ਦਿਲਪ੍ਰੀਤ ਢਿੱਲੋਂ ਦਾ ਪ੍ਰਸ਼ੰਸਕਾਂ ਨੂੰ ਖ਼ਾਸ ਸਰਪ੍ਰਾਈਜ਼, ਸੋਸ਼ਲ ਮੀਡੀਆ ''ਤੇ ਕਰਤਾ ਐਲਾਨ

Monday, Jun 07, 2021 - 05:26 PM (IST)

ਦਿਲਪ੍ਰੀਤ ਢਿੱਲੋਂ ਦਾ ਪ੍ਰਸ਼ੰਸਕਾਂ ਨੂੰ ਖ਼ਾਸ ਸਰਪ੍ਰਾਈਜ਼, ਸੋਸ਼ਲ ਮੀਡੀਆ ''ਤੇ ਕਰਤਾ ਐਲਾਨ

ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕ ਤੇ ਅਦਾਕਾਰ ਦਿਲਪ੍ਰੀਤ ਢਿੱਲੋਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਇਕ ਖ਼ੂਬਸੂਰਤ ਸਰਪ੍ਰਾਈਜ਼ ਦਿੱਤਾ ਹੈ। ਦਰਅਸਲ, ਦਿਲਪ੍ਰੀਤ ਨੇ ਹਾਲ ਹੀ ਵਿਚ ਆਪਣੀ ਆਉਣ ਵਾਲੀ ਨਵੀਂ ਐਲਬਮ ਰਿਲੀਜ਼ ਕਰਨ ਦੀ ਅਨਾਊਸਮੈਂਟ ਕੀਤੀ ਹੈ। ਦਿਲਪ੍ਰੀਤ ਦੇ ਗਾਣਿਆਂ ਨੂੰ ਪਿਆਰ ਕਰਨ ਵਾਲੇ ਹਮੇਸ਼ਾ ਹੀ ਉਨ੍ਹਾਂ ਦੇ ਨਵੇਂ-ਨਵੇਂ ਪ੍ਰੋਜੈਕਟਸ ਦਾ ਇੰਤਜਾਰ ਕਰਦੇ ਰਹਿੰਦੇ ਹਨ। ਦਿਲਪ੍ਰੀਤ ਦੇ ਫੈਨਜ਼ ਨੂੰ ਹੁਣ ਇਹ ਜਾਣ ਕੇ ਹੋਰ ਵੀ ਖੁਸ਼ੀ ਹੋ ਜਾਵੇਗੀ।

 
 
 
 
 
 
 
 
 
 
 
 
 
 
 
 

A post shared by Dilpreet Dhillon (@dilpreetdhillon1)


ਦੱਸ ਦਈਏ ਕਿ ਦਿਲਪ੍ਰੀਤ ਦੀ ਲਾਸਟ ਮਿਊਜ਼ਿਕ ਐਲਬਮ 'ਦੁਸ਼ਮਣ' ਜਨਵਰੀ 2020 ਵਿਚ ਰਿਲੀਜ਼ ਹੋਈ ਸੀ ਅਤੇ ਲਗਭਗ ਡੇਢ ਸਾਲ ਬਾਅਦ ਦਿਲਪ੍ਰੀਤ ਆਪਣੀ ਨਵੀਂ ਐਲਬਮ ਨਾਲ ਇਕ ਵਾਰ ਫਿਰ ਧਮਾਲਾਂ ਪਾਉਣ ਨੂੰ ਤਿਆਰ ਹਨ। ਦਿਲਪ੍ਰੀਤ ਢਿੱਲੋਂ ਦੀ ਆਉਣ ਵਾਲੀ ਐਲਬਮ 'Next Chapter' ਅਗਲੇ ਹਫ਼ਤੇ ਰਿਲੀਜ਼ ਹੋਵੇਗੀ। ਦਿਲਪ੍ਰੀਤ ਨੇ ਕਿਹਾ ਕਿ ਅਗਲੇ ਹਫ਼ਤੇ ਐਲਬਮ ਆ ਰਹੀ ਹੈ। ਆਪ ਸਭ ਐਲਬਮ ਸੁਣਨ ਦੇ ਲਈ ਤਿਆਰ ਰਹੋ। ਇਸ ਐਲਬਮ ਦਾ ਮਿਊਜ਼ਿਕ ਦੇਸੀ ਕਰਿਊ ਵਲੋਂ ਤਿਆਰ ਕੀਤਾ ਹੈ। ਦਿਲਪ੍ਰੀਤ ਦੀ ਐਲਬਮ ਦੇ ਗੀਤਾਂ ਨੂੰ ਨਰਿੰਦਰ ਬਾਠ ਨੇ ਲਿਖਿਆ ਹੈ।

 
 
 
 
 
 
 
 
 
 
 
 
 
 
 
 

A post shared by Dilpreet Dhillon (@dilpreetdhillon1)


ਦੱਸਣਯੋਗ ਹੈ ਕਿ ਦਿਲਪ੍ਰੀਤ ਢਿੱਲੋਂ ਦੀ ਇਹ ਤੀਜੀ ਐਲਬਮ ਹੈ। ਇਸ ਤੋਂ ਪਹਿਲਾ ਦਿਲਪ੍ਰੀਤ '8 ਕਾਰਤੂਸ' ਤੇ 'ਦੁਸ਼ਮਣ' ਐਲਬਮ ਰਿਲੀਜ਼ ਕਰ ਚੁੱਕੇ ਹਨ। ਦਿਲਪ੍ਰੀਤ ਦੀ ਐਲਬਮ 'Next Chapter' ਦਾ ਟੀਜ਼ਰ ਫਰਵਰੀ 2021 ਵਿਚ ਰਿਲੀਜ਼ ਕੀਤਾ ਗਿਆ ਸੀ, ਜਿਸ ਦੇ ਵੋਇਸ ਓਵਰ ਵਿਚ ਅੰਮ੍ਰਿਤ ਮਾਨ ਦੀ ਆਵਾਜ਼ ਸੁਣਨ ਨੂੰ ਮਿਲੀ ਸੀ।


author

sunita

Content Editor

Related News