ਪਤੀ ਵਿਵੇਕ ਦੇ ਨਾਲ ਥਾਈਲੈਂਡ ਪਹੁੰਚੀ ਦਿਵਯੰਕਾ ਤ੍ਰਿਪਾਠੀ, ਸਮੁੰਦਰ ਕਿਨਾਰੇ ਤੇ ਮਸਤੀ ਕਰਦੀ ਦਿਖਾਈ ਦਿੱਤੀ ਅਦਾਕਾਰਾ

Friday, May 27, 2022 - 03:41 PM (IST)

ਪਤੀ ਵਿਵੇਕ ਦੇ ਨਾਲ ਥਾਈਲੈਂਡ ਪਹੁੰਚੀ ਦਿਵਯੰਕਾ ਤ੍ਰਿਪਾਠੀ, ਸਮੁੰਦਰ ਕਿਨਾਰੇ ਤੇ ਮਸਤੀ ਕਰਦੀ ਦਿਖਾਈ ਦਿੱਤੀ ਅਦਾਕਾਰਾ

ਬਾਲੀਵੁੱਡ ਡੈਸਕ: ਅਦਾਕਾਰਾ ਦਿਵਯੰਕਾ ਤ੍ਰਿਪਾਠੀ ਇੰਡਸਟਰੀ ’ਚ ਇਕ ਅਜਿਹੀ ਅਦਾਕਾਰਾ ਹੈ। ਜੋ ਆਪਣੇ ਕੰਮ ’ਤੇ ਧਿਆਨ ਦੇਣ ਨਾਲ ਜ਼ਿੰਦਗੀ ਦਾ ਆਨੰਦ ਲੈਣਾ ਚੰਗੀ ਤਰ੍ਹਾਂ ਜਾਣਦੀ ਹੈ ਕਿ ਜ਼ਿੰਦਗੀ ਦੇ ਖੂਬਸੂਰਤ ਪਲਾਂ ਨੂੰ ਕਿਵੇਂ ਜੀਣਾ ਹੈ। ਇਨ੍ਹੀਂ ਦਿਨੀਂ ਦਿਵਯੰਕਾ ਪਤੀ  ਵਿਵੇਕ ਦਹੀਆ ਨਾਲ ਥਾਈਲੈਂਡ ਦੀ ਯਾਤਰਾ ’ਤੇ ਪਹੁੰਚੀ ਹੈ। ਜਿੱਥੋਂ ਉਹ ਆਪਣੇ ਪ੍ਰਸ਼ੰਸਕਾਂ ਨਾਲ ਲਗਾਤਾਰ ਤਸਵੀਰਾਂ ਸਾਂਝੀ ਕਰ ਰਹੀ ਹੈ। ਜੋੜੇ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫੀ ਪਿਆਰ ਦੇ ਰਹੇ ਹਨ।

PunjabKesari

ਇਹ ਵੀ ਪੜ੍ਹੋ: ‘ਕੇਸਰੀਆ’ ਗੀਤ ਦੇ ਟੀਜ਼ਰ ਦਾ ਦੂਜਾ ਵਰਜ਼ਨ ਆਇਆ ਸਾਹਮਣੇ, ਰੋਮਾਂਟਿਕ ਅੰਦਾਜ਼ ’ਚ ਨਜ਼ਰ ਆਏ ਰਣਬੀਰ-ਆਲੀਆ

ਤਸਵੀਰਾਂ ’ਚ ਦੇਖ ਸਕਦੇ ਹੋ ਕਿ ਦਿਵਯੰਕਾ ਪਤੀ ਵਿਵੇਕ ਨਾਲ ਵਿਦੇਸ਼ ’ਚ ਬਹੁਤ ਮਸਤੀ ਕਰ ਰਹੀ ਹੈ।ਉਹ ਖੂਬਸੂਰਤ ਲੋਕੇਸ਼ਨ ’ਚ ਜ਼ਬਰਦਸਤ ਪੋਜ਼ ਦੇ ਰਹੇ ਹਨ ਅਤੇ ਪ੍ਰਸ਼ੰਸਕਾ ਦਾ ਦਿਲ ਜਿੱਤ ਰਹੇ ਹਨ। ਅਦਾਕਾਰਾ ਸਫ਼ੇਦ ਪਹਿਰਾਵੇ ’ਚ ਸ਼ਾਨਦਾਰ ਦਿਖਾਈ  ਦੇ ਰਹੀ ਹੈ। ਪਤੀ ਵਿਵੇਕ ਨੇ ਨੀਲੇ ਰੰਗ ਦੇ ਪਹਿਰਾਵੇ ’ਚ ਸ਼ਾਨਦਾਰ ਦਿਖਾਈ  ਦੇ ਰਹੇ ਹਨ।

PunjabKesari

ਸਫ਼ੇਦ ਡਰੈੱਸ ’ਚ ਅਦਾਕਾਰਾ ਕਾਫ਼ੀ ਸਟਨਿੰਗ ਲੱਗ ਰਹੀ ਹੈ।ਇਕ ਤਸਵੀਰ ’ਚ ਜੋੜਾ ਸਮੁੰਦਰ ਦੇ ਕਿਨਾਰੇ ਪੋਜ਼ ਦਿੰਦੇ ਹੋਏ ਦਿਖਾਈ ਦੇ ਰਹੇ ਹਨ। ਦੂਜੀ ਤਸਵੀਰ ’ਚ ਦਿਵਯੰਕਾ ਕੁਰਸੀ ’ਤੇ ਬੈਠੀ ਆਰਾਮਦੇਹ ਮੂਡ ’ਚ ਨਜ਼ਰ ਆ ਰਹੀ ਹੈ।ਰਾਤ ਦੇ ਸਮੇਂ ਦੀਆਂ ਤਸਵੀਰਾਂ ’ਚ ਅਦਾਕਾਰਾ ਪ੍ਰਸ਼ੰਸਕਾਂ ਨੂੰ ਆਪਣੇ ਵੱਲ ਖਿੱਚ ਰਹੀ ਹੈ।

PunjabKesari

ਇਹ ਵੀ ਪੜ੍ਹੋ: OTT ਪਲੇਟਫ਼ਾਰਮ ’ਤੇ ਡੈਬਿਊ ਕਰਨ ਜਾ ਰਹੇ ਸ਼ਕਤੀ ਕਪੂਰ, ਵੈੱਬ ਸੀਰੀਜ਼ ’ਚ ਸੁਚਿਤਰਾ ਕ੍ਰਿਸ਼ਨਾਮੂਰਤੀ ਵੀ ਨਜ਼ਰ ਆਵੇਗੀ

ਅਦਾਕਾਰਾ ਇਕ ਲੰਬੀ ਸਟ੍ਰੋ ਰਾਹੀਂ ਡ੍ਰਿੰਕ ਪੀ ਰਹੀ ਹੈ। ਇਸ ਦੌਰਾਨ ਅਦਾਕਾਰਾ ਬਲੈਕ ਟੋਪ ਦੇ ਨਾਲ ਸਫ਼ੇਦ ਸ਼ਾਰਟਸ ’ਚ ਬੋਲਡ ਦਿਖਾਈ ਦੇ ਰਹੀ ਹੈ। ਇਨ੍ਹਾਂ ਤਸਵੀਰਾਂ ਨੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ। ਹਸੀਨਾ ਦੀਆਂ ਇਨ੍ਹਾਂ ਤਸਵੀਰਾਂ ’ਤੇ ਪ੍ਰਸ਼ੰਸਕ ਕਾਫੀ ਪਿਆਰ ਦੇ ਰਹੇ ਹਨ ਅਤੇ ਕੁਮੈਂਟ ਕਰਕੇ ਉਨ੍ਹਾਂ ਦੀ ਤਾਰੀਫ਼ ਵੀ ਕਰ ਰਹੇ ਹਨ।
PunjabKesari


author

Anuradha

Content Editor

Related News