ਦਿਲਜੀਤ ਦੋਸਾਂਝ ਨੇ ਕਰਾ ’ਤੀ ਬੱਲੇ-ਬੱਲੇ, ਟਾਪ 50 ਏਸ਼ੀਅਨ ਸੈਲੇਬ੍ਰਿਟੀਜ਼ ਦੀ ਲਿਸਟ ’ਚ ਹਾਸਲ ਕੀਤਾ ਚੌਥਾ ਮੁਕਾਮ

Saturday, Dec 16, 2023 - 12:19 PM (IST)

ਦਿਲਜੀਤ ਦੋਸਾਂਝ ਨੇ ਕਰਾ ’ਤੀ ਬੱਲੇ-ਬੱਲੇ, ਟਾਪ 50 ਏਸ਼ੀਅਨ ਸੈਲੇਬ੍ਰਿਟੀਜ਼ ਦੀ ਲਿਸਟ ’ਚ ਹਾਸਲ ਕੀਤਾ ਚੌਥਾ ਮੁਕਾਮ

ਐਂਟਰਟੇਨਮੈਂਟ ਡੈਸਕ– ਦਿਲਜੀਤ ਦੋਸਾਂਝ ਨੇ ਵੱਡੀਆਂ-ਵੱਡੀਆਂ ਉਪਲੱਬਧੀਆਂ ਹਾਸਲ ਕਰਕੇ ਪੰਜਾਬੀਆਂ ਦਾ ਮਾਣ ਵਧਾਉਣ ’ਚ ਕੋਈ ਕਸਰ ਨਹੀਂ ਛੱਡੀ ਹੈ। ਉਥੇ ਹਾਲ ਹੀ ’ਚ ਵੀ ਦਿਲਜੀਤ ਦੋਸਾਂਝ ਨੇ ਅਜਿਹਾ ਹੀ ਇਕ ਹੋਰ ਮੁਕਾਮ ਹਾਸਲ ਕਰ ਲਿਆ ਹੈ, ਜਿਸ ਨਾਲ ਮੁੜ ਉਨ੍ਹਾਂ ਨੇ ਪੰਜਾਬੀਆਂ ਦੀ ਬੱਲੇ-ਬੱਲੇ ਕਰਵਾ ਦਿੱਤੀ ਹੈ।

ਯੂ. ਕੇ. ਦੀ ਟਾਪ 50 ਏਸ਼ੀਅਨ ਸੈਲੇਬ੍ਰਿਟੀਜ਼ ਦੀ ਲਿਸਟ ’ਚ ਦਿਲਜੀਤ ਦੋਸਾਂਝ ਨੇ ਚੌਥਾ ਸਥਾਨ ਹਾਸਲ ਕੀਤਾ ਹੈ, ਜੋ ਬਹੁਤ ਵੱਡੀ ਗੱਲ ਹੈ। ਦਿਲਜੀਤ ਦੋਸਾਂਝ ਨੇ ਇਨ੍ਹਾਂ ਸੈਲੇਬ੍ਰਿਟੀਜ਼ ਦੀ ਲਿਸਟ ’ਚ ਬਾਲੀਵੁੱਡ ਅਦਾਕਾਰ ਰਣਬੀਰ ਕਪੂਰ, ਸਾਊਥ ਸੁਪਰਸਟਾਰ ਥਾਲਾਪਤੀ ਵਿਜੇ ਤੇ ਸ਼ਰੇਆ ਘੋਸ਼ਾਲ ਨੂੰ ਪਿੱਛੇ ਛੱਡ ਦਿੱਤਾ ਹੈ।

ਇਸ ਲਿਸਟ ’ਚ ਬਾਲੀਵੁੱਡ ਦੇ ਕਿੰਗ ਖ਼ਾਨ ਯਾਨੀ ਕਿ ਸ਼ਾਹਰੁਖ ਖ਼ਾਨ ਪਹਿਲੇ ਨੰਬਰ ’ਤੇ ਹਨ, ਜਿਨ੍ਹਾਂ ਨੇ ਇਸ ਸਾਲ ਬਾਲੀਵੁੱਡ ਨੂੰ ‘ਪਠਾਨ’ ਤੇ ‘ਜਵਾਨ’ ਵਰਗੀਆਂ 1000 ਕਰੋੜ ਤੋਂ ਵੱਧ ਕਮਾਈ ਕਰਨ ਵਾਲੀਆਂ ਫ਼ਿਲਮਾਂ ਦਿੱਤੀਆਂ ਹਨ ਤੇ ਉਨ੍ਹਾਂ ਦੀ ਤੀਜੀ ਫ਼ਿਲਮ ‘ਡੰਕੀ’ 21 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਪ੍ਰਸਿੱਧ ਟੀ. ਵੀ. ਅਦਾਕਾਰਾ ਨਾਲ ਹੋਈ ਕੁੱਟਮਾਰ, CID ਸਣੇ ਕਈ ਸ਼ੋਅਜ਼ ’ਚ ਕਰ ਚੁੱਕੀ ਹੈ ਕੰਮ (ਵੀਡੀਓ)

ਦੂਜਾ ਸਥਾਨ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਹਾਸਲ ਕੀਤਾ ਹੈ ਤੇ ਤੀਜੇ ਨੰਬਰ ’ਤੇ ਪ੍ਰਿਅੰਕਾ ਚੋਪੜਾ ਹੈ। ਜਿਥੇ ਦਿਲਜੀਤ ਚੌਥੇ ਨੰਬਰ ’ਤੇ ਹਨ, ਉਥੇ ਯੂ. ਕੇ. ਦੀ ਗਾਇਕਾ ਚਾਰਲੀ ਐਕਸ. ਸੀ. ਐਕਸ. ਪੰਜਵੇਂ ਨੰਬਰ ’ਤੇ, ਅਦਾਕਾਰ ਰਣਬੀਰ ਕਪੂਰ ਛੇਵੇਂ ਨੰਬਰ ’ਤੇ, ਗਾਇਕਾ ਸ਼ਰੇਆ ਘੋਸ਼ਾਲ ਸੱਤਵੇਂ ਨੰਬਰ ’ਤੇ, ਸਾਊਥ ਸੁਪਰਸਟਾਰ ਥਾਲਾਪਤੀ ਵਿਜੇ ਅੱਠਵੇਂ ਨੰਬਰ ’ਤੇ, ਪਾਕਿ ਅਦਾਕਾਰ ਵਹਾਜ ਅਲੀ ਨੌਵੇਂ ਨੰਬਰ ’ਤੇ ਤੇ ਕੈਨੇਡੀਅਨ ਅਦਾਕਾਰਾ ਇਮਾਨ ਵੇਲਾਨੀ ਦੱਸਵੇਂ ਨੰਬਰ ’ਤੇ ਹੈ। 

ਦੱਸ ਦੇਈਏ ਕਿ ਟਾਪ 50 ਸੈਲੇਬ੍ਰਿਟੀਜ਼ ਦੀ ਲਿਸਟ ’ਚ ਅਮਿਤਾਭ ਬੱਚਨ 35ਵੇਂ ਨੰਬਰ ’ਤੇ ਹਨ ਤੇ ਟੀ. ਵੀ. ਅਦਾਕਾਰਾ ਸੁੰਬੁਲ ਤੌਕੀਰ 44ਵੇਂ ਨੰਬਰ ’ਤੇ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News