ਦੀਆ ਮਿਰਜ਼ਾ ਨੇ ਪਹਿਲੀ ਵਾਰ ਦਿਖਾਇਆ ਆਪਣੇ ਪੁੱਤਰ ਦਾ ਚਿਹਰਾ

Saturday, Mar 12, 2022 - 02:05 PM (IST)

ਮੁੰਬਈ (ਬਿਊਰੋ)– ਪੁੱਤਰ ਦੇ ਜਨਮ ਤੋਂ ਬਾਅਦ ਤੋਂ ਹੀ ਅਦਾਕਾਰਾ ਦੀਆ ਮਿਰਜ਼ਾ ਆਪਣੇ ਲਾਡਲੇ ਨਾਲ ਅਕਸਰ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਇਨ੍ਹਾਂ ਤਸਵੀਰਾਂ ’ਤੇ ਉਸ ਦੇ ਪ੍ਰਸ਼ੰਸਕ ਖ਼ੂਬ ਪਿਆਰ ਦਿਖਾਉਂਦੇ ਹਨ। ਹਾਲਾਂਕਿ ਕਿਸੇ ਵੀ ਤਸਵੀਰ ’ਚ ਹੁਣ ਤਕ ਉਸ ਦੀ ਪੂਰੀ ਝਲਕ ਨਹੀਂ ਦਿਖਾਈ ਦਿੱਤੀ ਹੈ।

ਹੁਣ ਹਾਲ ਹੀ ’ਚ ਦੀਆ ਨੇ ਆਪਣੇ ਪੁੱਤਰ ਦੀ ਸਿੰਗਲ ਤਸਵੀਰ ਸਾਂਝੀ ਕੀਤੀ ਹੈ। ਸਾਹਮਣੇ ਆਈ ਇਸ ਤਸਵੀਰ ’ਚ ਨੰਨ੍ਹਾ ਅਵਿਆਨ ਬੈਠਾ ਕੁਝ ਸੋਚਦਾ ਦਿਖਾਈ ਦੇ ਰਿਹਾ ਹੈ। ਉਸ ਨੇ ਆਪਣੀ ਉਂਗਲੀ ਨੂੰ ਗੱਲ੍ਹ ’ਤੇ ਰੱਖਿਆ ਹੈ। ਤਸਵੀਰ ’ਚ ਅਵਿਆਨ ਨੇ ਸਫੈਦ ਸ਼ਰਟ ਤੇ ਕ੍ਰੀਮ ਕਲਰ ਦਾ ਪਜਾਮਾ ਪਹਿਨਿਆ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੀ ਹਾਰ ’ਤੇ ਗੈਰੀ ਸੰਧੂ ਨੇ ਕੀਤੀ ਟਿੱਪਣੀ, ਕਿਹਾ– ‘ਮੌਤ ਮਾਰਦੀ ਨਾ ਬੰਦੇ ਨੂੰ...’

ਉਸ ਦੇ ਅੱਗੇ ਇਕ ਪੋਸਟਰ ਰੱਖਿਆ ਹੈ, ਜਿਸ ’ਚ ਘੋੜਾ ਬਣਿਆ ਹੈ। ਦੀਆ ਮਿਰਜ਼ਾ ਨੇ ਨੰਨ੍ਹੇ ਪੁੱਤਰ ਦੀ ਤਸਵੀਰ ਸਾਂਝੀਆਂ ਕਰਦਿਆਂ ਉਸ ਨੂੰ ਆਪਣੀ ਜ਼ਿੰਦਗੀ ’ਚ ਹੋਣ ਲਈ ਧੰਨਵਾਦ ਪ੍ਰਗਟਾਇਆ ਹੈ।

ਤਸਵੀਰ ਸਾਂਝੀ ਕਰਦਿਆਂ ਦੀਆ ਨੇ ਲਿਖਿਆ, ‘ਇਕ ਨਵਾਂ ਮਾਈਲਸਟੋਨ, ਢੇਰ ਸਾਰਾ ਪਿਆਰ ਤੇ ਹਮੇਸ਼ਾ ਧੰਨਵਾਦ। ਸਾਡੇ ਕੋਲ ਹੋਣ ਲਈ ਧੰਨਵਾਦ।’

ਇਸ ਪੋਸਟ ਨਾਲ ਦੀਆ ਨੇ ਆਪਣੀ ਪਤੀ ਵੈਭਵ ਰੇਖੀ ਨੂੰ ਵੀ ਟੈਗ ਕੀਤਾ ਹੈ। ਇਸ ਤਸਵੀਰ ਦੇ ਸਾਹਮਣੇ ਆਉਂਦਿਆਂ ਹੀ ਪ੍ਰਸ਼ੰਸਕਾਂ ਨੇ ਕੁਮੈਂਟ ਰਾਹੀਂ ਪਿਆਰ ਵਰ੍ਹਾਉਣਾ ਸ਼ੁਰੂ ਕਰ ਦਿੱਤਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News