ਤਸਵੀਰ ਦੇ ਚੱਕਰ ''ਚ ਬੈੱਡਰੂਮ ਤੱਕ ਪੁੱਜੇ ਫੈਨਜ਼, ਡਰੀ ਮਸ਼ਹੂਰ ਗਾਇਕਾ
Wednesday, Jan 22, 2025 - 03:16 PM (IST)
ਐਟਰਟੇਨਮੈਂਟ ਡੈਸਕ- ਪੌਪ ਗਾਇਕਾ ਦੁਆ ਲੀਪਾ ਨੂੰ ਹਾਲ ਹੀ 'ਚ ਉਸ ਸਮੇਂ ਝਟਕਾ ਲੱਗਾ ਜਦੋਂ ਉਸ ਦੇ ਪ੍ਰਸ਼ੰਸਕ ਉਸ ਦੇ ਹੋਟਲ 'ਚ ਵੜ ਗਏ ਅਤੇ ਉਸ ਦੇ ਬੈੱਡਰੂਮ 'ਚ ਦਾਖ਼ਲ ਹੋ ਗਏ। ਇਹ ਘਟਨਾ ਉਦੋਂ ਵਾਪਰੀ ਜਦੋਂ ਦੁਆ ਲੀਪਾ ਹਾਲ ਹੀ 'ਚ ਚਿਲੀ ਦੇ ਇੱਕ ਲਗਜ਼ਰੀ ਹੋਟਲ 'ਚ ਠਹਿਰੀ ਹੋਈ ਸੀ। ਆਪਣੇ ਬੈੱਡਰੂਮ ਦੇ ਨੇੜੇ ਫੈਨਜ਼ ਦੇਖ ਕੇ ਦੁਆ ਲੀਪਾ ਡਰ ਗਈ।ਇਕ ਰਿਪੋਰਟ ਦੇ ਅਨੁਸਾਰ, ਦੁਆ ਚਿਲੀ 'ਚ ਇੱਕ ਇਸ਼ਤਿਹਾਰ ਦੀ ਸ਼ੂਟਿੰਗ ਕਰ ਰਹੀ ਹੈ। ਪ੍ਰਸ਼ੰਸਕ ਗਾਇਕਾ ਦੀ ਇੱਕ ਝਲਕ ਪਾਉਣ ਲਈ ਬੇਤਾਬ ਹੋ ਗਏ ਅਤੇ ਇਸ ਚਾਹਤ 'ਚ ਉਹ ਉਸ ਦੇ ਹੋਟਲ 'ਚ ਦਾਖਲ ਹੋ ਗਏ। ਇਸ ਤੋਂ ਬਾਅਦ ਉਹ ਤਸਵੀਰ ਖਿੱਚਣ ਲਈ ਦੁਆ ਲੀਪਾ ਦੇ ਬੈੱਡਰੂਮ ਦੇ ਬਾਹਰ ਇੰਤਜ਼ਾਰ ਕਰਨ ਲੱਗੇ।
ਇਹ ਵੀ ਪੜ੍ਹੋ-ਸੈਫ ਅਲੀ ਖ਼ਾਨ ਨੂੰ ਵੱਡਾ ਝਟਕਾ! ਹੋ ਸਕਦੀ ਹੈ 15,000 ਕਰੋੜ ਦੀ ਜਾਇਦਾਦ ਜ਼ਬਤ
ਪ੍ਰਸ਼ੰਸਕ ਹੋਟਲ 'ਚ ਹੋਏ ਦਾਖਲ
ਇੱਕ ਸੂਤਰ ਨੇ ਦੱਸਿਆ ਕਿ ਜਿਵੇਂ ਹੀ ਦੁਆ ਲੀਪਾ ਚਿਲੀ ਪਹੁੰਚੀ, ਪ੍ਰਸ਼ੰਸਕ ਉਸ ਨੂੰ ਦੇਖ ਕੇ ਦੀਵਾਨੇ ਹੋ ਗਏ। ਸ਼ੂਟ ਤੋਂ ਬਾਅਦ ਦੁਆ ਲੀਪਾ ਆਪਣੇ ਹੋਟਲ ਦੇ ਕਮਰੇ 'ਚ ਸੀ। ਇਸ ਦੌਰਾਨ, ਕੁਝ ਪ੍ਰਸ਼ੰਸਕ ਕਿਸੇ ਤਰ੍ਹਾਂ ਹੋਟਲ 'ਚ ਦਾਖਲ ਹੋਏ ਅਤੇ ਉਸ ਦੇ ਬੈੱਡਰੂਮ ਦੇ ਬਾਹਰ ਪਹੁੰਚ ਗਏ। ਇਹ ਦੇਖ ਕੇ ਦੁਆ ਲੀਪਾ ਘਬਰਾ ਗਈ। ਭਾਵੇਂ ਉਹ ਸੁਰੱਖਿਅਤ ਹੈ ਪਰ ਉਸ ਦੀ ਸੁਰੱਖਿਆ ਹੋਰ ਵੀ ਸਖ਼ਤ ਕਰ ਦਿੱਤੀ ਗਈ ਹੈ।
ਬਰਮਿੰਘਮ 'ਚ ਵੀ ਵਾਪਰੀ ਸੀ ਅਜਿਹੀ ਘਟਨਾ
ਸੂਤਰ ਨੇ ਕਿਹਾ ਕਿ ਪ੍ਰਸ਼ੰਸਕ ਦੁਆ ਲੀਪਾ ਦਾ ਇੰਤਜ਼ਾਰ ਸਿਰਫ਼ ਬੈੱਡਰੂਮ ਦੇ ਨੇੜੇ ਹੀ ਨਹੀਂ ਸਗੋਂ ਲਿਫਟ ਦੇ ਨੇੜੇ ਵੀ ਕਰ ਰਹੇ ਸਨ ਪਰ ਗਾਇਕਾ ਨੇ ਸਾਫ਼-ਸਾਫ਼ ਕਿਹਾ ਸੀ ਕਿ ਉਹ ਹੋਟਲ ਵਿੱਚ ਫੋਟੋਆਂ ਨਹੀਂ ਖਿਚਵਾਏਗੀ। ਦੁਆ ਲੀਪਾ ਠੀਕ ਹੈ ਪਰ ਉਹ ਅਜੇ ਵੀ ਡਰੀ ਹੋਈ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਦੁਆ ਲੀਪਾ ਨੂੰ ਇਸ ਸਥਿਤੀ ਦਾ ਸਾਹਮਣਾ ਕਰਨਾ ਪਿਆ ਹੈ। ਇੱਕ ਸਾਲ ਪਹਿਲਾਂ, ਬਰਮਿੰਘਮ 'ਚ ਇੱਕ ਪ੍ਰਸ਼ੰਸਕ ਦੇ ਉਸ ਦੇ ਰਿਹਰਸਲ ਸਪੇਸ 'ਚ ਦਾਖਲ ਹੋ ਗਿਆ ਸੀ, ਜਿਸ ਤੋਂ ਬਾਅਦ ਦੁਆ ਲੀਪਾ ਨੂੰ ਰਿਹਰਸਲ ਰੋਕਣ ਲਈ ਮਜਬੂਰ ਹੋਣਾ ਪਿਆ ਸੀ।
ਇਹ ਵੀ ਪੜ੍ਹੋ-ਕਿਉਂ ਛੱਡਿਆ ਕੁੱਲ੍ਹੜ ਪਿੱਜ਼ਾ ਕੱਪਲ ਨੇ ਇੰਡੀਆ, ਖੋਲ੍ਹਿਆ ਭੇਤ
ਭਾਰਤ 'ਚ ਦੁਆ ਲੀਪਾ ਦੀ ਫੈਨ ਫਾਲੋਇੰਗ
ਦੁਆ ਲੀਪਾ ਭਾਰਤ 'ਚ ਵੀ ਬਹੁਤ ਮਸ਼ਹੂਰ ਹੈ ਅਤੇ ਉਸ ਦੀ ਬਹੁਤ ਵੱਡੀ ਫੈਨ ਫਾਲੋਇੰਗ ਹੈ। ਨਵੰਬਰ 2024 'ਚ ਉਸ ਨੇ ਮੁੰਬਈ 'ਚ ਪ੍ਰਦਰਸ਼ਨ ਕੀਤਾ। ਉਸ ਸਮੇਂ ਉਸ ਨੇ ਆਪਣੇ ਹਿੱਟ ਗੀਤ 'ਲੇਵੀਟੇਟਿੰਗ' ਨੂੰ ਸ਼ਾਹਰੁਖ ਖਾਨ ਦੇ ਹਿੱਟ ਗੀਤ 'ਵੋ ਲੜਕੀ ਜੋ' ਨਾਲ ਜੋੜ ਕੇ ਸਾਰਿਆਂ ਦਾ ਦਿਲ ਜਿੱਤ ਲਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8