100 ਕਰੋੜ ਦੀ ਕਲੈਕਸ਼ਨ ਤੋਂ ਇਕ ਕਦਮ ਦੂਰ ‘ਦ੍ਰਿਸ਼ਯਮ 2’, ਹੁਣ ਤਕ ਕਮਾ ਲਏ ਇੰਨੇ ਕਰੋੜ
Thursday, Nov 24, 2022 - 11:56 AM (IST)

ਮੁੰਬਈ (ਬਿਊਰੋ)– ‘ਦ੍ਰਿਸ਼ਯਮ 2’ ਬਾਕਸ ਆਫਿਸ ’ਤੇ ਨਵਾਂ ਰਿਕਾਰਡ ਬਣਾਉਣ ਤੋਂ ਸਿਰਫ ਇਕ ਕਦਮ ਹੀ ਦੂਰ ਹੈ। ‘ਦ੍ਰਿਸ਼ਯਮ 2’ ਫ਼ਿਲਮ ਨੇ ਹੁਣ ਤਕ 96.04 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ ਤੇ 100 ਕਰੋੜ ਦਾ ਅੰਕੜਾ ਪਾਰ ਕਰਨ ਤੋਂ ਇਹ ਫ਼ਿਲਮ ਸਿਰਫ ਇਕ ਕਦਮ ਦੂਰ ਹੈ।
ਦੱਸ ਦੇਈਏ ਕਿ ਫ਼ਿਲਮ ਨੇ ਜਿਥੇ ਸ਼ੁੱਕਰਵਾਰ ਨੂੰ 15.38 ਕਰੋੜ, ਸ਼ਨੀਵਾਰ ਨੂੰ 21.59 ਕਰੋੜ, ਐਤਵਾਰ ਨੂੰ 27.17 ਕਰੋੜ, ਸੋਮਵਾਰ ਨੂੰ 11.87 ਕਰੋੜ ਤੇ ਮੰਗਲਵਾਰ ਨੂੰ 10.48 ਕਰੋੜ ਰੁਪਏ ਕਮਾਏ, ਉਥੇ ਫ਼ਿਲਮ ਨੇ ਬੁੱਧਵਾਰ ਨੂੰ 9.55 ਕਰੋੜ ਰੁਪਏ ਦੀ ਕਮਾਈ ਕੀਤੀ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਨਵੇਂ ਗੀਤ ‘ਮੇਰਾ ਨਾਂ’ ਦਾ ਐਲਾਨ, ਸਟੀਲ ਬੈਂਗਲਜ਼ ਨੇ ਸਾਂਝੀ ਕੀਤੀ ਡਿਟੇਲ
ਫ਼ਿਲਮ ਅੱਜ ਯਾਨੀ ਵੀਰਵਾਰ ਦੇ ਦਿਨ ਦੀ ਕਮਾਈ ਨੂੰ ਮਿਲਾ ਕੇ 100 ਕਰੋੜ ਦਾ ਅੰਕੜਾ ਆਸਾਨੀ ਨਾਲ ਪਾਰ ਕਰ ਲਵੇਗੀ। ਇਸ ਦੇ ਨਾਲ ਹੀ ‘ਦ੍ਰਿਸ਼ਯਮ 2’ ਸਾਲ 2022 ’ਚ 100 ਕਰੋੜ ਦਾ ਅੰਕੜਾ ਪਾਰ ਕਰਨ ਵਾਲੀ ਪੰਜਵੀਂ ਹਿੰਦੀ ਫ਼ਿਲਮ ਬਣ ਜਾਵੇਗੀ।
‘ਦ੍ਰਿਸ਼ਯਮ 2’ ਤੋਂ ਪਹਿਲਾਂ ‘ਗੰਗੂਬਾਈ ਕਾਠੀਆਵਾੜੀ’, ‘ਭੂਲ ਭੁਲੱਈਆ 2, ‘ਦਿ ਕਸ਼ਮੀਰ ਫਾਈਲਜ਼’ ਤੇ ‘ਬ੍ਰਹਮਾਸਤਰ’ ਵਰਗੀਆਂ ਫ਼ਿਲਮਾਂ 100 ਕਰੋੜ ਤੋਂ ਵੱਧ ਦੀ ਕਮਾਈ ਕਰ ਚੁੱਕੀਆਂ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।