''ਦਿਲਵਾਲੇ'' ਦਾ ''ਟੁਕੁਰ ਟੁਕੁਰ ਦੇ ਟਕਾਟਕ'' ਗੀਤ ਰਿਲੀਜ਼

Monday, Dec 14, 2015 - 05:18 PM (IST)

ਮੁੰਬਈ : ਰੋਹਿਤ ਸ਼ੈੱਟੀ ਦੀ ਆਉਣ ਵਾਲੀ ਫਿਲਮ ''ਦਿਲਵਾਲੇ'' ਦਾ ਨਵਾਂ ਗੀਤ ਰਿਲੀਜ਼ ਹੋ ਗਿਆ ਹੈ। ਗੀਤ ਦੇ ਬੋਲ ਹਨ ''ਟੁਕੁਰ-ਟੁਕੁਰ''। ਇਹ ਇਕ ਪਾਰਟੀ ਸੌਂਗ ਹੈ, ਜਿਸ ਵਿਚ ਸ਼ਾਹਰੁਖ ਖਾਨ, ਕਾਜੋਲ, ਵਰੁਣ ਧਵਨ ਅਤੇ ਕ੍ਰਿਤੀ ਸਨਨ ਸਮੇਤ ''ਦਿਲਵਾਲੇ'' ਦੀ ਪੂਰੀ ਕਾਸਟ ਨਜ਼ਰ ਆ ਰਹੀ ਹੈ।
ਗੀਤ ਦਾ ਸੰਗੀਤ ਪ੍ਰੀਤਮ ਨੇ ਕੰਪੋਜ਼ ਕੀਤਾ ਹੈ ਅਤੇ ਅਰਿਜੀਤ ਸਿੰਘ, ਕਨਿਕਾ ਕਪੂਰ ਤੇ ਨੇਹਾ ਕੱਕੜ ਨੇ ਇਸ ਨੂੰ ਗਾਇਆ ਹੈ। ਅਗਾਮੀ 18 ਦਸੰਬਰ ਨੂੰ ਇਹ ਫਿਲਮ ਬਾਕਸ ਆਫਿਸ ''ਤੇ ਰਿਲੀਜ਼ ਹੋਵੇਗੀ।


Related News