ਦਿਲਜੀਤ ਦੋਸਾਂਝ ਵਾਂਗ ਕੀ ਤੁਸੀਂ ਵੀ ਕਰ ਸਕਦੇ ਹੋ ਇਹ ਯੋਗ ਆਸਨ?

Wednesday, Jan 05, 2022 - 10:24 AM (IST)

ਦਿਲਜੀਤ ਦੋਸਾਂਝ ਵਾਂਗ ਕੀ ਤੁਸੀਂ ਵੀ ਕਰ ਸਕਦੇ ਹੋ ਇਹ ਯੋਗ ਆਸਨ?

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਸਾਲ 2021 ’ਚ ਵੱਖਰਾ ਹੀ ਰੂਪ ਦੇਖਣ ਨੂੰ ਮਿਲਿਆ। ਪਿਛਲੇ ਸਾਲ ਦਿਲਜੀਤ ਦੋਸਾਂਝ ਨੇ ਆਪਣੇ ਯੋਗ ਆਸਨ ਕਰਦਿਆਂ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕੀਤੀਆਂ, ਜਿਨ੍ਹਾਂ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ।

ਇਹ ਖ਼ਬਰ ਵੀ ਪੜ੍ਹੋ : ਸ਼ਹਿਨਾਜ਼ ਨੂੰ ਮੁੜ ਆਈ ਸਿਧਾਰਥ ਦੀ ਯਾਦ, ਨਮ ਅੱਖਾਂ ਨਾਲ ਯਾਦ ਕੀਤੇ ਪੁਰਾਣੇ ਲਮਹੇ (ਵੀਡੀਓ)

ਸ਼ਾਇਦ ਹੀ ਇਸ ਤੋਂ ਪਹਿਲਾਂ ਦਿਲਜੀਤ ਦੋਸਾਂਝ ਨੇ ਆਪਣਾ ਇਹ ਰੂਪ ਪ੍ਰਸ਼ੰਸਕਾਂ ਨੂੰ ਦਿਖਾਇਆ ਹੋਵੇਗਾ। ਉਥੇ ਦਿਲਜੀਤ ਨੇ ਅੱਜ ਇਕ ਹੋਰ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਹ ਯੋਗ ਆਸਨ ਕਰ ਰਹੇ ਹਨ, ਜੋ ਕਿ ਬੇਹੱਦ ਮੁਸ਼ਕਿਲ ਵੀ ਹਨ।

ਇੰਸਟਾਗ੍ਰਾਮ ਰੀਲ ’ਤੇ ਸਾਂਝੀ ਕੀਤੀ ਗਈ ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਦਿਲਜੀਤ ਦੋਸਾਂਝ ਵੱਖ-ਵੱਖ ਆਸਨ ਕਰ ਰਹੇ ਹਨ। ਦਿਲਜੀਤ ਦੋਸਾਂਝ ਦੀ ਫਲੈਕਸੀਬਿਲੀਟੀ ਦੀ ਝਲਕ ਵੀ ਇਸ ਵੀਡੀਓ ਤੋਂ ਸਾਨੂੰ ਦੇਖਣ ਨੂੰ ਮਿਲ ਜਾਂਦੀ ਹੈ। ਇਸ ਵੀਡੀਓ ਦੀ ਕੈਪਸ਼ਨ ’ਚ ਦਿਲਜੀਤ ਦੋਸਾਂਝ ਨੇ ‘ਜ਼ੀਰੋ’ ਲਿਖਿਆ ਹੈ।

ਦੱਸ ਦੇਈਏ ਕਿ ਇਸ ਸਾਲ ਦਿਲਜੀਤ ਦੋਸਾਂਝ ਆਪਣੇ ਲਾਈਵ ਸ਼ੋਅਜ਼ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਦਿਲਜੀਤ ਵਾਰ-ਵਾਰ ਇਸ ਗੱਲ ਦੀ ਜਾਣਕਾਰੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕਰ ਚੁੱਕੇ ਹਨ ਪਰ ਜਿਸ ਹਿਸਾਬ ਨਾਲ ਕੋਰੋਨਾ ਵਾਇਰਸ ਦੇ ਮਾਮਲੇ ਮੁੜ ਵੱਧ ਰਹੇ ਹਨ, ਲਾਈਵ ਸ਼ੋਅਜ਼ ਸਾਨੂੰ ਦੇਖਣ ਨੂੰ ਮਿਲਦੇ ਹਨ ਜਾਂ ਨਹੀਂ, ਇਹ ਤਾਂ ਆਉਣ ਵਾਲੇ ਸਮੇਂ ’ਚ ਹੀ ਪਤਾ ਚੱਲੇਗਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News