ਭਾਰਤੀ ਸਿੰਘ ਤੇ ਹਰਸ਼ ਦੀਆਂ ਮੁਸ਼ਕਿਲਾਂ ਵਧੀਆਂ, ਅੱਜ ਦੀ ਰਾਤ ਵੀ ਕੱਟਣੀ ਪਵੇਗੀ ਸਲਾਖਾਂ ਪਿੱਛੇ

11/23/2020 12:52:45 PM

ਜਲੰਧਰ (ਵੈੱਬ ਡੈਸਕ) : ਨਸ਼ਿਆਂ ਦੇ ਮਾਮਲੇ ਵਿਚ ਗ੍ਰਿਫ਼ਤਾਰ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਦੀ ਜ਼ਮਾਨਤ ਪਟੀਸ਼ਨ 'ਤੇ ਅੱਜ ਐਨ. ਡੀ. ਪੀ. ਐੱਸ. ਅਦਾਲਤ ਵਿਚ ਸੁਣਵਾਈ ਹੋਣੀ ਸੀ ਪਰ ਸਰਕਾਰੀ ਵਕੀਲ ਅਤੁਲ ਸਰਪਾਂਡੇ ਸੈਸ਼ਨ ਕੋਰਟ ਦੀਆਂ ਦੋ ਵੱਖਰੀਆਂ ਸੁਣਵਾਈਆਂ ਵਿਚ ਰੁੱਝੇ ਹੋਏ ਹਨ, ਜਿਸ ਕਾਰਨ ਉਹ ਐੱਨ. ਸੀ. ਬੀ. ਦਾ ਪੱਖ ਨਹੀਂ ਰੱਖ ਸਕਣਗੇ। ਹਾਲਾਂਕਿ, ਐੱਨ. ਸੀ. ਬੀ. ਦੇ ਅਧਿਕਾਰੀ ਮੰਗਲਵਾਰ ਨੂੰ ਭਾਰਤੀ ਅਤੇ ਹਰਸ਼ ਦੀ ਅਪੀਲ 'ਤੇ ਸੁਣਵਾਈ ਕਰਨ ਲਈ ਅਦਾਲਤ ਵਿਚ ਅਪੀਲ ਕਰਨਗੇ। ਜੇਕਰ ਐਨ. ਡੀ. ਪੀ. ਐੱਸ. ਅਦਾਲਤ ਨੇ ਐੱਨ. ਸੀ. ਬੀ. ਨੂੰ ਵਿਚਾਰਦਿਆਂ ਮੰਗਲਵਾਰ ਨੂੰ ਸੁਣਵਾਈ ਕਰਨ ਦਾ ਫ਼ੈਸਲਾ ਲਿਆ ਤਾਂ ਹਰਸ਼ ਅਤੇ ਭਾਰਤੀ ਸਿੰਘ ਨੂੰ ਇਕ ਹੋਰ ਰਾਤ ਜੇਲ੍ਹ ਵਿਚ ਗੁਜ਼ਾਰਨੀ ਪਵੇਗੀ। ਯਾਨੀਕਿ ਭਾਰਤੀ ਸਿੰਘ ਅਤੇ ਹਰਸ਼ ਮੰਗਲਵਾਰ (24 ਨਵੰਬਰ) ਨੂੰ ਜ਼ਮਾਨਤ 'ਤੇ ਰਹਿਣਗੇ। ਇਸ ਤੋਂ ਪਹਿਲਾਂ ਦੋਵਾਂ ਨੂੰ ਐਤਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਦੋਵਾਂ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ। 

ਐੱਨ. ਸੀ. ਬੀ. ਆਪਣਾ ਪੱਖ ਕਰੇਗੀ ਪੇਸ਼ 
ਅਤੁੱਲ ਸਰਪਾਂਡੇ ਨੇ ਦੱਸਿਆ ਕਿ ਅੱਜ ਉਹ ਸੈਸ਼ਨ ਕੋਰਟ ਵਿਚ ਦੋ ਵੱਖਰੇ ਕੇਸਾਂ ਦੀ ਸੁਣਵਾਈ ਵਿਚ ਰੁੱਝੇ ਹੋਏ ਹਨ, ਇਸ ਲਈ ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਜ਼ਮਾਨਤ ਕੇਸ ਦੀ ਸੁਣਵਾਈ ਵਿਚ ਸ਼ਾਮਲ ਨਹੀਂ ਹੋ ਸਕਣਗੇ। ਹਾਲਾਂਕਿ, ਐੱਨ. ਸੀ. ਬੀ. ਅੱਜ ਐਨਡੀਪੀਐਸ ਕੋਰਟ ਵਿਚ ਆਪਣਾ ਪੱਖ ਪੇਸ਼ ਕਰੇਗੀ ਅਤੇ ਕੱਲ ਮੰਗਲਵਾਰ ਨੂੰ ਸੁਣਵਾਈ ਲਈ ਸਮਾਂ ਮੰਗੇਗੀ। 

ਦੋਵਾਂ ਨੂੰ ਵੱਖਰੀ ਜੇਲ੍ਹ ਵਿਚ ਕੀਤਾ ਗਿਆ ਬੰਦ 
ਭਾਰਤੀ ਸਿੰਘ ਨੂੰ ਬਾਈਕੁਲਾ ਜੇਲ ਲਿਆਂਦਾ ਗਿਆ, ਜਿੱਥੇ ਉਹ 4 ਦਸੰਬਰ ਤੱਕ ਰਹੇਗੀ। ਇਸ ਦੇ ਨਾਲ ਹੀ ਉਸ ਦੇ ਪਤੀ ਹਰਸ਼ ਲਿੰਬਾਚੀਆ ਤਲੋਜਾ ਜੇਲ੍ਹ ਵਿਚ ਰਹੇਗਾ। ਨਿਆਂਇਕ ਹਿਰਾਸਤ ਵਿਚ ਭੇਜਣ ਤੋਂ ਤੁਰੰਤ ਬਾਅਦ ਦੋਵਾਂ ਨੇ ਐਡਵੋਕੇਟ ਅਯਾਜ਼ ਖਾਨ ਰਾਹੀਂ ਜ਼ਮਾਨਤ ਪਟੀਸ਼ਨਾਂ ਦਾਇਰ ਕੀਤੀਆਂ ਸਨ, ਜਿਨ੍ਹਾਂ ਦੀ ਅੱਜ ਸੁਣਵਾਈ ਹੋਣੀ ਸੀ। ਇਸ ਸਮੇਂ ਦੌਰਾਨ, ਐੱਨ. ਸੀ. ਬੀ. ਦੇ ਵਕੀਲ ਅਤੁੱਲ ਸਰਪਾਂਡੇ ਨੇ ਮੀਡੀਆ ਨੂੰ ਸਾਰੀ ਘਟਨਾ ਬਾਰੇ ਦੱਸਿਆ।


ਦੱਸ ਦੇਈਏ ਕਿ ਸ਼ਨੀਵਾਰ ਨੂੰ ਐੱਨ. ਸੀ. ਬੀ. ਨੇ ਭਾਰਤੀ ਸਿੰਘ ਦੇ ਦਫ਼ਤਰ ਅਤੇ ਘਰ 'ਤੇ ਛਾਪਾ ਮਾਰਿਆ ਸੀ। ਇਸ ਛਾਪੇਮਾਰੀ ਵਿਚ 86.5 ਗ੍ਰਾਮ ਭੰਗ ਬਰਾਮਦ ਕੀਤੀ ਗਈ। ਇਸ ਤੋਂ ਬਾਅਦ ਦੋਵਾਂ ਨੂੰ ਪੁੱਛਗਿੱਛ ਲਈ ਐੱਨ. ਸੀ. ਬੀ. ਦਫ਼ਤਰ ਬੁਲਾਇਆ ਗਿਆ। ਦੋਵਾਂ ਤੋਂ ਵੱਖ-ਵੱਖ ਕਮਰਿਆਂ ਵਿਚ ਬੈਠ ਕੇ ਪੁੱਛਗਿੱਛ ਕੀਤੀ ਗਈ। ਭਾਰਤੀ ਨੂੰ ਤਿੰਨ ਘੰਟੇ ਦੀ ਪੁੱਛਗਿੱਛ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ।


sunita

Content Editor

Related News