ਡਰੱਗ ਮਾਮਲਾ : ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਦੇ ਘਰ NCB ਨੇ ਮਾਰਿਆ ਛਾਪਾ, ਸੰਮਨ ਜਾਰੀ

11/21/2020 12:43:55 PM

ਮੁੰਬਈ : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿਚ ਡਰੱਗ ਐਂਗਲ ਸਾਹਮਣੇ ਆਉਣ ਤੋਂ ਬਾਅਦ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਹੁਣ ਕਾਮੇਡੀਅਨ ਭਾਰਤੀ ਸਿੰਘ ਦੇ ਮੁੰਬਈ ਸਥਿਤ ਘਰ ਵਿਚ ਛਾਪਾ ਮਾਰਿਆ ਹੈ ਅਤੇ ਉਨ੍ਹਾਂ ਦੇ ਘਰੋਂ ਕੁੱਝ ਮਾਤਰਾ ਵਿਚ ਡਰੱਗ ਬਰਾਮਦ ਹੋਈ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕਿੰਨੀ ਮਾਤਰਾ ਵਿਚ ਮਿਲੀ ਹੈ ਪਰ NCB ਦੀ ਟੀਮ ਨੇ ਟੀਵੀ ਅਦਾਕਾਰਾ ਭਾਰਤੀ ਸਿੰਘ ਅਤੇ ਉਨ੍ਹਾਂ ਦੇ ਪਤੀ ਨੂੰ ਸਮਨ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ : ਬੱਚਿਆਂ ਨੂੰ ਨਵੀਂ ਜ਼ਿੰਦਗੀ ਦੇ ਰਹੀ ਹੈ ਇਹ ਮਾਂ, 42 ਲੀਟਰ ਬ੍ਰੈਸਟ ਮਿਲਕ ਡੋਨੇਟ ਕਰ ਕੀਤਾ ਨੇਕ ਕੰਮ

PunjabKesari

ਦੱਸ ਦੇਈਏ ਕਿ NCB ਦੀ ਟੀਮ ਲਗਾਤਾਰ ਬਾਲੀਵੁੱਡ ਨਾਲ ਜੁੜੀਆਂ ਹਸਤੀਆਂ ਦੇ ਘਰ ਛਾਪੇਮਾਰੀ ਕਰ ਰਿਹਾ ਹੈ। ਇਸੇ ਕੜੀ ਵਿਚ NCB ਦੀ ਟੀਮ ਨੇ ਸ਼ਨੀਵਾਰ ਨੂੰ ਇਕ ਮਸ਼ਹੂਰ ਮਹਿਲਾ ਕਾਮੇਡੀਅਨ ਭਾਰਤੀ ਸਿੰਘ ਦੇ ਘਰ ਛਾਪਾ ਮਾਰਿਆ ਹੈ।

ਇਹ ਵੀ ਪੜ੍ਹੋ: ਆਮ ਜਨਤਾ ਨੂੰ ਝਟਕਾ, ਦੂਜੇ ਦਿਨ ਫਿਰ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਨਵੇਂ ਭਾਅ

ਭਾਰਤੀ ਸਿੰਘ ਦੀ ਕਾਮੇਡੀ ਦੀ ਪੂਰੀ ਦੁਨੀਆ ਦੀਵਾਨੀ ਹੈ। ਇਸ ਸਮੇਂ ਉਹ ਦਿ ਕਪਿਲ ਸ਼ਰਮਾ ਸ਼ੋਅ ਦਾ ਹਿੱਸਾ ਹੈ ਅਤੇ ਸ਼ੋਅ ਵਿਚ ਆਪਣੀ ਕਾਮੇਡੀ ਨਾਲ ਸਾਰਿਆਂ ਨੂੰ ਹਸਾਉਂਦੀ ਹੈ। ਭਾਰਤੀ ਦੇ ਘਰ ਵਿਚ ਛਾਪੇਮਾਰੀ ਦੀ ਖ਼ਬਰ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਜ਼ਰੂਰ ਨਿਰਾਸ਼ ਕਰੇਗੀ।


cherry

Content Editor cherry