ਦਿਲਜੀਤ ਦੋਸਾਂਝ ਨੇ ਦਿੱਤਾ 'ਨੋ ਟੈਂਸ਼ਨ' ਮੰਤਰ: ਜੋ ਤੁਹਾਨੂੰ ਟੈਂਸ਼ਨ ਦੇਵੇ, ਉਸਨੂੰ ਕੱਢ ਦਿਓ 'ਬਾਹਰ'
Tuesday, Sep 29, 2026 - 10:40 AM (IST)
ਮੁੰਬਈ (ਏਜੰਸੀ)- ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਨੇ ਇੱਕ ਵੀਡੀਓ ਸਾਂਝੀ ਕੀਤੀ, ਜਿਸ ਵਿੱਚ ਉਨ੍ਹਾਂ ਨੇ ਟੈਂਸ਼ਨ ਪੈਦਾ ਕਰਨ ਵਾਲੇ ਲੋਕਾਂ ਤੋਂ ਦੂਰੀ ਬਣਾਉਣ ਦਾ ਸੁਨੇਹਾ ਦਿੱਤਾ। ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਜ਼ਿੰਦਗੀ ਦਾ ਆਨੰਦ ਲੈਣ ਅਤੇ ਦੂਜਿਆਂ ਦੀ ਰਾਏ ਦੀ ਚਿੰਤਾ ਨਾ ਕਰਨ ਲਈ ਕਿਹਾ। ਨਾਲ ਹੀ ਉਨ੍ਹਾਂ ਨੇ ਆਪਣੇ ਫਾਲੋਅਰਜ਼ ਨੂੰ ਜ਼ਿੰਦਗੀ ਦਾ ਇੱਕ ਸਰਲ ਮੰਤਰ ਦਿੰਦਿਆਂ ਕਿਹਾ, 'ਫਾਲਤੂ ਟੈਂਸ਼ਨ ਨਾਲ ਲਓ ਅਤੇ ਦੂਜਿਆਂ ਦੀ ਰਾਏ ਨੂੰ ਆਪਣੀ ਜ਼ਿੰਦਗੀ 'ਤੇ ਹਾਵੀ ਨਾ ਹੋਣ ਦਿਓ।'
ਵੀਡੀਓ ਵਿੱਚ, ਦਿਲਜੀਤ ਨੂੰ ਖੁੱਲ੍ਹੀ ਥਾਂ 'ਤੇ ਚਾਹ ਦਾ ਕੱਪ ਫੜ ਕੇ ਬੈਠੇ ਅਤੇ ਸਿੱਧਾ ਕੈਮਰੇ ਨਾਲ ਗੱਲ ਕਰਦੇ ਦੇਖਿਆ ਜਾ ਸਕਦਾ ਹੈ। ਉਹ ਕਹਿੰਦੇ ਸੁਣਾਈ ਦਿੰਦੇ ਹਨ, "ਟੈਂਸ਼ਨ ਨਾ ਲਓ। ਚਿੰਤਾ ਨਾ ਕਰੋ। ਜੋ ਤੁਹਾਨੂੰ ਟੈਂਸ਼ਨ ਦਿੰਦਾ ਹੈ, ਉਸਨੂੰ ਆਪਣੀ ਜ਼ਿੰਦਗੀ 'ਚੋਂ ਬਾਹਰ ਕੱਢ ਦਿਓ। ਅਸੀਂ ਇਸ ਦੁਨੀਆ ਵਿੱਚ ਟੈਂਸ਼ਨ ਲੈਣ ਨਹੀਂ ਆਏ। ਕਿਸੇ ਦੀ ਰਾਏ ਤੁਹਾਡੇ ਲਈ ਮਾਇਨੇ ਨਹੀਂ ਰੱਖਣੀ ਚਾਹੀਦੀ। ਆਪਣੀ ਜ਼ਿੰਦਗੀ ਦਾ ਆਨੰਦ ਲਓ। ਪਤਾ ਨਹੀਂ ਦੁਬਾਰਾ ਇਸ ਸੂਰਤ ਵਿੱਚ ਕਦੋਂ ਆਉਣਾ। ਮੌਜ ਕਰੋ Bro।"
ਇਹ ਵੀ ਪੜ੍ਹੋ: 30 ਸਾਲ ਦੀ ਉਮਰ 'ਚ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਛੱਡੀ ਦੁਨੀਆ, ਮੌਤ ਤੋਂ ਇੱਕ ਦਿਨ ਪਹਿਲਾਂ...
ਇਹ ਵੀਡੀਓ ਸੋਸ਼ਲ ਮੀਡੀਆ ਅਕਾਊਂਟ 'teamdiljitglobal' ਦੁਆਰਾ ਸਾਂਝੀ ਕੀਤੀ ਗਈ ਹੈ, ਜਿਸ ਦੇ ਨਾਲ ਕੈਪਸ਼ਨ ਸੀ, "ਕੋਈ ਟੈਂਸ਼ਨ ਨਹੀਂ। ਪਤਾ ਨਹੀਂ ਤੁਸੀਂ ਇਸ ਦੁਨੀਆ ਵਿੱਚ ਦੁਬਾਰਾ ਕਦੋਂ ਵਾਪਸ ਆਓਗੇ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
