ਸਿਧਾਰਥ ਅਤੇ ਸ਼ਹਿਨਾਜ਼ ਨੂੰ ਲੈ ਕੇ ਦਿਵਿਆ ਨੇ ਆਖੀ ਇਹ ਗੱਲ, ਨਹੀਂ ਹੋ ਰਹੀ ਪ੍ਰਸ਼ੰਸਕਾਂ ਨੂੰ ਬਰਦਾਸ਼ਤ

09/11/2021 4:29:35 PM

ਮੁੰਬਈ : 'ਬਿਗ ਬੌਸ 13' ਦੇ ਜੇਤੂ ਮਰਹੂਮ ਅਦਾਕਾਰ ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ਼ ਗਿੱਲ ਦਾ ਇਕ ਪੁਰਾਣਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ’ਚ ਦਿਵਿਆ ਅਗਰਵਾਲ ਸਿਧਾਰਥ ਸ਼ੁਕਲਾ ’ਚ ‘ਆਕੜ’ ਹੋਣ ਦੀ ਗੱਲ ਕਹਿ ਰਹੀ ਹੈ। ਇਸ ਤੋਂ ਇਲਾਵਾ ਉਹ ਸ਼ਹਿਨਾਜ਼ ਗਿੱਲ ਨੂੰ ਇਰਿਟੇਟਿੰਗ ਦੱਸ ਰਹੀ ਹੈ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ ਹੈ ਅਤੇ ਇਹ ਸਿਡਨਾਜ਼ ਦੇ ਫੈਨਜ਼ ਨੂੰ ਪਸੰਦ ਨਹੀਂ ਆ ਰਿਹਾ ਹੈ। ਇਸ ਦੇ ਚੱਲਦਿਆਂ ਹੁਣ ਇਸ ਵੀਡੀਓ ’ਤੇ ਕੁਮੈਂਟ ਲਈ ਦਿਵਿਆ ਅਗਰਵਾਲ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ।

Sidharth Shukla Death Shehnaaz Gill shocked by the death of Siddharth Shukla  left shooting
ਬਿੱਗ ਬੌਸ ਓਟੀਟੀ ’ਚ ਨਜ਼ਰ ਆਉਣ ਵਾਲੀ ਦਿਵਿਆ ਅਗਰਵਾਲ ਇਕ ਵਾਰ ਫਿਰ ਤੋਂ ਚਰਚਾ ’ਚ ਹੈ। ਉਨ੍ਹਾਂ ਦਾ ਇਕ ਪੁਰਾਣਾ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ’ਚ ਦਿਵਿਆ ਸਿਧਾਰਥ ਸ਼ੁਕਲਾ ਨੂੰ ਆਕੜੂ ਅਤੇ ਸ਼ਹਿਨਾਜ਼ ਗਿੱਲ ਨੂੰ ਇਰਿਟੇਟਿੰਗ ਦੱਸ ਰਹੀ ਹੈ। ਇਹ ਸਿਧਾਰਥ ਸ਼ੁਕਲਾ ਦੇ ਪ੍ਰਸ਼ੰਸਕਾਂ ਨੂੰ ਕਾਫੀ ਹੈਰਾਨ ਕਰਨ ਵਾਲਾ ਹੈ।

 

ਦਿਵਿਆ ਅਗਰਵਾਲ ਨੇ ਸਿਧਾਰਥ ਸ਼ੁਕਲਾ ਨੂੰ ਫਲਰਟੀ ਵੀ ਕਿਹਾ ਹੈ। ਸ਼ਹਿਨਾਜ਼ ਦਾ ਨਾਮ ਪੁੱਛਣ ’ਤੇ ਉਹ ਮੂੰਹ ਬਣਾਉਂਦੀ ਵੀ ਨਜ਼ਰ ਆ ਰਹੀ ਹੈ। ਸਿਡਨਾਜ਼ ਨੂੰ ਲੈ ਕੇ ਕੀਤੇ ਗਏ ਕੁਮੈਂਟ ਉਨ੍ਹਾਂ ਦੇ ਦਰਸ਼ਕਾਂ ਨੂੰ ਪਸੰਦ ਨਹੀਂ ਆ ਰਿਹਾ ਅਤੇ ਦਿਵਿਆ ਅਗਰਵਾਲ ਨੂੰ ਜੰਮ ਕੇ ਟ੍ਰੋਲ ਕੀਤਾ ਜਾ ਰਿਹਾ ਹੈ।

Divya Agarwal

ਹਾਲ ਹੀ ’ਚ ਦਿਵਿਆ ਅਗਰਵਾਲ ਦੇ ਬੁਆਏਫ੍ਰੈਂਡ ਵਰੁਣ ਸੂਦ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ ਹੈ। ਇਸ ਤੋਂ ਪਹਿਲਾਂ ਇਕ ਮੀਡੀਆ ਇੰਟਰੈਕਸ਼ਨ ’ਚ ਦਿਵਿਆ ਨੇ ਕਿਹਾ ਸੀ ਕਿ ਉਹ ਘਰ ਜਾਣ ਤੋਂ ਬਾਅਦ ਵਰੁਣ ਨੂੰ ਮਿਲੇਗੀ ਕਿਉਂਕਿ ਉਹ ਇਸ ਸ਼ੋਅ ਦੇ ਚੰਗੇ ਪਰਫਾਰਮਰ ਰਹੇ ਹਨ। ਦਿਵਿਆ ਅਤੇ ਵਰੁਣ ਪ੍ਰਸਿੱਧ ਜੋੜਾ ਹੈ। ਦੋਵਾਂ ਦੀ ਕੈਮਿਸਟਰੀ ਕਾਫੀ ਸ਼ਾਨਦਾਰ ਹੈ। ਬਿੱਗ ਬੌਸ ਓਟੀਟੀ ਸ਼ੁਰੂ ਤੋਂ ਹੀ ਖ਼ਬਰਾਂ ’ਚ ਹੈ। ਇਸ ਸ਼ੋਅ ਨੂੰ ਕਰਨ ਜੌਹਰ ਹੋਸਟ ਕਰ ਰਹੇ ਹਨ ਅਤੇ ਇਸ ਸਮੇਂ ਇਹ ਓਟੀਟੀ ’ਤੇ ਆ ਰਿਹਾ ਹੈ। ਡੇਢ ਮਹੀਨੇ ਤੋਂ ਬਾਅਦ ਇਹ ਟੀਵੀ ’ਤੇ ਆਵੇਗਾ।

 


Aarti dhillon

Content Editor

Related News