ਸ਼ਰਾਬ ਦੇ ਨਸ਼ੇ ’ਚ ਧੁੱਤ ‘ਬਿਗ ਬੌਸ’ ਫੇਮ ਯਸ਼ਿਕਾ ਆਨੰਦ ਹੋਈ ਸੜਕ ਹਾਦਸੇ ਦਾ ਸ਼ਿਕਾਰ, ਦੋਸਤ ਦੀ ਹੋਈ ਮੌਤ

Sunday, Jul 25, 2021 - 10:57 AM (IST)

ਸ਼ਰਾਬ ਦੇ ਨਸ਼ੇ ’ਚ ਧੁੱਤ ‘ਬਿਗ ਬੌਸ’ ਫੇਮ ਯਸ਼ਿਕਾ ਆਨੰਦ ਹੋਈ ਸੜਕ ਹਾਦਸੇ ਦਾ ਸ਼ਿਕਾਰ, ਦੋਸਤ ਦੀ ਹੋਈ ਮੌਤ

ਮੁੰਬਈ: ਤਮਿਲ ‘ਬਿਗ ਬੌਸ’ ਫੇਮ ਯਸ਼ਿਕਾ ਆਨੰਦ ਨੂੰ ਲੈ ਕੇ ਹਾਲ ਹੀ ’ਚ ਵੱਡੀ ਖ਼ਬਰ ਸਾਹਮਣੇ ਆਈ ਹੈ। ਤਮਿਲ ਅਦਾਕਾਰਾ ਯਸ਼ਿਕਾ ਆਨੰਦ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਹ ਭਿਆਨਕ ਹਾਦਸਾ ਤਾਮਿਲਨਾਡੂ ਦੇ ਚੇਨਈ ’ਚ ਹੋਇਆ। ਦੱਸਿਆ ਜਾ ਰਿਹਾ ਹੈ ਕਿ ਯਾਸ਼ਿਕਾ ਆਪਣੇ ਦੋਸਤਾਂ ਦੇ ਨਾਲ ਮਹਾਬਲੀਪੁਰਮ ਤੋਂ ਚੇਨਈ ਵਾਪਸ ਆ ਰਹੀ ਸੀ। ਚੇਨਈ ਦੇ ਸੀਮਾਂਤ ਖੇਤਰ ’ਚ ਉਨ੍ਹਾਂ ਦੀ ਕਾਰ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ।

 PunjabKesari
ਚਸ਼ਮਦੀਦਾਂ ਮੁਤਾਬਕ ਇਕ ਓਵਰਸਪੀਡ ਐੱਸ.ਯੂ.ਵੀ. ਈ.ਸੀ.ਆਰ ਰੋਡ ’ਤੇ ਜਾ ਰਹੀ ਸੀ। ਕਾਰ ਨੇ ਸੈਂਟਰ ਮੀਡੀਅਨ ਨੂੰ ਟੱਕਰ ਮਾਰੀ ਅਤੇ ਫਿਰ ਸੜਕ ਕਿਨਾਰੇ ਇਕ ਖੱਡੇ ’ਚ ਜਾ ਡਿੱਗੀ। ਘਟਨਾ ਤੋਂ ਬਾਅਦ ਉਥੇ ਮੌਜੂਦ ਲੋਕ ਕਾਰ ’ਚ ਸਵਾਰ ਲੋਕਾਂ ਨੂੰ ਬਚਾਉਣ ਪਹੁੰਚੇ। 

PunjabKesari
ਤਿੰਨ ਲੋਕਾਂ ਨੂੰ ਕਾਰ ’ਚੋਂ ਬਾਹਰ ਕੱਢਿਆ ਗਿਆ ਜਿਸ ’ਚ ਯਸ਼ਿਕਾ ਵੀ ਸੀ। ਤਿੰਨਾਂ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ ਜਦੋਂਕਿ ਯਸ਼ਿਕਾ ਦੀ ਦੋਸਤ ਵੱਲੀਚੇੱਟੀ ਭਵਾਨੀ ਕਾਰ ਦੇ ਅੰਦਰ ਬੁਰੀ ਤਰ੍ਹਾਂ ਫਸੀ ਹੋਈ ਸੀ। ਉਸ ਨੂੰ ਬਚਾਉਣ ਲਈ ਮਦਦ ਦੀ ਉਡੀਕ ਕੀਤੀ ਜਾ ਰਹੀ ਸੀ ਪਰ ਬਦਕਿਸਮਤੀ ਨਾਲ ਉਸ ਦੀ ਮੌਕੇ ’ਤੇ ਮੌਤ ਹੋ ਗਈ। 

PunjabKesari
ਸ਼ਰਾਬ ਦੇ ਨਸ਼ੇ ’ਚ ਧੁੱਤ ਸੀ ਅਦਾਕਾਰਾ
ਪੁਲਸ ਦੀ ਪਹਿਲੀ ਜਾਂਚ ’ਚ ਪਤਾ ਚੱਲਿਆ ਹੈ ਕਿ ਕਾਰ ’ਚ ਸਵਾਰ ਚਾਰੇ ਲੋਕ ਸ਼ਰਾਬ ਦੇ ਨਸ਼ੇ ’ਚ ਸਨ। ਕਾਰ ਦੀ ਰਫ਼ਤਾਰ ਤੇਜ਼ ਹੋਣ ਦੀ ਵਜ੍ਹਾ ਨਾਲ ਸੰਤੁਲਨ ਵਿਗੜ ਗਿਆ ਅਤੇ ਕਾਰ ਡਿਵਾਈਡਰ ਦੇ ਨਾਲ ਟਰਕਾਈ। ਇਹ ਟੱਕਰ ਜ਼ਬਰਦਸਤ ਸੀ। ਹਾਲਾਂਕਿ ਪੁਲਸ ਦਾ ਕਹਿਣਾ ਹੈ ਕਿ ਮੈਡੀਕਲ ਟੈਸਟ ਰਿਪੋਰਟ ਤੋਂ ਬਾਅਦ ਹੀ ਮਾਮਲਾ ਦਰਜ ਕੀਤਾ ਜਾਵੇਗਾ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। 


author

Aarti dhillon

Content Editor

Related News