@officialsurbhic) on Aug 21, 2020 at 1:46am PDT

ਏਕਤਾ ਕਪੂਰ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ 'ਤੇ 'ਨਾਗਿਨ-5' ਦੀ ਨਵੀਂ ਨਾਗਿਨ ਨੂੰ ਇੰਟਰੋਡੀਊਸ ਕੀਤਾ ਹੈ। ਉਨ੍ਹਾਂ ਨੇ ਆਪਣੇ ਪੋਸਟ 'ਚ ਨਾਗਿਨ ਅੰਦਾਜ਼ 'ਚ ਨਜ਼ਰ ਆ ਰਹੀ ਅਦਾਕਾਰਾ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ, ਜੋ ਕਾਫ਼ੀ ਗਲੈਮਰਸ ਵੀ ਹਨ। ਇਹ ਲੁੱਕ ਸਾਂਝੀ ਕਰਦੇ ਹੋਏ ਏਕਤਾ ਕਪੂਰ ਨੇ ਲਿਖਿਆ ਹੈ 'ਖ਼ੁਲਾਸਾ ਨਵੀਂ ਨਾਗਿਨ ਦਾ...ਪੁਨਰਜਨਮ...ਆ ਰਹੀ ਹੈ ਆਪਣੇ ਪਿਆਰ ਦੇ ਬਦਲੇ ਲਈ। ਇਸ ਤੋਂ ਪਤਾ ਚਲ ਰਿਹਾ ਹੈ ਕਿ ਇਸ ਨਾਗਿਨ ਦਾ ਕਿਰਦਾਰ ਕਾਫ਼ੀ ਖ਼ਤਰਨਾਕ ਹੋਣ ਵਾਲਾ ਹੈ। 

 
 
 
 
 
 
 
 
 
 
 
 
 
 

Naagin 5 Saturday- Sunday 8 PM @colorstv @balajitelefilmslimited #surbhionnaagin

A post shared by Surbhi Chandna (@officialsurbhic) on Aug 21, 2020 at 8:02am PDT

ਇਸ ਵਾਰ ਨਾਗਿਨ ਦੇ ਰੂਪ 'ਚ ਟੀ. ਵੀ. ਅਦਾਕਾਰਾ ਸੁਰਭੀ ਚਾਂਦਨਾ ਨਿਭਾਅ ਰਹੀ ਹੈ, ਜੋ ਇਸ ਤੋਂ ਪਹਿਲਾਂ ਵੀ ਸ਼ੋਅ ‘ਇਛਕਬਾਜ’ 'ਚ ਇਕ ਨੰਹੂ ਦੇ ਰੂਪ 'ਚ ਨਜ਼ਰ ਆਈ ਸੀ। ਹੁਣ ਸੁਰਭੀ ਇੱਕ ਨਾਗਿਨ ਦੇ ਰੂਪ 'ਚ ਨਜ਼ਰ ਆਵੇਗੀ, ਜਿਨ੍ਹਾਂ ਦਾ ਲੁੱਕ ਸਾਂਝਾ ਕਰ ਦਿੱਤਾ ਹੈ। ਹੁਣ ਆਈ ਨਾਗਿਨ ਦੀ ਲੁੱਕ ਨੂੰ ਲੋਕ ਕਾਫ਼ੀ ਪਸੰਦ ਕਰ ਰਹੇ ਹਨ ਅਤੇ ਉਨ੍ਹਾਂ ਦੀ ਤਾਰੀਫ਼ ਕਰ ਰਹੇ ਹਨ। ਹੁਣ ਦੇਖਣਾ ਇਹ ਹੈ ਕਿ ਸ਼ੋਅ 'ਚ ਸੁਰਭੀ ਕਿਰਦਾਰ ਅਤੇ ਐਕਟਿੰਗ ਨੂੰ ਕਿੰਨਾ ਪਸੰਦ ਕੀਤਾ ਜਾਂਦਾ ਹੈ।


author

sunita

Content Editor

Related News