ਇਹ ਅਦਾਕਾਰ ਬੋਤਲ 'ਚ ਕਰਦਾ ਸੀ ਪਿਸ਼ਾਬ, ਖੁਦ ਕੀਤਾ ਖੁਲਾਸਾ

Tuesday, Nov 12, 2024 - 01:29 PM (IST)

ਇਹ ਅਦਾਕਾਰ ਬੋਤਲ 'ਚ ਕਰਦਾ ਸੀ ਪਿਸ਼ਾਬ, ਖੁਦ ਕੀਤਾ ਖੁਲਾਸਾ

ਮੁੰਬਈ- ਹਾਲੀਵੁੱਡ ਅਦਾਕਾਰ ਡਵੇਨ ਜਾਨਸਨ ਅਚਾਨਕ ਸੁਰਖੀਆਂ ਵਿੱਚ ਆ ਗਏ ਹਨ। ਪ੍ਰਸ਼ੰਸਕ ਡਵੇਨ ਜੌਹਨਸਨ ਨੂੰ  'ਦਿ ਰੌਕ' ਦੇ ਨਾਂ ਨਾਲ ਜਾਣਦੇ ਹਨ ਅਤੇ ਇਹ ਨਾਮ ਉਸ ਦਾ ਰਿੰਗ ਨੇਮ ਹੈ। ਡਵੇਨ ਦੁਨੀਆ ਦੇ ਸਭ ਤੋਂ ਮਸ਼ਹੂਰ ਫਾਈਟ ਸ਼ੋਅ WWE ਨਾਲ ਮਸ਼ਹੂਰ ਹੋਏ, ਇਸ ਤੋਂ ਇਲਾਵਾ ਉਹ ਕਈ ਹਿੱਟ ਫਿਲਮਾਂ ਦਾ ਹਿੱਸਾ ਰਹਿ ਚੁੱਕੇ ਹਨ। ਪਰ ਇਸ ਦੌਰਾਨ ਪ੍ਰਿਯੰਕਾ ਚੋਪੜਾ ਦੇ ਕੋ-ਸਟਾਰ ਡਵੇਨ ਜਾਨਸਨ ਵਿਵਾਦਾਂ 'ਚ ਘਿਰੇ ਹੋਏ ਹਨ, ਉਨ੍ਹਾਂ 'ਤੇ ਕਈ ਗੰਭੀਰ ਦੋਸ਼ ਲੱਗੇ ਹਨ। 'ਦਿ ਰੌਕ' ਨੂੰ ਵਿਦੇਸ਼ੀ ਮੀਡੀਆ 'ਚ ਇਸ ਲਈ ਬਦਨਾਮ ਕੀਤਾ ਜਾ ਰਿਹਾ ਹੈ ਕਿਉਂਕਿ ਉਹ ਫਿਲਮ ਦੇ ਸੈੱਟ 'ਤੇ ਮਾੜਾ ਵਿਵਹਾਰ ਕਰਦੇ ਹਨ। ਹੁਣ ਅਦਾਕਾਰ ਨੇ ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਆਪਣਾ ਪੱਖ ਰੱਖਿਆ ਹੈ।

'ਦਿ ਰੌਕ' 'ਤੇ ਲੱਗੇ ਗੰਭੀਰ ਆਰੋਪ
ਦਰਅਸਲ ਇਕ ਨਿੱਜੀ ਚੈਨਲ ਮੁਤਾਬਕ ਅਦਾਕਾਰ 'ਤੇ ਆਪਣੀ ਫਿਲਮ 'ਰੈੱਡ ਵਨ' ਦੀ ਸ਼ੂਟਿੰਗ ਦੌਰਾਨ ਬੋਤਲ 'ਚ ਪਿਸ਼ਾਬ ਕਰਨ ਦਾ ਦੋਸ਼ ਹੈ। ਇਸ ਤੋਂ ਇਲਾਵਾ ਅਦਾਕਾਰ 'ਤੇ ਸ਼ੂਟਿੰਗ 'ਤੇ ਦੇਰੀ ਨਾਲ ਆਉਣ ਦਾ ਵੀ ਦੋਸ਼ ਹੈ। ਹਾਲੀਵੁੱਡ ਅਦਾਕਾਰ ਡਵੇਨ ਜਾਨਸਨ ਨੇ ਕਈ ਫਿਲਮਾਂ 'ਚ ਕੰਮ ਕੀਤਾ ਹੈ ਪਰ ਅਦਾਕਾਰ 'ਤੇ ਇਹ ਵੀ ਦੋਸ਼ ਹੈ ਕਿ ਉਨ੍ਹਾਂ ਨੇ ਫਿਲਮ 'ਰੈੱਡ ਵਨ' ਦੇ ਸੈੱਟ 'ਤੇ ਸਟਾਫ ਨਾਲ ਚੰਗਾ ਵਿਵਹਾਰ ਨਹੀਂ ਕੀਤਾ। ਮੀਡੀਆ 'ਚ ਕਈ ਤਰ੍ਹਾਂ ਦੇ ਨਾਂ ਉਛਾਲਣ ਤੋਂ ਬਾਅਦ ਹੁਣ ਅਦਾਕਾਰ ਡਵੇਨ ਜਾਨਸਨ ਨੇ ਇਨ੍ਹਾਂ ਦੋਸ਼ਾਂ 'ਤੇ ਸਪੱਸ਼ਟੀਕਰਨ ਦਿੱਤਾ ਹੈ।

ਬੋਤਲ 'ਚ ਕਰਦੇ ਸਨ ਪਿਸ਼ਾਬ
ਡਵੇਨ ਜਾਨਸਨ ਨੇ ਇਕ ਇੰਟਰਵਿਊ 'ਚ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ 'ਤੇ ਸਪੱਸ਼ਟੀਕਰਨ ਦਿੱਤਾ ਹੈ ਅਤੇ ਆਪਣਾ ਪੱਖ ਪੇਸ਼ ਕੀਤਾ ਹੈ। ਜਦੋਂ ਅਦਾਕਾਰ ਤੋਂ ਪੁੱਛਿਆ ਗਿਆ ਕਿ ਕੀ ਉਹ ਫਿਲਮ ਦੇ ਸੈੱਟ 'ਤੇ ਬੋਤਲ 'ਚ ਪਿਸ਼ਾਬ ਕਰਦੇ ਸਨ, ਤਾਂ ਉਹ ਇਸ ਗੱਲ ਲਈ ਸਹਿਮਤ ਹੋ ਗਏ। ਇਸ 'ਤੇ ਅਦਾਕਾਰ ਨੇ ਕਿਹਾ, 'ਹਾਂ, ਮੈਂ ਸ਼ੂਟਿੰਗ ਦੌਰਾਨ ਬੋਤਲ 'ਚ ਪਿਸ਼ਾਬ ਕਰਦਾ ਹਾਂ, ਅਜਿਹਾ ਹੁੰਦਾ ਹੈ। ਪਰ ਮੈਂ ਅਜਿਹਾ ਸਮਾਂ ਬਚਾਉਣ ਲਈ ਕਰਦਾ ਹਾਂ।'

ਸੈੱਟ 'ਤੇ ਦੇਰ ਨਾਲ ਆਉਣ ਬਾਰੇ ਕੀ ਕਿਹਾ 'ਦਿ ਰੌਕ' ਨੇ ?
'ਦਿ ਰੌਕ' ਉਰਫ ਡਵੇਨ ਜਾਨਸਨ 'ਤੇ ਵੀ ਸੈੱਟ 'ਤੇ ਦੇਰੀ ਨਾਲ ਪਹੁੰਚਣ ਦਾ ਦੋਸ਼ ਲਗਾਇਆ ਗਿਆ ਹੈ ਅਤੇ ਰਿਪੋਰਟਾਂ ਨੇ ਤਾਂ ਇੱਥੋਂ ਤੱਕ ਕਿਹਾ ਹੈ ਕਿ ਉਸ ਦੀ ਇਸ ਆਦਤ ਕਾਰਨ ਫਿਲਮ ਮੇਕਰਸ ਨੂੰ ਕਰੋੜਾਂ ਦਾ ਨੁਕਸਾਨ ਝੱਲਣਾ ਪਿਆ ਹੈ। ਇਨ੍ਹਾਂ ਦੋਸ਼ਾਂ 'ਤੇ ਅਦਾਕਾਰ ਨੇ ਕਿਹਾ, ਹਾਂ ਮੈਂ ਲੇਟ ਜਾਂਦਾ ਹਾਂ ਅਤੇ ਅੱਗੇ ਵੀ ਜਾ ਸਕਦਾ ਹਾਂ। ਪਰ ਅਜਿਹਾ ਕਦੇ ਨਹੀਂ ਹੋਇਆ ਕਿ ਮੈਂ 8 ਘੰਟੇ ਦੇਰੀ ਨਾਲ ਗਿਆ ਹੋਵਾਂ, ਇਹ ਸਭ ਪਾਗਲਪਨ ਹੈ ਅਤੇ ਇਹ ਮਾਮਲਾ ਕੁਝ ਜ਼ਿਆਦਾ ਹੀ ਖਿੱਚ ਕੇ ਦੱਸਿਆ ਜਾ ਰਿਹਾ ਹੈ। ਅਦਾਕਾਰ ਨੇ ਕਿਹਾ ਕਿ ਲੋਕ ਸਿੱਧੇ ਆ ਕੇ ਮੇਰੇ ਕੋਲੋਂ ਇਸ ਬਾਰੇ ਕਿਉਂ ਨਹੀਂ ਪੁੱਛਦੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Priyanka

Content Editor

Related News