21 ਲੱਖ ਤੋਂ ਵੱਧ ਵਾਰ ਦੇਖੀ ਗਈ ਬਜ਼ੁਰਗ ਬੇਬੇ ਦੀ ਕੜਾਹ ਪ੍ਰਸ਼ਾਦ ਬਣਾਉਂਦਿਆਂ ਦੀ ਵੀਡੀਓ, ਦਿਲਜੀਤ ਨੇ ਕੀਤੀ ਸੀ ਸਾਂਝੀ

12/03/2021 10:00:41 AM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਕੁਝ ਦਿਨ ਪਹਿਲਾਂ ਇੰਸਟਾਗ੍ਰਾਮ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਨੂੰ ਦੇਖ ਕੇ ਉਹ ਭਾਵੁਕ ਹੋ ਗਏ। ਵੀਡੀਓ ’ਚ ਇਕ ਬਜ਼ੁਰਗ ਔਰਤ ਨੂੰ ਗੁਰਪੁਰਬ ਮੌਕੇ ਕੜਾਹ ਪ੍ਰਸ਼ਾਦ ਬਣਾਉਂਦੇ ਦਿਖਾਇਆ ਗਿਆ ਹੈ। ਇਹ ਵੀਡੀਓ ਇੰਨੀ ਪਿਆਰੀ ਹੈ ਕਿ ਇਹ ਤੁਹਾਡੇ ਸਾਰਿਆਂ ਦਾ ਦਿਲ ਜ਼ਰੂਰ ਜਿੱਤ ਲਵੇਗੀ।

ਇਸ ਵੀਡੀਓ ’ਚ ਇਕ ਬਜ਼ੁਰਗ ਔਰਤ ਕੜਾਹ ਪ੍ਰਸ਼ਾਦ ਤਿਆਰ ਕਰਕੇ ਗੁਰਦੁਆਰੇ ਜਾਂਦੀ ਨਜ਼ਰ ਆ ਰਹੀ ਹੈ। ਇਹ ਪ੍ਰਸ਼ਾਦ ਗੁਰਦੁਆਰੇ ’ਚ ਚੜ੍ਹਾਇਆ ਜਾਂਦਾ ਹੈ। ਸਿੱਖ ਧਰਮ ਦੇ ਪੈਰੋਕਾਰਾਂ ਲਈ ਕੜਾਹ ਪ੍ਰਸ਼ਾਦ ਮਨੁੱਖਤਾ ਦੀ ਬਰਾਬਰੀ ਤੇ ਏਕਤਾ ਦਾ ਪ੍ਰਤੀਕ ਹੈ।

ਇਹ ਖ਼ਬਰ ਵੀ ਪੜ੍ਹੋ : ਬੋਮਨ ਈਰਾਨੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਹੋਏ ਨਤਮਸਤਕ, ਵੇਖੋ ਤਸਵੀਰਾਂ

ਵੀਡੀਓ ਨਾਲ ਕੈਪਸ਼ਨ ’ਚ ਲਿਖਿਆ ਹੈ, ‘ਮੇਰੇ ਲਈ ਕੜਾਹ ਪ੍ਰਸ਼ਾਦ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸਿਖਾਇਆ ਹੈ ਉਹੀ ਦਰਸਾਉਂਦਾ ਹੈ, ਸਾਰਿਆਂ ’ਚ ਬਰਾਬਰਤਾ। ਜਿਵੇਂ-ਜਿਵੇਂ ਮੈਂ ਵੱਡਾ ਹੁੰਦਾ ਹਾਂ, ਸਿੱਖ ਧਰਮ ਦੇ ਹੇਠ ਲਿਖੇ ਤਿੰਨ ਥੰਮ੍ਹ ਮੇਰੇ ਨਾਲ ਹਰ ਰੋਜ਼ ਗੂੰਜਨ ਲੱਗਦੇ ਹਨ, ਨਾਮ ਜਪੋ (ਧਿਆਨ), ਕਿਰਤ ਕਰੋ (ਈਮਾਨਦਾਰ ਜੀਵਨ), ਵੰਡ ਛਕੋ (ਦੂਜਿਆਂ ਨਾਲ ਸਾਂਝਾ ਕਰੋ)।’ ਕੈਪਸ਼ਨ ’ਚ ਕੜਾਹ ਪ੍ਰਸ਼ਾਦ ਨੂੰ ਕਿਵੇਂ ਤਿਆਰ ਕਰਨਾ ਹੈ, ਇਸ ਬਾਰੇ ਵੀ ਦੱਸਿਆ ਗਿਆ ਹੈ।

ਕੁਝ ਦਿਨ ਪਹਿਲਾਂ ਦਿਲਜੀਤ ਦੋਸਾਂਝ ਨੇ ਇਸ ਵੀਡੀਓ ਨੂੰ ਮੁੜ ਸਾਂਝਾ ਕੀਤਾ ਸੀ। ਵੀਡੀਓ ਸਾਂਝੀ ਕਰਦਿਆਂ ਉਨ੍ਹਾਂ ਲਿਖਿਆ ਕਿ ਇਹ ਇਕ ਪਿਆਰੀ ਕਲਿੱਪ ਹੈ। ਉਨ੍ਹਾਂ ਕਿਹਾ ਕਿ ਭਾਵੇਂ ਉਹ ਵੀਡੀਓ ’ਚ ਬਜ਼ੁਰਗ ਔਰਤ ਨੂੰ ਨਹੀਂ ਜਾਣਦੇ ਪਰ ਉਸ ਦੇ ਦਿਲ ’ਚ ਉਨ੍ਹਾਂ ਲਈ ਬਹੁਤ ਪਿਆਰ ਤੇ ਸਤਿਕਾਰ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News