ਸ਼ਾਹਰੁਖ ਖ਼ਾਨ ਨੇ ਕੀਤੀ ਪੁਸ਼ਟੀ, ਕ੍ਰਿਸਮਸ ’ਤੇ ਹੀ ਰਿਲੀਜ਼ ਹੋਵੇਗੀ ‘ਡੰਕੀ’

Saturday, Oct 14, 2023 - 02:13 PM (IST)

ਸ਼ਾਹਰੁਖ ਖ਼ਾਨ ਨੇ ਕੀਤੀ ਪੁਸ਼ਟੀ, ਕ੍ਰਿਸਮਸ ’ਤੇ ਹੀ ਰਿਲੀਜ਼ ਹੋਵੇਗੀ ‘ਡੰਕੀ’

ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ ਦੇ ਪ੍ਰਸ਼ੰਸਕ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ‘ਡੰਕੀ’ ਦਾ ਇੰਤਜ਼ਾਰ ਕਰ ਰਹੇ ਹਨ। ਇਹ ਫ਼ਿਲਮ 2023 ਦੇ ਕ੍ਰਿਸਮਸ ਦੇ ਮੌਕੇ ’ਤੇ ਰਿਲੀਜ਼ ਹੋਵੇਗੀ। ਸ਼ਾਹਰੁਖ ਨੇ ਪ੍ਰੈੱਸ ਕਾਨਫਰੰਸ ਦੌਰਾਨ ਇਸ ਗੱਲ ਦਾ ਐਲਾਨ ਕੀਤਾ। ਹਾਲ ਹੀ ’ਚ ਫ਼ਿਲਮ ਨੂੰ ਲੈ ਕੇ ਕਈ ਅਫਵਾਹਾਂ ਸਾਹਮਣੇ ਆਈਆਂ ਸਨ। ਅਫਵਾਹਾਂ ਦੀ ਮੰਨੀਏ ਤਾਂ ਫ਼ਿਲਮ ਦੀ ਰਿਲੀਜ਼ ਡੇਟ ਟਾਲ ਦਿੱਤੀ ਗਈ ਹੈ। ਹਾਲਾਂਕਿ ਸ਼ਾਹਰੁਖ ਨੇ ਫ਼ਿਲਮ ਦੀ ਰਿਲੀਜ਼ ਡੇਟ ਨੂੰ ਫਾਈਨਲ ਕਰ ਲਿਆ ਹੈ।

ਇਸ ਤੋਂ ਇਲਾਵਾ ਸ਼ਾਹਰੁਖ ਨੇ ਪਹਿਲਾਂ ਹੀ ਕਿਹਾ ਸੀ ਕਿ ਉਹ ਗਣਤੰਤਰ ਦਿਵਸ ’ਤੇ ‘ਪਠਾਨ’ ਨਾਲ, ਜਨਮ ਅਸ਼ਟਮੀ ਤੇ ‘ਜਵਾਨ’ ਨਾਲ ਤੇ ਹੁਣ ਕ੍ਰਿਸਮਸ ’ਤੇ ‘ਡੰਕੀ’ ਨਾਲ ਆਪਣੀ ਫ਼ਿਲਮ ਲੈ ਕੇ ਆਉਣਗੇ।

‘ਡੰਕੀ’ ਸੱਚਮੁੱਚ ਇਕ ਬਹੁਤ ਹੀ ਖ਼ਾਸ ਫ਼ਿਲਮ ਹੈ, ਜੋ ਸ਼ਾਹਰੁਖ ਤੇ ਰਾਜੂ ਹਿਰਾਨੀ ਦੇ ਵਿਚਕਾਰ ਪਹਿਲੀ ਸਹਿਯੋਗੀ ਫ਼ਿਲਮ ਹੈ।

ਇਹ ਖ਼ਬਰ ਵੀ ਪੜ੍ਹੋ : ਫ਼ਿਲਮ 'ਜਵਾਨ' ਦੀ ਅਦਾਕਾਰਾ ਨਾਲ ਥਾਈਲੈਂਡ 'ਚ ਵੱਡਾ ਹਾਦਸਾ, ਸ਼ੂਟਰਾਂ ਤੋਂ ਜਾਨ ਬਚਾ ਕੇ ਇੰਝ ਭੱਜੀ

ਸ਼ਾਹਰੁਖ ਖ਼ਾਨ ਨੇ ਫ਼ਿਲਮ ਦੀ ਰਿਲੀਜ਼ ਨੂੰ ਲੈ ਕੇ ਹਾਲੀਵੁੱਡ ਵੈੱਬਸਾਈਟ ਡੈੱਡਲਾਈਨ ਨਾਲ ਗੱਲ ਕੀਤੀ। ਉਨ੍ਹਾਂ ਕਿਹਾ ਸੀ, ‘‘ਡੰਕੀ ਇਕ ਵੱਡੇ ਸਫਰ ਵਾਲੀ ਫ਼ਿਲਮ ਹੋਵੇਗੀ। ਇਹ ਉਨ੍ਹਾਂ ਲੋਕਾਂ ਦੀ ਕਹਾਣੀ ਤੋਂ ਪ੍ਰੇਰਿਤ ਹੋਵੇਗਾ, ਜੋ ਵਿਦੇਸ਼ ਤੋਂ ਆਪਣੇ ਘਰ ਤੇ ਦੇਸ਼ ਪਰਤਣਾ ਚਾਹੁੰਦੇ ਹਨ। ਇਸ ਫ਼ਿਲਮ ’ਚ ਤੁਹਾਨੂੰ ਕਾਮੇਡੀ ਤੇ ਡਰਾਮਾ ਦੇਖਣ ਨੂੰ ਮਿਲੇਗਾ। ਇਸ ਫ਼ਿਲਮ ਨਾਲ ਸ਼ਾਹਰੁਖ ਖ਼ਾਨ ਪਹਿਲੀ ਵਾਰ ਨਿਰਦੇਸ਼ਕ ਰਾਜਕੁਮਾਰ ਹਿਰਾਨੀ ਨਾਲ ਕੰਮ ਕਰਨਗੇ। ਹਿਰਾਨੀ ਨੂੰ ‘ਸੰਜੂ’, ‘ਪੀਕੇ’, ‘3 ਇਡੀਅਟਸ’ ਤੇ ‘ਮੁੰਨਾ ਭਾਈ’ ਸੀਰੀਜ਼ ਵਰਗੀਆਂ ਬਲਾਕਬਸਟਰ ਫ਼ਿਲਮਾਂ ਲਈ ਜਾਣਿਆ ਜਾਂਦਾ ਹੈ।

ਫ਼ਿਲਮ ’ਚ ਸ਼ਾਹਰੁਖ ਤੋਂ ਇਲਾਵਾ ਤਾਪਸੀ ਪਨੂੰ ਵੀ ਮੁੱਖ ਭੂਮਿਕਾ ’ਚ ਨਜ਼ਰ ਆਵੇਗੀ। ਫ਼ਿਲਮ ’ਚ ਵਿੱਕੀ ਕੌਸ਼ਲ ਵੀ ਕੈਮਿਓ ਰੋਲ ’ਚ ਨਜ਼ਰ ਆ ਸਕਦੇ ਹਨ। ਇਸ ਤੋਂ ਪਹਿਲਾਂ ਸ਼ਾਹਰੁਖ, ਸਲਮਾਨ ਤੇ ਕੈਟਰੀਨਾ ਦੀ ਫ਼ਿਲਮ ‘ਟਾਈਗਰ 3’ ’ਚ ਖ਼ਾਸ ਭੂਮਿਕਾ ’ਚ ਨਜ਼ਰ ਆਉਣਗੇ। ਇਹ ਫ਼ਿਲਮ ਇਸ ਸਾਲ ਦੀਵਾਲੀ ’ਤੇ ਰਿਲੀਜ਼ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News