ਨਸ਼ੇ ''ਚ ਟੱਲੀ ਹੋ ਕੇ ਨਾਈਟ ਕਲੱਬ ''ਚ ਰੈਪਰ ਹਾਰਡ ਕੌਰ ਨੇ ਕੀਤੀ ਗੰਦੀ ਹਰਕਤ (ਦੇਖੋ ਤਸਵੀਰਾਂ)
Sunday, Nov 01, 2015 - 12:57 PM (IST)
ਨਵੀਂ ਦਿੱਲੀ- ਰੈਪਰ ਹਾਰਡ ਕੌਰ ਜਿਥੇ ਹੋਵੇ ਉਥੇ ਕੋਈ ਹੰਗਾਮਾ ਨਾ ਹੋਵੇ ਅਜਿਹਾ ਬਹੁਤ ਘੱਟ ਹੁੰਦਾ ਹੈ। ਹਾਲ ਹੀ ''ਚ ਖਬਰ ਮਿਲੀ ਹੈ ਕਿ ਬੁੱਧਵਾਰ ਦੀ ਰਾਤ ਇਕ ਕਲੱਬ ''ਚ ਸ਼ਰਾਬ ਪੀ ਕੇ ਹਾਰਡ ਕੌਰ ਨੇ ਬਹੁਤ ਹੰਗਾਮਾ ਕੀਤਾ। ਉਥੇ ਮੌਜੂਦ ਲੋਕਾਂ ਮੁਤਾਬਕ ''ਮੂਵ ਯਾਰ ਬਾਡੀ'',''ਟੱਲੀ ਹੁਆ'', ''ਲੋਗ ਦਾ ਲਿਸ਼ਕਾਰਾ'', ''ਰੌਲਾ ਪੈ ਗਿਆ'' ਵਰਗੇ ਸੁਪਰਹਿੱਟ ਗਾਣਿਆਂ ਵਾਲੀ ਹਾਰਡ ਕੌਰ ਨੇ ਮੰਚ ਕੋਲ ਬੈਠੇ ਬੱਚਿਆਂ ਨੂੰ ਗੰਦੀਆਂ-ਗੰਦੀਆਂ ਗਾਲਾਂ ਦਿੱਤੀਆਂ, ਜਿਸ ਤੋਂ ਬਾਅਦ ਉਥੇ ਕਾਫੀ ਹੰਗਾਮਾ ਹੋ ਗਿਆ। ਪੁਲਸ ਨੂੰ ਜਿਵੇਂ ਹੀ ਮਾਮਲੇ ਦੀ ਸੂਚਨਾ ਮਿਲੀ ਉਹ ਮੌਕੇ ''ਤੇ ਪਹੁੰਚੀ ਅਤੇ ਮਾਮਲਾ ਸ਼ਾਂਤ ਕਰਵਾਇਆ।
ਜਾਣਕਾਰੀ ਮੁਤਾਬਕ ਇਹ ਘਟਨਾ ਲੁਧਿਆਣਾ ਦੇ ਲਾਊਂਜ ਬਾਰ ''ਲਕੀ'' ''ਚ ਬੁੱਧਵਾਰ ਦੇਰ ਰਾਤ ਹੋਈ। ਜਿਥੇ ਪ੍ਰੀ ਕਰਵਾਚੌਥ ਬੈਸ਼'' ਆਰਗੋਨਾਈਜ਼ ਕੀਤਾ ਗਿਆ ਹੈ। ਇਸ ਪ੍ਰੋਗਰਾਮ ਲਈ ਲਾਊਂਜ ਵਾਰ ਮਾਲਕ ਨੇ ਹਾਰਡ ਕੌਰ ਨੂੰ ਬੁਲਾਇਆ ਸੀ। ਦੋਸ਼ ਹੈ ਕਿ ਹਾਰਡ ਕੌਰ ਨੇ ਅੋਡੀਅਨਸ ਵਲੋਂ ਮਾਈਕਰੋਫੋਨ ਸੁੱਟਿਆ ਅਤੇ ਬੱਚਿਆਂ ਨੂੰ ਗਾਲਾਂ ਵੀ ਕੱਢੀਆਂ। ਉਹ ਇੰਨੇ ਨਸ਼ੇ ''ਚ ਵੀ ਕਿ ਠੀਕ ਨਾਲ ਚੱਲ ਵੀ ਨਹੀਂ ਪਾ ਰਹੀ ਸੀ। ਲਕੀ ਰੈਸਟਰੈਂਟ ਦੇ ਮੈਨੇਜਰ ਸੁਨੀਲ ਕਸ਼ਯਪ ਕਸ਼ਯਪ ਨੇ ਮੀਡੀਆ ਦੇ ਨਾਲ ਗੱਲਬਾਤ ''ਚ ਘਟਨਾ ਦੀ ਪੁਸ਼ਟੀ ਕੀਤੀ।
ਉਨ੍ਹਾਂ ਨੇ ਦੱਸਿਆ ਕਿ ਸ਼ੋਅ ਦੀ ਸ਼ੁਰੂਆਤ ਹੋਣ ਦੇ 10 ਮਿੰਟ ਬਾਅਦ ਹੀ ਹਾਰਡ ਕੌਰ ਨੇ ਬੱਚਿਆਂ ਨੂੰ ਗਾਲਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸਨ। ਅਸਲ ''ਚ ਬੱਚੇ ਉਤਸ਼ਾਹ ''ਚ ਮੰਚ ਦੇ ਕੋਲ ਪਹੁੰਚ ਗਏ ਸਨ। ਬੱਸ ਇਹੀਂ ਗੱਲ ''ਤੇ ਉਹ ਭੜਕ ਗਈ ਅਤੇ ਮਾਈਕ੍ਰੋਫੋਨ ਉਤਾਰ ਕੇ ਸੁੱਟ ਦਿੱਤਾ। ਅਸੀਂ ਉਸ ਦਾ ਗੁੱਸਾ ਸ਼ਾਂਤ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੀ। ਮੈਨੇਜਰ ਨੇ ਦੱਸਿਆ ਕਿ ਹੰਗਾਮੇ ਦੀ ਖਬਰ ਮਿਲਣ ਤੋਂ ਬਾਅਦ ਪੁਲਸ ਰੈਸਟੋਰੈਂਟ ਪਹੁੰਚੀ ਅਤੇ ਉਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਦਾ ਬਿਆਨ ਦਰਜ ਕੀਤਾ ਜਿਨ੍ਹਾਂ ਨੇ ਗਾਲਾਂ ਕੱਢਣ ਦਾ ਦੋਸ਼ ਹਾਰਡ ਕੌਰ ''ਤੇ ਹੈ।
''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
