‘ਡੰਕੀ ਡਾਇਰੀ’ ’ਚ ਸ਼ਾਹਰੁਖ ਖ਼ਾਨ, ਤਾਪਸੀ ਪਨੂੰ ਤੇ ਰਾਜਕੁਮਾਰ ਹਿਰਾਨੀ ਨੇ ਫ਼ਿਲਮ ਨੂੰ ਲੈ ਕੇ ਕੀਤੇ ਕਈ ਖ਼ੁਲਾਸੇ

Tuesday, Dec 19, 2023 - 11:01 AM (IST)

‘ਡੰਕੀ ਡਾਇਰੀ’ ’ਚ ਸ਼ਾਹਰੁਖ ਖ਼ਾਨ, ਤਾਪਸੀ ਪਨੂੰ ਤੇ ਰਾਜਕੁਮਾਰ ਹਿਰਾਨੀ ਨੇ ਫ਼ਿਲਮ ਨੂੰ ਲੈ ਕੇ ਕੀਤੇ ਕਈ ਖ਼ੁਲਾਸੇ

ਮੁੰਬਈ (ਬਿਊਰੋ)– ਰਾਜਕੁਮਾਰ ਹਿਰਾਨੀ ਦੀ ਫ਼ਿਲਮ ‘ਡੰਕੀ’ ਦੀ ਰਿਲੀਜ਼ ਡੇਟ ਨੇੜੇ ਆ ਰਹੀ ਹੈ। ਹਾਲ ਹੀ ’ਚ ਸ਼ਾਹਰੁਖ ਖ਼ਾਨ ਨੇ ‘ਦਿ ਵਾਕਸ ਸਿਨੇਮਾ’ ਤੇ ਦੁਬਈ ’ਚ ਗਲੋਬਲ ਵਿਲੇਜ ’ਚ ਫ਼ਿਲਮ ਨੂੰ ਪ੍ਰਮੋਟ ਕਰਨ ਲਈ ਇਕ ਸ਼ਾਨਦਾਰ ਇਵੈਂਟ ਦਾ ਦੌਰਾ ਕੀਤਾ, ਜਿਸ ’ਚ 1,00,000 ਤੋਂ ਵੱਧ ਪ੍ਰਸ਼ੰਸਕਾਂ ਨੇ ਸ਼ਿਰਕਤ ਕੀਤੀ।

ਅਜਿਹੀ ਸਥਿਤੀ ’ਚ ਪਹਿਲਾਂ ਤੋਂ ਵਧੇ ਹੋਏ ਉਤਸ਼ਾਹ ਦੇ ਪੱਧਰ ਨੂੰ ਹੋਰ ਵਧਾਉਂਦਿਆਂ ਨਿਰਮਾਤਾਵਾਂ ਨੇ ਪ੍ਰਸ਼ੰਸਕਾਂ ਲਈ ‘ਡੰਕੀ ਡਾਇਰੀ’ ਜਾਰੀ ਕਰਕੇ ਸਾਰਿਆਂ ਨੂੰ ਇਕ ਖ਼ਾਸ ਤੋਹਫ਼ਾ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਸ਼ੂਟਿੰਗ ਦੌਰਾਨ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਵਰੁਣ ਧਵਨ, ਸੁੱਜੇ ਪੈਰ ਦੀ ਤਸਵੀਰ ਸਾਂਝੀ ਕਰ ਦੱਸਿਆ ਹਾਲ

ਪੋਸਟ ’ਚ ਲਿਖਿਆ ਹੈ, ‘‘ਯਾਦਾਂ, ਹਾਸੇ ਤੇ ਬਹੁਤ ਸਾਰੇ ਦਿਲਾਂ ਨਾਲ ਭਰੀ ਇਕ ਡਾਇਰੀ ਪੇਸ਼ ਕਰ ਰਿਹਾ ਹਾਂ, ਜੋ ਡੰਕੀ ਦੀ ਦੁਨੀਆ ’ਤੇ ਆਧਾਰਿਤ ਹੈ। ‘ਡੰਕੀ’ 21 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ।

ਦੱਸ ਦੇਈਏ ਕਿ ਇਹ ‘ਡੰਕੀ ਡਾਇਰੀ’ ਸ਼ਾਹਰੁਖ ਖ਼ਾਨ, ਤਾਪਸੀ ਪਨੂੰ ਤੇ ਰਾਜਕੁਮਾਰ ਹਿਰਾਨੀ ਦੀ ਗੱਲਬਾਤ ਨਾਲ ਭਰੀ ਹੈ, ਜਿਥੇ ਫ਼ਿਲਮ ਨੂੰ ਲੈ ਕੇ ਕਈ ਗੱਲਾਂ ਕੀਤੀਆਂ ਗਈਆਂ ਹਨ। ਇਹ ‘ਡੰਕੀ ਡਾਇਰੀ’ ਰੈੱਡ ਚਿੱਲੀਜ਼ ਐਂਟਰਟੇਨਮੈਂਟ ਦੇ ਯੂਟਿਊਬ ਚੈਨਲ ’ਤੇ ਅਪਲੋਡ ਕੀਤੀ ਗਈ ਹੈ।

ਇਸ ਦੇ ਨਾਲ ਹੀ ‘ਡੰਕੀ ਡਰਾਪ 6’ ਵੀ ਰਿਲੀਜ਼ ਕੀਤਾ ਗਿਆ ਹੈ। ਇਹ ਇਕ ਗੀਤ ਹੈ, ਜਿਸ ਦਾ ਨਾਂ ਹੈ ‘ਬੰਦਾ’। ਇਸ ਗੀਤ ਨੂੰ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਗਾਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News