ਨਸ਼ੇ ਦੀ ਹਾਲਤ ''ਚ ਦਿੱਸੀ ਉਰਫੀ ਜਾਵੇਦ, ਵੀਡੀਓ ਵਾਇਰਲ

Wednesday, Jul 17, 2024 - 04:10 PM (IST)

ਮੁੰਬਈ- ਅਦਾਕਾਰਾ ਉਰਫੀ ਜਾਵੇਦ ਹਮੇਸ਼ਾ ਹੀ ਆਪਣੇ ਅਜੀਬੋ-ਗਰੀਬ ਡਰੈੱਸਾਂ ਕਾਰਨ ਵਾਇਰਲ ਹੁੰਦੀ ਰਹਿੰਦੀ ਹੈ। ਉਸ ਦੀ ਡਰੈੱਸ ਨੂੰ ਦੇਖ ਕੇ ਲੋਕ ਤਰ੍ਹਾਂ-ਤਰ੍ਹਾਂ ਦੇ ਕੁਮੈਂਟਸ ਵੀ ਕਰਦੇ ਹਨ, ਜਿਸ ਕਾਰਨ ਉਹ ਸੋਸ਼ਲ ਮੀਡੀਆ 'ਤੇ ਮਸ਼ਹੂਰ ਰਹਿੰਦੀ ਹੈ। ਉਸ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ ਜਿਸ 'ਚ ਉਹ ਲੰਗੜਾ ਕੇ ਤੁਰਦੀ ਹੋਈ ਦਿਖਾਈ ਦੇ ਰਹੀ ਹੈ। ਉਸ ਨੇ ਪੀਲੇ ਰੰਗ ਦੀ ਡਰੈੱਸ ਪਾਈ ਹੋਈ ਹੈ।ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਉਰਫੀ ਦੀਆਂ ਅੱਖਾਂ ਵੀ ਨਹੀਂ ਖੁੱਲ੍ਹ ਰਹੀਆਂ ਹਨ, ਉਸ ਦੀ ਭੈਣ ਅਤੇ ਇਕ ਔਰਤ ਨੇ ਉਸ ਨੂੰ ਫੜਿਆ ਹੋਇਆ ਹੈ, ਜਿਸ ਨੂੰ ਦੇਖ ਕੇ ਲੋਕ ਕਾਫੀ ਟ੍ਰੋਲ ਹੋ ਰਹੇ ਹਨ, ਜਦਕਿ ਇਕ ਨੇ ਲਿਖਿਆ ਕਿ ਉਹ ਇਨ੍ਹੀਂ ਦਿਨੀਂ ਬਹੁਤ ਜ਼ਿਆਦਾ ਸ਼ਰਾਬ ਪੀਣ ਲੱਗ ਗਈ ਹੈ।

 

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਤੁਹਾਨੂੰ ਦੱਸ ਦੇਈਏ, ਉਰਫੀ ਨੂੰ ਇਸ ਤੋਂ ਪਹਿਲਾਂ ਵੀ ਪੱਬ 'ਚ ਸ਼ਰਾਬ ਪੀਂਦੇ ਦੇਖਿਆ ਗਿਆ ਸੀ ਅਤੇ ਉਸ ਸਮੇਂ ਵੀ ਉਨ੍ਹਾਂ ਦਾ ਵੀਡੀਓ ਵਾਇਰਲ ਹੋਇਆ ਸੀ, ਹੁਣ ਉਰਫੀ ਦਾ ਇਕ ਨਵਾਂ ਵੀਡੀਓ ਸਾਹਮਣੇ ਆਇਆ ਹੈ, ਜਿਸ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਕਾਫੀ ਟ੍ਰੋਲ ਕੀਤਾ।
 


Priyanka

Content Editor

Related News