3 ਦਿਨਾਂ ’ਚ ‘ਦ੍ਰਿਸ਼ਯਮ 2’ ਨੇ ਕੀਤੀ ਮੋਟੀ ਕਮਾਈ, ਜਲਦ ਬਣੇਗੀ 100 ਕਰੋੜ ਕਲੱਬ ਦਾ ਹਿੱਸਾ

11/21/2022 11:04:01 AM

ਮੁੰਬਈ (ਬਿਊਰੋ)– ‘ਦ੍ਰਿਸ਼ਯਮ 2’ ਫ਼ਿਲਮ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। 3 ਦਿਨਾਂ ’ਚ ਫ਼ਿਲਮ ਨੇ ਸ਼ਾਨਦਾਰ ਕਮਾਈ ਕਰ ਲਈ ਹੈ।

ਫ਼ਿਲਮ ਨੇ ਜਿਥੇ ਸ਼ੁੱਕਰਵਾਰ ਨੂੰ 15.38 ਕਰੋੜ ਤੇ ਸ਼ਨੀਵਾਰ ਨੂੰ 21.59 ਕਰੋੜ ਰੁਪਏ ਦੀ ਕਮਾਈ ਕੀਤੀ, ਉਥੇ ਐਤਵਾਰ ਨੂੰ ਫ਼ਿਲਮ ਨੇ 27.17 ਕਰੋੜ ਰੁਪਏ ਦੀ ਸ਼ਾਨਦਾਰ ਕਮਾਈ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਜ਼ਿੰਦਗੀ ਦੀ ਜੰਗ ਹਾਰੀ 24 ਸਾਲਾ ਅਦਾਕਾਰਾ, ਇਹ ਬੀਮਾਰੀ ਬਣੀ ਮੌਤ ਦਾ ਕਾਰਨ

ਇਸ ਦੇ ਨਾਲ ਹੀ ਫ਼ਿਲਮ ਦੀ ਕੁਲ ਕਮਾਈ 64.14 ਕਰੋੜ ਰੁਪਏ ਹੋ ਗਈ ਹੈ। ਫ਼ਿਲਮ ਆਉਣ ਵਾਲੇ ਕੁਝ ਦਿਨਾਂ ’ਚ ਹੀ 100 ਕਰੋੜ ਦਾ ਅੰਕੜਾ ਪਾਰ ਕਰ ਲਵੇਗੀ।

PunjabKesari

ਦੱਸ ਦੇਈਏ ਕਿ ‘ਦ੍ਰਿਸ਼ਯਮ 2’ ਸਾਲ 2015 ’ਚ ਰਿਲੀਜ਼ ਹੋਈ ਫ਼ਿਲਮ ‘ਦ੍ਰਿਸ਼ਯਮ 1’ ਦੀ ਹੀ ਸੀਕੁਅਲ ਹੈ। ਫ਼ਿਲਮ ’ਚ ਅਜੇ ਦੇਵਗਨ, ਤੱਬੂ, ਅਕਸ਼ੇ ਖੰਨਾ, ਸ਼ਰਿਆ ਸਰਨ, ਇਸ਼ੀਤਾ ਦੱਤਾ, ਮ੍ਰਣਾਲ ਠਾਕੁਰ ਤੇ ਰਜਤ ਕਪੂਰ ਅਹਿਮ ਭੂਮਿਕਾ ਨਿਭਾਅ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News