ਨਵਜੰਮੇ ਜੂੜਵਾ ਬੱਚਿਆਂ ਨੂੰ ਲੈ ਕੇ ਘਰ ਪਹੁੰਚੀ ਦਿਵਯੰਕਾ ਤ੍ਰਿਪਾਠੀ, ਅਦਾਕਾਰਾ ਦੀ ਸਾਦਗੀ ਨੇ ਜਿੱਤਿਆ ਦਿਲ

Saturday, May 30, 2026 - 09:58 AM (IST)

ਨਵਜੰਮੇ ਜੂੜਵਾ ਬੱਚਿਆਂ ਨੂੰ ਲੈ ਕੇ ਘਰ ਪਹੁੰਚੀ ਦਿਵਯੰਕਾ ਤ੍ਰਿਪਾਠੀ, ਅਦਾਕਾਰਾ ਦੀ ਸਾਦਗੀ ਨੇ ਜਿੱਤਿਆ ਦਿਲ

ਮੁੰਬਈ (ਏਜੰਸੀ) : ਹਾਲ ਹੀ ਵਿੱਚ ਵਿਆਹ ਦੇ 10 ਸਾਲ ਬਾਅਦ ਮਾਂ ਬਣੀ ਟੈਲੀਵਿਜ਼ਨ ਦੀ ਮਸ਼ਹੂਰ ਅਦਾਕਾਰਾ ਦਿਵਯੰਕਾ ਤ੍ਰਿਪਾਠੀ ਆਪਣੇ ਜੂੜਵਾ ਬੱਚਿਆਂ ਨੂੰ ਲੈ ਕੇ ਘਰ ਆ ਗਈ ਹੈ। ਇਸ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਨੇ ਸਭ ਦਾ ਦਿਲ ਛੂਹ ਲਿਆ। 

ਇਹ ਵੀ ਪੜ੍ਹੋ: 'ਸੈਲਫੀ ਮੈਨੇ ਲੇ ਲੀ ਆਜ' ਫੇਮ ਢਿੰਚੈਕ ਪੂਜਾ ਨੇ ਕਰਵਾਇਆ ਵਿਆਹ; ਜਾਣੋ ਕੋਣ ਹੈ ਲਾੜਾ

ਦਰਅਸਲ ਜਦੋਂ ਦਿਵਯੰਕਾ ਹਸਪਤਾਲ ਤੋਂ ਆਪਣੇ ਬੱਚਿਆਂ ਨਾਲ ਸੁਸਾਇਟੀ ਦੇ ਗੇਟ 'ਤੇ ਪਹੁੰਚੀ ਤਾਂ ਉੱਥੇ ਤਾਇਨਾਤ ਸਿਕਿਉਰਿਟੀ ਗਾਰਡ ਨੇ ਪਰਿਵਾਰ ਲਈ ਦਰਵਾਜ਼ਾ ਖੋਲ੍ਹਿਆ। ਇਸ ਦੌਰਾਨ ਦਿਵਯੰਕਾ ਸਿਰਫ਼ ਅੱਗੇ ਨਹੀਂ ਲੰਘੀ, ਸਗੋਂ ਉਹ ਉੱਥੇ ਰੁਕੀ ਅਤੇ ਬੜੇ ਪਿਆਰ ਨਾਲ ਗਾਰਡ ਨੂੰ ਆਪਣੇ ਨਵਜੰਮੇ ਬੇਟੇ ਦਾ ਚਿਹਰਾ ਦਿਖਾਇਆ। ਸਿਕਿਉਰਿਟੀ ਗਾਰਡ ਨੇ ਵੀ ਬੇਹੱਦ ਆਦਰ ਅਤੇ ਪਿਆਰ ਨਾਲ ਬੱਚੇ ਨੂੰ ਆਸ਼ੀਰਵਾਦ ਦਿੱਤਾ।

ਇਹ ਵੀ ਪੜ੍ਹੋ: ਮਹਾਭਾਰਤ ਦੀਆਂ ਕਹਾਣੀਆਂ ਨੂੰ ਆਵਾਜ਼ ਦੇਣ ਵਾਲੀ ਲੋਕ ਗਾਇਕਾ ਦੀ ਹਾਲਤ ਗੰਭੀਰ, ਦੇਸ਼ ਭਰ 'ਚ ਦੁਆਵਾਂ ਦਾ ਦੌਰ

 
 
 
 
 
 
 
 
 
 
 
 
 
 
 
 

A post shared by Bollywood Bliss Lifestyle (@bollywoodblisslifestyle)

ਇਸ ਤਰ੍ਹਾਂ ਅਦਾਕਾਰਾ ਦਿਵਯੰਕਾ ਤ੍ਰਿਪਾਠੀ ਇੱਕ ਵਾਰ ਫਿਰ ਆਪਣੀ ਸਾਦਗੀ ਅਤੇ ਨਿਮਰਤਾ ਕਾਰਨ ਸੋਸ਼ਲ ਮੀਡੀਆ 'ਤੇ ਸੁਰਖੀਆਂ ਵਿੱਚ ਆ ਗਈ। ਇਸ ਦੌਰਾਨ ਉਨ੍ਹਾਂ ਦੇ ਪਤੀ ਵਿਵੇਕ ਦਹੀਆ ਅਤੇ ਹੋਰ ਪਰਿਵਾਰਕ ਮੈਂਬਰ ਵੀ ਮੌਜੂਦ ਸਨ

ਇਹ ਵੀ ਪੜ੍ਹੋ: ਕਿੰਗ ਖ਼ਾਨ ਤੇ ਥਾਲਾਪਤੀ ਵਿਜੇ ਨੂੰ ਵੀ IMDb ਰੈਂਕਿੰਗ 'ਚ ਪਿੱਛੇ ਛੱਡ ਗਿਆ ਹਰਿਆਣਾ ਦਾ ਇਹ ਮੁੰਡਾ

 

 
 
 
 
 
 
 
 
 
 
 
 
 
 
 
 

A post shared by Instant Bollywood (@instantbollywood)

ਦੱਸ ਦੇਈਏ ਕਿ ਦਿਵਯੰਕਾ ਤ੍ਰਿਪਾਠੀ ਅਤੇ ਵਿਵੇਕ ਦਹੀਆ ਨੇ 26 ਮਈ ਨੂੰ ਆਪਣੇ ਜੁੜਵਾ ਬੇਟਿਆਂ ਦਾ ਦੁਨੀਆ ਵਿੱਚ ਸਵਾਗਤ ਕੀਤਾ ਸੀ। ਸ਼ੁੱਕਰਵਾਰ ਸ਼ਾਮ ਨੂੰ ਉਹ ਗੁਬਾਰਿਆਂ ਨਾਲ ਸਜੀ ਇੱਕ ਖਾਸ ਗੱਡੀ ਵਿੱਚ ਬੱਚਿਆਂ ਨੂੰ ਘਰ ਲੈ ਕੇ ਆਏ। ਦੱਸ ਦੇਈਏ ਕਿ ਸਾਲ 2016 ਵਿੱਚ ਹਿੱਟ ਸੀਰੀਅਲ 'ਯੇ ਹੈ ਮੁਹੱਬਤੇਂ' ਦੇ ਸੈੱਟ 'ਤੇ ਮਿਲਣ ਤੋਂ ਬਾਅਦ ਦਿਵਯੰਕਾ ਅਤੇ ਵਿਵੇਕ ਵਿਆਹ ਦੇ ਬੰਧਨ ਵਿੱਚ ਬੱਝੇ ਸਨ।

ਇਹ ਵੀ ਪੜ੍ਹੋ: "ਮੈਂ ਜਲਦੀ ਵਾਪਸੀ ਕਰਾਂਗੀ..."; ਬ੍ਰੈਸਟ ਕੈਂਸਰ ਨਾਲ ਪੀੜਤ ਮਾਸਟਰਸ਼ੈੱਫ ਪੰਕਜ ਭਦੌਰੀਆ, ਸਰਜਰੀ ਤੋਂ ਪਹਿਲਾਂ ਹੋਈ ਭਾਵੁਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News