ਡਾਇਰੈਕਟਰ ਹੰਸਲ ਮਹਿਤਾ ਦੇ ਘਰ ਛਾਇਆ ਮਾਤਮ, ਹੋਇਆ ਪਿਤਾ ਦਾ ਦਿਹਾਂਤ

Wednesday, Jun 02, 2021 - 11:39 AM (IST)

ਡਾਇਰੈਕਟਰ ਹੰਸਲ ਮਹਿਤਾ ਦੇ ਘਰ ਛਾਇਆ ਮਾਤਮ, ਹੋਇਆ ਪਿਤਾ ਦਾ ਦਿਹਾਂਤ

ਮੁੰਬਈ: ਫ਼ਿਲਮਮੇਕਰ ਹੰਸਲ ਮਹਿਤਾ ਨੂੰ ਹਾਲ ਹੀ ’ਚ ਬਹੁਤ ਵੱਡਾ ਝਟਕਾ ਲੱਗਾ ਹੈ। ਡਾਇਰੈਕਟਰ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਖ਼ੁਦ ਸੋਸ਼ਲ ਮੀਡੀਆ ਰਾਹੀਂ ਦਿੱਤੀ ਅਤੇ ਨਾਲ ਹੀ ਇਕ ਬਹੁਤ ਭਾਵੁਕ ਪੋਸਟ ਵੀ ਲਿਖੀ ਹੈ। ਉਨ੍ਹਾਂ ਦੀ ਇਹ ਪੋਸਟ ਦੇਖਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਸਿਤਾਰੇ ਉਨ੍ਹਾਂ ਦੇ ਪਿਤਾ ਨੂੰ ਸ਼ਰਧਾਂਜਲੀ ਦੇ ਰਹੇ ਹਨ।
ਉਨ੍ਹਾਂ ਨੇ ਆਪਣੇ ਪਿਤਾ ਦੇ ਨਾਲ ਇਕ ਤਸਵੀਰ ਸਾਂਝੀ ਕਰਦੇ ਹੋਏ ਹੰਸਲ ਨੇ ਟਵੀਟ ’ਚ ਲਿਖਿਆ ਕਿ ਮੈਂ ਹਮੇਸ਼ਾ ਸੋਚਦਾ ਸੀ ਕਿ ਉਹ ਮੈਨੂੰ ਪਛਾੜ ਦੇਣਗੇ। ਮੈਂ ਗ਼ਲਤ ਸੀ। ਦੂਜੇ ਪਾਸੇ ਮਿਲਦੇ ਹਨ ਪਾਪਾ। ਦੁਨੀਆ ਦਾ ਸਭ ਤੋਂ ਹੈਂਡਸਮ ਆਦਮੀ ਅਤੇ ਸਭ ਤੋਂ ਕੋਮਲ ਅਤੇ ਉਦਾਰ ਇਨਸਾਨ ਜਿਸ ਨੂੰ ਮੈਂ ਕਦੇ ਮਿਲਿਆ ਹਾਂ। ਤੁਹਾਡੇ ਬਿਨਾਂ ਸ਼ਰਤ ਪਿਆਰ ਕਰਨ ਲਈ ਧੰਨਵਾਦ ਪਾਪਾ। ਸ਼ੁਕਰੀਆ ਮੇਰੇ ਹੀਰੋ’। 

 

ਡਾਇਰੈਕਟਰ ਦੀ ਇਸ ਪੋਸਟ ’ਤੇ ਫਰਹਾਨ ਅਖ਼ਤਰ, ਪੂਜਾ ਭੱਟ, ਅਹਾਨਾ ਕੁਮਰ, ਅਤੁਲ ਕਸਬੇਕਰ, ਵਿਸ਼ਾਲ ਦਦਲਾਨੀ ਅਤੇ ਗੁਨੀਤ ਮੋਂਗਾ ਵਰਗੇ ਕਈ ਸਿਤਾਰਿਆਂ ਨੇ ਵੀ ਦੁੱਖ ਪ੍ਰਗਟਾਇਆ ਹੈ। 
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਹੰਸਲ ਮਹਿਤਾ ਦੇ ਇਕ ਪਰਿਵਾਰ ਦੇ ਮੈਂਬਰ ਦੀ ਕੋਰੋਨਾ ਕਾਰਨ ਮੌਤ ਹੋ ਗਈ ਸੀ। ਉੱਧਰ ਹੰਸਲ ਅਤੇ ਉਨ੍ਹਾਂ ਦੇ ਪਰਿਵਾਰ ਦੇ ਛੋ ਲੋਕ ਕੋਵਿਡ-19 ਦੀ ਚਪੇਟ ’ਚ ਆ ਗਏ ਸਨ। ਇਸ ਗੱਲ ਦੀ ਜਾਣਕਾਰੀ ਖ਼ੁਦ ਡਾਇਰੈਕਟਰ ਨੇ ਸੋਸ਼ਲ ਮੀਡੀਆ ਦੇ ਰਾਹੀਂ ਦਿੱਤੀ ਸੀ। 

 


author

Aarti dhillon

Content Editor

Related News