ਡਰੱਗਜ਼ ਵੇਚਣ ਤੇ ਖਰੀਦਣ ਦੇ ਮਾਮਲੇ ''ਚ ਫ਼ਿਲਮ ''ABCD'' ਦਾ ਅਦਾਕਾਰ ਗਿ੍ਫ਼ਤਾਰ

09/21/2020 10:17:11 AM

ਨਵੀਂ ਦਿੱਲੀ (ਬਿਊਰੋ) : ਫ਼ਿਲਮ ਇੰਡਸਟਰੀ ਦੇ ਡਰੱਗ ਕੁਨੈਕਸ਼ਨ 'ਚ ਲਗਾਤਾਰ ਪੁਲਸ ਅਤੇ ਹੋਰ ਜਾਂਚ ਏਜੰਸੀਆਂ ਦੀ ਜਾਂਚ ਜਾਰੀ ਹੈ। ਜਿੱਥੇ ਮੁੰਬਈ 'ਚ ਸੁਸ਼ਾਂਤ ਸਿੰਘ ਰਾਜਪੂਤ ਦੇ ਖ਼ੁਦਕੁਸ਼ੀ ਕੇਸ 'ਚ ਡਰੱਗਜ਼ ਕੁਨੈਕਸ਼ਨ ਨੂੰ ਲੈ ਕੇ ਐੱਨ. ਸੀ. ਬੀ. ਕਈ ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਦੂਜੇ ਪਾਸੇ ਸਾਊਥ 'ਚ ਵੀ ਡਰੱਗਜ਼ ਨੂੰ ਲੈ ਕੇ ਕਈ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ। ਇਸ ਸੂਚੀ 'ਚ ਫ਼ਿਲਮ 'ABCD' ਤੇ ਐੱਨ. ਬਾਡੀ. ਕੇਨ ਡਾਂਸ 'ਚ ਦਿਖਾਈ ਦਿੱਤੇ ਡਾਂਸਰ ਤੇ ਅਦਾਕਾਰ ਕਿਸ਼ੋਰ ਅਮਨ ਸ਼ੈੱਟੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੈਗਲੁਰੂ ਸਿਟੀ ਪੁਲਸ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਮੁਤਾਬਕ ਕਿਸ਼ੋਰ ਦੇ ਨਾਲ ਇਕ ਹੋਰ ਸਖ਼ਸ਼ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। 

ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਨੂੰ ਡਰੱਗਜ਼ ਲੈਣ ਤੇ ਡਰੱਗਜ਼ ਵੇਚਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਕਿਸ਼ੋਰ ਪ੍ਰਭੂਦੇਵਾ ਨਿਰਦੇਸ਼ਿਤ ਫ਼ਿਲਮ 'ਏ ਬੀ ਸੀ ਡੀ' 'ਚ ਨਜ਼ਰ ਆਉਣ ਨਾਲ ਹੀ ਟੀ. ਵੀ. ਰਿਐਲਿਟੀ ਸ਼ੋਅ 'ਡਾਂਸ ਇੰਡੀਆ ਡਾਂਸ' 'ਚ ਨਜ਼ਰ ਆ ਚੁੱਕੇ ਹਨ। 30 ਸਾਲ ਦੇ ਸ਼ੈੱਟੀ ਤੋਂ ਇਲਾਵਾ ਪੁਲਸ ਨੇ 28 ਸਾਲਾਂ ਅਕੀਲ ਨੌਸ਼ਿਲ ਨੂੰ ਵੀ ਸਿੰਥੇਟਿਕ ਡਰੱਗ ਐੱਮ. ਡੀ. ਐੱਮ. ਏ. ਜਾਂ ਐੱਮ. ਟੀ. ਜਾਂ ਮੌਲੀ ਰੱਖਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ। ਸਿਟੀ ਪੁਲਸ ਕਮਿਸ਼ਨਰ ਵਿਕਾਸ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਸੀ. ਸੀ. ਬੀ. ਪੁਲਸ ਨੇ ਸ਼ਨੀਵਾਰ ਨੂੰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ ਮੁੰਬਈ ਤੋਂ ਡਰੱਗਜ਼ ਖਰੀਦੇ ਸਨ ਤੇ ਮੈਗਲੁਰੂ 'ਚ ਵੇਚਦੇ ਸਨ। 
PunjabKesari
ਪੁਲਸ ਨੇ ਦਾਅਵਾ ਕੀਤਾ ਹੈ ਕਿ ਦੋਵਾਂ ਨੇ ਮਹਾਰਾਸ਼ਟਰ ਤੇ ਬੈਂਗਲੁਰੂ ਤੋਂ ਡਰੱਗਜ਼ ਮੰਗਲਵਾਰ ਵਿਦਿਆਰਥੀਆਂ ਤੇ ਹੋਰ ਲੋਕਾਂ ਨੂੰ ਵੇਚਿਆ। ਪੁਲਸ ਨੇ ਉਨ੍ਹਾਂ ਕੋਲੋਂ ਐੱਮ. ਡੀ. ਐੱਮ. ਏ, ਇਕ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਜ਼ਬਤ ਕੀਤਾ ਹੈ। ਅਕੀਲ ਪਹਿਲਾਂ ਖਾੜੀ ਦੇਸ਼ 'ਚ ਸੁਰੱਖਿਆ ਅਧਿਕਾਰੀ ਦੇ ਰੂਪ 'ਚ ਕੰਮ ਕਰਦਾ ਸੀ ਪਰ ਲਗਪਗ ਇਕ ਸਾਲ ਪਹਿਲੇ ਉਹ ਭਾਰਤ ਵਾਪਸ ਆ ਗਿਆ। ਨਾਲ ਹੀ ਜਲਦ ਪੈਸੇ ਕਮਾਉਣ ਲਈ ਸ਼ੈੱਟੀ ਵੀ ਐੱਮ. ਡੀ. ਐੱਮ. ਏ. ਵੇਚਣ 'ਚ ਵੀ ਸ਼ਾਮਲ ਹੋ ਗਿਆ। ਦੋਵੇਂ ਖ਼ਿਲਾਫ਼ ਨਾਰਕੋਟਿਕਸ ਡਰੱਗਜ਼ ਐਂਡ ਸਾਈਕੋਟ੍ਰਾਪਿਕ ਸਬਸਟੈਂਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਤੋਂ ਪਹਿਲਾਂ ਅਦਾਕਾਰਾ ਸੰਜਨਾ ਗਿਲਰਾਨੀ ਨੂੰ ਵੀ ਡਰੱਗਜ਼ ਨਾਲ ਜੁੜੇ ਇਕ ਕੇਸ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ।


sunita

Content Editor

Related News