ਦੀਪਿਕਾ ਨੂੰ ਲੈ ਕੇ ਕਪਿਲ ਤੇ ਰਣਵੀਰ ਵਿਚਾਲੇ ਹੋਇਆ ਝਗੜਾ
Saturday, Dec 12, 2015 - 11:24 AM (IST)

ਮੁੰਬਈ : ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਅੱਜਕਲ ਆਪਣੀ ਆਉਣ ਵਾਲੀ ਫਿਲਮ ''ਬਾਜੀਰਾਵ ਮਸਤਾਨੀ'' ਦੀ ਪ੍ਰਮੋਸ਼ਨ ''ਚ ਰੁੱਝੇ ਹੋਏ ਹਨ। ਇਸ ਸਿਲਸਿਲੇ ''ਚ ਇਹ ਜੋੜੀ ਟੀ.ਵੀ. ਦੇ ਚਰਚਿਤ ਸ਼ੋਅ ਕਾਮੇਡੀ ਨਾਈਟਸ ਵਿਦ ਕਪਿਲ ਦੇ ਸੈੱਟ ''ਤੇ ਪਹੁੰਚੀ ਪਰ ਉਥੇ ਜੋ ਹੋਇਆ, ਉਸ ਬਾਰੇ ਸ਼ਾਇਦ ਕਿਸੇ ਨੇ ਸੋਚਿਆ ਨਹੀਂ ਹੋਵੇਗਾ।
ਅਸਲ ''ਚ ਸ਼ੋਅ ਅਨੁਸਾਰ ਦੀਪਿਕਾ ਕਾਰਨ ਕਪਿਲ ਅਤੇ ਰਣਵੀਰ ਵਿਚਾਲੇ ਲੜਾਈ ਹੋ ਜਾਂਦੀ ਹੈ। ਜਿਵੇਂ ਕਿ ਕਪਿਲ ਨੂੰ ਤੁਸੀਂ ਕਈ ਵਾਰ ਆਪਣੇ ਸ਼ੋਅ ''ਚ ਇਹ ਕਹਿੰਦਿਆਂ ਸੁਣਿਆ ਹੋਵੇਗਾ ਕਿ ਉਹ ਦੀਪਿਕਾ ਪਾਦੁਕੋਣ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਉਨ੍ਹਾਂ ਨਾਲ ਕੰਮ ਕਰਨਾ ਚਾਹੁੰਦੇ ਹਨ। ਜਦੋਂ ਦੀਪਿਕਾ ਸ਼ੋਅ ''ਤੇ ਆਈ ਤਾਂ ਕਪਿਲ ਫਲਰਟ ਕਰਨ ਦਾ ਕੋਈ ਮੌਕਾ ਨਹੀਂ ਛੱਡਦਾ। ਅਜਿਹਾ ਹੀ ਕੁਝ ਫਿਲਮ ''ਬਾਜੀਰਾਵ ਮਸਤਾਨੀ'' ਦੀ ਪ੍ਰਮੋਸ਼ਨ ਮੌਕੇ ਹੋਇਆ।
ਸ਼ੋਅ ਦੇ ਇਸ ਐਪੀਸੋਡ ਲਈ ਸਵੰਬਰ ਦਾ ਸੈੱਟ ਤਿਆਰ ਕੀਤਾ ਗਿਆ ਹੈ, ਜਿਸ ''ਚ ਦੁਲਹਨ ਬਣੀ ਦੀਪਿਕਾ ਆਪਣੇ ਰਾਜਕੁਮਾਰ ਦੀ ਉਡੀਕ ਕਰ ਰਹੀ ਹੁੰਦੀ ਹੈ। ਅਜਿਹੇ ''ਚ ਦੀਪਿਕਾ ਦਰਬਾਰ ''ਚ ਖੜ੍ਹੇ ਕਪਿਲ ਤੋਂ ਪੁੱਛਦੀ ਹੈ ਕਿ ਬਾਕੀ ਸਾਰੇ ਕਿਥੇ ਹਨ ਤਾਂ ਉਹ ਕਹਿੰਦਾ ਹੈ ''ਸਭ ਦਾ ਪੇਟ ਖਰਾਬ ਹੈ''। ਇੰਨੇ ਨੂੰ ਰਣਵੀਰ ਸਿੰਘ ਘੋੜੇ ''ਤੇ ਐਂਟਰੀ ਕਰਦਾ ਹੈ ਅਤੇ ਕਪਿਲ ਉਸ ਨੂੰ ਕਹਿੰਦਾ ਹੈ ''ਡਾਕੂ ਆ ਗਿਆ''। ਇਸ ਪਿੱਛੋਂ ਕਪਿਲ ਅਤੇ ਰਣਵੀਰ ਵਿਚਾਲੇ ਦੀਪਿਕਾ ਨੂੰ ਲੈ ਕੇ ਲੜਾਈ ਹੋਣ ਲੱਗਦੀ ਹੈ। ਜ਼ਿਕਰਯੋਗ ਹੈ ਕਿ ਕਪਿਲ ਦੇ ਚੁਟਕਲੇ ਸ਼ੋਅ ਨੂੰ ਹੋਰ ਵੀ ਮਜ਼ੇਦਾਰ ਬਣਾਉਣਗੇ।