ਕੋਰੋਨਾ ਟੀਕਾ ਲਗਵਾਉਣ ਤੋਂ ਡਰ ਰਹੀ ਹੈ ਦੀਆ ਮਿਰਜ਼ਾ, ਟਵੀਟ ਕਰ ਕਿਹਾ-‘ਗਰਭਵਤੀ ਔਰਤਾਂ ਲਈ ਨਹੀਂ ਹੈ ਸੁਰੱਖਿਅਤ’

05/17/2021 10:45:03 AM

ਮੁੰਬਈ: ਅਦਾਕਾਰਾ ਦੀਆ ਮਿਰਜ਼ਾ ਹਮੇਸ਼ਾ ਸੋਸ਼ਲ ਮੀਡੀਆ ’ਤੇ ਆਪਣੀ ਰਾਏ ਖੁੱਲ੍ਹ ਕੇ ਰੱਖਦੀ ਹੈ। ਹਾਲ ਹੀ ’ਚ ਦੀਆ ਮਿਰਜ਼ਾ ਨੇ ਕੋਰੋਨਾ ਬਿਮਾਰੀ ਤੋਂ ਨਿਜ਼ਾਤ ਪਾਉਣ ਲਈ ਲਗਾਈ ਜਾ ਰਹੀ ਟੀਕੇ ਦੀ ਗੱਲ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਕੋਰੋਨਾ ਲਾਗ ਨਾਲ ਲੜਣ ਲਈ ਇਸ ਸਮੇਂ ਜਿਸ ਟੀਕੇ ਦੀ ਵਰਤੋਂ ਕੀਤੀ ਜਾ ਰਹੀ ਹੈ ਉਸ ਦੀ ਹਾਲੇ ਤੱਕ ਗਰਭਵਤੀ ਔਰਤਾਂ ਦੇ ਕਲੀਨਿਕਲ ਟਰਾਇਲ ਨਹੀਂ ਹੋਈ ਹੈ।

PunjabKesari 
ਦਰਅਸਲ ਟਵਿਟਰ 'ਤੇ ਯੂਜ਼ਰਜ਼ ਨੇ ਗਰਭਵਤੀ ਔਰਤਾਂ ਲਈ ਵੈਕਸੀਨੇਸ਼ਨ ’ਤੇ ਚਿੰਤਾ ਜਤਾਈ ਸੀ। ਕੋਰੋਨਾ ਵਾਇਰਸ ਦੀ ਵੈਕਸੀਨ ਗਰਭਵਤੀ ਔਰਤਾਂ ਲਈ ਕਿੰਨੀ ਅਸਰਦਾਰ ਹੈ ਇਸ ਦੇ ਚੰਗੇ ਪ੍ਰਭਾਵ ਅਤੇ ਮਾੜੇ ਪ੍ਰਭਾਵ ਨੂੰ ਲੈ ਕੇ ਹਾਲੇ ਵੀ ਬਹਿਸ ਜਾਰੀ ਹੈ। ਇਸ ਦੌਰਾਨ ਅਦਾਕਾਰਾ ਨੇ ਵੀ ਟਵੀਟ ਕਰਕੇ ਆਪਣੀ ਗੱਲ ਰੱਖੀ ਜਿਸ ’ਚ ਉਨ੍ਹਾਂ ਨੇ ਲਿਖਿਆ ਕਿ ‘ਇਹ ਅਸਲ ’ਚ ਮਹੱਤਵਪੂਰਨ ਹੈ। ਜ਼ਰੂਰ ਪੜ੍ਹੋ ਅਤੇ ਇਥੇ ਵੀ ਧਿਆਨ ਦਿਓ ਕਿ ਭਾਰਤ ’ਚ ਵਰਤਮਾਨ ’ਚ ਵਰਤੋਂ ਕੀਤੇ ਜਾ ਰਹੇ ਕਿਸੇ ਵੀ ਟੀਕੇ ਦਾ ਗਰਭਵਤੀ ਔਰਤਾਂ ਅਤੇ ਬ੍ਰੈਸਟਫੀਡਿੰਗ (ਬੱਚਿਆਂ ਨੂੰ ਦੁੱਧ ਪਿਲਾਉਣ) ਕਰਵਾਉਣ ਵਾਲੀਆਂ ਮਾਂਵਾਂ ’ਤੇ ਟੈਸਟਿੰਗ ਨਹੀਂ ਕੀਤੀ ਗਈ ਹੈ। ਮੇਰੇ ਡਾਕਟਰ ਦਾ ਕਹਿਣਾ ਹੈ ਕਿ ਅਸੀਂ ਇਹ ਟੀਕਾ ਉਦੋਂ ਤੱਕ ਨਹੀਂ ਲੈ ਸਕਦੇ ਜਦੋਂ ਤੱਕ ਜ਼ਰੂਰੀ ਕਲੀਨਿਕਲ ਟੈਸਟ ਨਹੀਂ ਹੋ ਜਾਂਦੇ ਹਨ। ਦੱਸ ਦੇਈਏ ਕਿ ਦੀਆ ਮਿਰਜ਼ਾ ਵੀ ਇਸ ਸਮੇਂ ਗਰਭਵਤੀ ਹੈ। ਅਜਿਹੇ ’ਚ ਉਹ ਵੀ ਆਪਣੇ ਹੋਣ ਵਾਲੇ ਬੱਚੇ ਦਾ ਪੂਰਾ ਧਿਆਨ ਰੱਖ ਰਹੀ ਹੈ।

PunjabKesari

ਦੀਆ ਨੇ ਵਿਆਹ ਦੇ ਡੇਢ ਮਹੀਨੇ ਬਾਅਦ ਆਪਣੀ ਪ੍ਰੈਗਨੈਂਸੀ ਬਾਰੇ ਖੁਲਾਸਾ ਕੀਤਾ ਸੀ। ਉਹ ਉਸ ਦੌਰਾਨ ਆਪਣੇ ਹਨੀਮੂਨ ਲਈ ਮਾਲਦੀਵ ਗਈ ਸੀ ਜਿਥੋਂ ਉਨ੍ਹਾਂ ਨੇ ਖ਼ੂਬਸੂਰਤ ਤਸਵੀਰਾਂ ਸਾਂਝੀਆਂ ਕਰਕੇ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਇਹ ਖੁਸ਼ਖ਼ਬਰੀ ਦਿੱਤੀ ਸੀ। 

PunjabKesari
ਵੈਭਵ ਰੇਖੀ ਨਾਲ ਵਿਆਹ ਹੋਣ ਤੋਂ ਪਹਿਲਾਂ ਦੀਆ ਦੇ ਗਰਭਵਤੀ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਕਈ ਲੋਕਾਂ ਨੇ ਟਰੋਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ’ਤੇ ਦੀਆ ਨੇ ਟਰੋਲਸ ਨੂੰ ਮੂੰਹ ਤੋੜ ਜਵਾਬ ਵੀ ਦਿੱਤੇ ਸਨ। ਦੀਆ ਨੇ 15 ਫਰਵਰੀ ਨੂੰ ਬਿਜ਼ਨੈੱਸਮੈਨ ਵੈਭਵ ਰੇਖੀ ਨਾਲ ਵਿਆਹ ਕੀਤਾ ਸੀ।

 


Aarti dhillon

Content Editor

Related News