''ਸਰਦਾਰ ਜੀ 2'' ਲਈ ਦਿਲਜੀਤ ਨੇ ਚੀਨ ਜਾ ਕੇ ਵੇਚੀ ਆਈਸ ਕ੍ਰੀਮ (ਵੀਡੀਓ)
Tuesday, Feb 09, 2016 - 05:58 PM (IST)

ਜਲੰਧਰ : ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਦੀਆਂ ਫਿਲਮਾਂ ਅਤੇ ਗੀਤਾਂ ਦੀ ਦਰਸ਼ਕਾਂ ਨੂੰ ਹਮੇਸ਼ਾ ਉਡੀਕ ਰਹਿੰਦੀ ਹੈ। ਇਸ ਲਈ ਦਿਲਜੀਤ ਵੀ ਕਿਸੇ ਨਾ ਕਿਸੇ ਪ੍ਰੋਜੈਕਟ ''ਚ ਰੁੱਝੇ ਰਹਿੰਦੇ ਹਨ। ਅੱਜਕਲ ਉਹ ਆਉਣ ਵਾਲੀ ਫਿਲਮ ''ਅੰਬਰਸਰੀਆਂ'' ਦੇ ਪ੍ਰਮੋਸ਼ਨ ''ਚ ਰੁੱਝੇ ਹੋਏ ਹਨ। ਦੱਸਿਆ ਜਾ ਰਿਹੈ ਕਿ ਇਸ ਤੋਂ ਬਾਅਦ ਉਨ੍ਹਾਂ ਦੀ ਅਗਲੀ ਫਿਲਮ ਹੋਵੇਗੀ ''ਸਰਦਾਰ ਜੀ-2'', ਜਿਸ ਦੀ ਸ਼ੂਟਿੰਗ ਉਨ੍ਹਾਂ ਨੇ ਚੀਨ ''ਚ ਕੀਤੀ।
ਦਿਲਚਸਪ ਗੱਲ ਹੈ ਕਿ ''ਸਰਦਾਰ ਜੀ-2'' ਵਿਚ ਇਹ ਸਰਦਾਰ ਤੁਹਾਨੂੰ ਆਈਸ ਕ੍ਰੀਮ ਵੇਚਦਾ ਵੀ ਨਜ਼ਰ ਆਵੇਗਾ। ਇਸ ਸੰਬੰਧੀ ਦਿਲਜੀਤ ਨੇ ਫਿਲਮ ਦੀ ਸ਼ੂਟਿੰਗ ਦੇ ਇਕ ਦ੍ਰਿਸ਼ ਦੀ ਵੀਡੀਓ ਵੀ ਪੋਸਟ ਕੀਤੀ ਹੈ। ਜਿਸ ''ਚ ਉਹ ਚੀਨੀ ਲਹਿਜ਼ੇ ''ਚ ਅੰਗਰੇਜ਼ੀ ਬੋਲਦੇ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੇ ਹਨ। ਉਨ੍ਹਾਂ ਦੀ ਗੱਲ ਸੁਣ ਕੇ ਉਥੇ ਮੌਜੂਦ ਲੋਕ ਵੀ ਹੱਸਣ ਲੱਗਦੇ ਹਨ। ਇਹ ਫਿਲਮ ਇਸ ਸਾਲ 24 ਜੂਨ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ''ਚ ਵੀ ਉਨ੍ਹਾਂ ਨਾਲ ਅਦਾਕਾਰਾ ਸੋਨਮ ਬਾਜਵਾ ਹੀ ਮੁਖ ਕਿਰਦਾਰ ''ਚ ਹੋਵੇਗੀ।