ਡਰੱਗਜ਼ ਕਨੈਕਸ਼ਨ ''ਚ ਸਾਰਾ ਅਲੀ ਖਾਨ ਨੂੰ ਲੈ ਕੇ ਹੋਇਆ ਵੱਡਾ ਖ਼ੁਲਾਸਾ

Tuesday, Sep 15, 2020 - 09:39 AM (IST)

ਡਰੱਗਜ਼ ਕਨੈਕਸ਼ਨ ''ਚ ਸਾਰਾ ਅਲੀ ਖਾਨ ਨੂੰ ਲੈ ਕੇ ਹੋਇਆ ਵੱਡਾ ਖ਼ੁਲਾਸਾ

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਰੀਆ ਚੱਕਰਵਰਤੀ ਅਤੇ ਡਰੱਗਜ਼ ਮਾਮਲੇ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਰੀਆ ਚੱਕਰਵਰਤੀ ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਤੋਂ ਕਈ ਵਾਰ ਡਰੱਗਜ਼ ਲੈ ਚੁੱਕੀ ਹੈ। ਜਾਣਕਾਰੀ ਮੁਤਾਬਕ ਸਾਰਾ ਅਲੀ ਖ਼ਾਨ ਹਾਈ ਪ੍ਰੋਫਾਈਲ ਡਰੱਗਜ਼ ਪੈਡਲਰ (ਨਸ਼ਾ ਤਸਕਰ) ਦੇ ਸੰਪਰਕ ਵਿਚ ਸੀ, ਜਿਸ ਦੀ ਐੱਨ. ਸੀ. ਬੀ. ਭਾਲ ਕਰ ਰਹੀ ਹੈ। ਸਾਰਾ ਅਲੀ ਖਾਨ ਤੋਂ ਡਰੱਗਜ਼ ਲੈ ਕੇ ਰੀਆ ਨੇ ਸੁਸ਼ਾਂਤ ਸਿੰਘ ਰਾਜਪੂਤ ਤਕ ਪਹੁੰਚਾਉਂਦੀ ਸੀ।

ਰੀਆ ਸਣੇ ਹੁਣ ਤਕ 16 ਲੋਕ ਪਹੁੰਚ ਚੁੱਕੇ ਸਲਾਖਾਂ ਪਿੱਛੇ 
ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਨੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਡਰੱਗਜ਼ ਮਾਮਲੇ ਵਿਚ ਹੁਣ ਤੱਕ 16 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਛੇ ਮੁਲਜ਼ਮਾਂ ਦੀ ਪਛਾਣ ਕਰਮਜੀਤ ਸਿੰਘ ਆਨੰਦ, ਡਵੇਨ ਫਰਨਾਂਡੀਜ਼, ਸੰਕੇਤ ਪਟੇਲ, ਅੰਕੁਸ਼ ਅਨਰੇਜਾ, ਸੰਦੀਪ ਗੁਪਤਾ ਤੇ ਆਫਤਾਬ ਫਤਿਹ ਅੰਸਾਰੀ ਵਜੋਂ ਹੋਈ ਹੈ।

ਜਾਂਚ ਦੇ ਦੌਰਾਨ ਇਨ੍ਹਾਂ ਸਾਰਿਆਂ ਦੇ ਨਾਂ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਫੜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਖ਼ਿਲਾਫ਼ ਡਰੱਗ ਕੰਟਰੋਲ ‘ਤੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤੇ ਗਏ ਹਨ।


author

sunita

Content Editor

Related News