ਦਿਲਜੀਤ ਦੇ ਹੱਥੋਂ ਨਿਕਲੀ ਬਾਲੀਵੁੱਡ ਦੀ ਫ਼ਿਲਮ ? ਖ਼ੁਦ ਵੀਡੀਓ ਸ਼ੇਅਰ ਕਰ ਦੱਸੀ ਪੂਰੀ ਕਹਾਣੀ
Thursday, Jul 10, 2025 - 03:51 PM (IST)

ਮੁੰਬਈ (ਏਜੰਸੀ)- ਦਿਲਜੀਤ ਦੋਸਾਂਝ ਨੇ ਹਾਲ ਹੀ ਵਿੱਚ ਆਪਣਾ ਇੱਕ ਵਲੌਗ ਸਾਂਝਾ ਕਰਕੇ ਇਹ ਸਪਸ਼ਟ ਕਰ ਦਿੱਤਾ ਕਿ ਉਹ 'ਨੋ ਐਂਟਰੀ 2' ਤੋਂ ਨਹੀਂ ਹਟੇ ਹਨ। ਪਹਿਲਾਂ ਖਬਰਾਂ ਆਈਆਂ ਸਨ ਕਿ ਦਿਲਜੀਤ ਨੇ ਨਿਰਮਾਤਾ ਬੋਨੀ ਕਪੂਰ ਅਤੇ ਨਿਰਦੇਸ਼ਕ ਅਨੀਸ ਬਜ਼ਮੀ ਨਾਲ ਰਚਨਾਤਮਕ ਮਤਭੇਦਾਂ ਕਾਰਨ ਇਹ ਫਿਲਮ ਛੱਡ ਦਿੱਤੀ ਹੈ।
ਇਹ ਵੀ ਪੜ੍ਹੋ: ਸਿਰਫ ਇਹ '4 ਸ਼ਬਦ' ਤੇ ਸਿਰਦਰਦ ਗ਼ਾਇਬ ! ਬਾਲੀਵੁੱਡ ਦੀ ਹਸੀਨਾ ਨੇ ਦੱਸਿਆ ਇਹ ਅਨੋਖ਼ਾ ਇਲਾਜ
ਬੁੱਧਵਾਰ ਨੂੰ, ਦਿਲਜੀਤ ਨੇ ਇੰਸਟਾਗ੍ਰਾਮ 'ਤੇ ਇੱਕ ਮਜ਼ਾਕੀਆ ਵਲੌਗ ਸਾਂਝਾ ਕੀਤਾ। ਵੀਡੀਓ ਵਿੱਚ, ਉਹ ਅਨੀਸ ਬਜ਼ਮੀ ਅਤੇ ਬੋਨੀ ਕਪੂਰ ਨਾਲ ਗੱਲਬਾਤ ਕਰਦੇ ਹੋਏ ਦਿਖਾਈ ਦੇ ਰਹੇ ਹਨ। ਉਹ ਮਜ਼ਾਕੀਆਂ ਲਹਿਜੇ ਵਿਚ ਕਹਿੰਦੇ ਹਨ, "ਬਜ਼ਮੀ ਸਾਹਿਬ ਕਹਾਣੀ ਸੁਣਾ ਰਹੇ ਨੇ... ਮੇਰੇ ਪਸੰਦੀਦਾ ਡਾਇਰੈਕਟਰ ਨੇ... ਉਧਰ ਬੋਨੀ ਕਪੂਰ ਜੀ ਕਹਿੰਦੇ ਨੇ – ਇਸ਼ਕ ਦੀ ਗਲੀ ਵਿੱਚ ਨੋ ਐਂਟਰੀ!" ਇਹ ਵੀਡੀਓ ਸਾਫ਼ ਕਰਦੀ ਹੈ ਕਿ ਦਿਲਜੀਤ ਫਿਲਮ ਦਾ ਹਿੱਸਾ ਬਣੇ ਹੋਏ ਹਨ ਅਤੇ ਸਭ ਕੁਝ ਮਜ਼ੇਦਾਰ ਢੰਗ ਨਾਲ ਅੱਗੇ ਵੱਧ ਰਿਹਾ ਹੈ।
ਇਹ ਵੀ ਪੜ੍ਹੋ: 6 ਵਾਰ ਫੇਲ੍ਹ ਹੋਇਆ IVF, ਪੂਰੀ ਤਰ੍ਹਾਂ ਟੁੱਟ ਗਈ ਸੀ ਸਟਾਰ, ਆਮਿਰ ਖ਼ਾਨ ਇੰਝ ਬਣੇ 'ਮਸੀਹਾ'
'ਨੋ ਐਂਟਰੀ 2' ਵਿੱਚ ਦਿਲਜੀਤ ਦੇ ਨਾਲ-ਨਾਲ ਵਰੁਣ ਧਵਨ ਅਤੇ ਅਰਜੁਨ ਕਪੂਰ ਵੀ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਫਿਲਮ 2005 ਵਿੱਚ ਆਈ ਹਿੱਟ ਕਾਮੇਡੀ 'ਨੋ ਐਂਟਰੀ' ਦਾ ਸੀਕਵਲ ਹੈ ਜਿਸ ਵਿੱਚ ਸਲਮਾਨ ਖਾਨ, ਅਨਿਲ ਕਪੂਰ, ਫਰਦੀਨ ਖਾਨ, ਬਿਪਾਸ਼ਾ ਬਾਸੂ, ਲਾਰਾ ਦੱਤਾ ਅਤੇ ਈਸ਼ਾ ਦੇਓਲ ਨਜ਼ਰ ਆਏ ਸਨ।
ਇਹ ਵੀ ਪੜ੍ਹੋ: ਹਿਨਾ ਖਾਨ ਨੇ ਫਲਾਂਟ ਕੀਤਾ ਬੇਬੀ ਬੰਪ, ਜਾਣੋ ਵਾਇਰਲ ਤਸਵੀਰਾਂ ਦੀ ਸੱਚਾਈ
ਦਿਲਜੀਤ ਨੇ ਆਪਣੇ ਵਲੌਗ 'ਚ 'ਬਾਰਡਰ 2' ਦੇ ਸੈੱਟ ਦੀਆਂ ਵੀ ਕੁਝ ਮਜ਼ੇਦਾਰ ਝਲਕੀਆਂ ਦਿਖਾਈਆਂ, ਜਿੱਥੇ ਉਹ ਵਰੁਣ ਧਵਨ ਅਤੇ ਅਹਾਨ ਸ਼ੈੱਟੀ ਨਾਲ ਮੌਜ ਮਸਤੀ ਕਰਦੇ ਨਜ਼ਰ ਆਏ। ਵੀਡੀਓ ਵਿੱਚ ਅਭਿਨੇਤਰੀ ਮੋਨਾ ਸਿੰਘ ਵੀ ਦਿਲਜੀਤ ਦੀ ਤਾਰੀਫ਼ ਕਰਦੀਆਂ ਦਿਖਾਈ ਦਿੰਦੀ ਹੈ ਅਤੇ 'ਬਾਰਡਰ 2' ਵਿੱਚ ਉਨ੍ਹਾਂ ਨਾਲ ਕੰਮ ਕਰਨ ਨੂੰ ਲੈ ਕੇ ਉਤਸ਼ਾਹਿਤ ਦਿਸਦੀ ਹੈ।
ਇਹ ਵੀ ਪੜ੍ਹੋ: Air India ਜਹਾਜ਼ ਹਾਦਸੇ ਦਾ ਅਸਲ ਕਾਰਨ ਆਇਆ ਸਾਹਮਣੇ, ਪਾਇਲਟ ਨੇ ਚੱਲਦਾ ਇੰਜਣ ਕਰ ਦਿੱਤਾ ਸੀ ਬੰਦ!
'ਬੋਰਡਰ 2' ਦਾ ਨਿਰਦੇਸ਼ਨ ਅਨੁਰਾਗ ਸਿੰਘ ਕਰ ਰਹੇ ਹਨ ਅਤੇ ਇਸ ਵਿੱਚ ਸੰਨੀ ਦਿਓਲ ਵੀ ਮੁੱਖ ਭੂਮਿਕਾ 'ਚ ਹੋਣਗੇ। ਇਹ ਫਿਲਮ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਜੇਪੀ ਦੁੱਤਾ ਅਤੇ ਨਿਧੀ ਦੁੱਤਾ ਵਲੋਂ ਨਿਰਮਿਤ ਕੀਤੀ ਜਾ ਰਹੀ ਹੈ ਅਤੇ ਟੀ-ਸੀਰੀਜ਼ ਅਤੇ ਜੇਪੀ ਫਿਲਮਸ ਵਲੋਂ ਪ੍ਰਸਤੁਤ ਕੀਤੀ ਜਾਵੇਗੀ। 'ਬਾਰਡਰ 2' 23 ਜਨਵਰੀ 2026 ਨੂੰ ਸਿਨੇਮਾਘਰਾਂ ਵਿੱਚ ਰੀਲਿਜ਼ ਹੋਏਗੀ, ਜੋ ਭਾਰਤ ਦੇ ਵੀਰ ਸਿਪਾਹੀਆਂ ਦੀ ਸ਼ਹਾਦਤ, ਬਹਾਦਰੀ ਨੂੰ ਸਮਰਪਿਤ ਹੋਏਗੀ।
ਇਹ ਵੀ ਪੜ੍ਹੋ: ਧੀ ਸੋਸ਼ਲ ਮੀਡੀਆ 'ਤੇ ਬਣਾ-ਬਣਾ ਪਾਉਂਦੀ ਸੀ ਵੀਡੀਓਜ਼, ਪਿਓ ਨੇ ਮਾਰ'ਤੀ ਗੋਲੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8