ਹੁਣ ਦਿਲਜੀਤ ਦੋਸਾਂਝ ਬਣਾਉਣਗੇ 2021 ਨੂੰ ਗ੍ਰੈਂਡ, ਆਖਣਗੇ ਕਈ ਅਣਕਹੀਆਂ ਗੱਲਾਂ

Saturday, May 29, 2021 - 09:31 AM (IST)

ਹੁਣ ਦਿਲਜੀਤ ਦੋਸਾਂਝ ਬਣਾਉਣਗੇ 2021 ਨੂੰ ਗ੍ਰੈਂਡ, ਆਖਣਗੇ ਕਈ ਅਣਕਹੀਆਂ ਗੱਲਾਂ

ਚੰਡੀਗੜ੍ਹ (ਬਿਊਰੋ) : ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਦੇ ਪ੍ਰਸੰਸਕਾਂ ਲਈ ਖ਼ੁਸ਼ਖਬਰੀ ਹੈ। ਦਿਲਜੀਤ ਦੋਸਾਂਝ 2021 ਨੂੰ ਗ੍ਰੈਂਡ ਬਣਾਏਗਾ। ਦਿਲਜੀਤ ਦੋਸਾਂਝ ਨੇ ਨਵੀਂ ਐਲਬਮ ਤਿਆਰ ਕੀਤੀ ਹੈ। ਨਵੀਂ ਐਲਬਮ 'ਚ ਦਿਲਜੀਤ ਦੋਸਾਂਝ ਅਣਕਹੀਆਂ ਗੱਲਾਂ ਆਖਣਗੇ। ਦਿਲਜੀਤ ਦੋਸਾਂਝ ਨੇ ਕਿਹਾ ਹੈ ਕਿ 'ਸ਼ਇਦ ਕੁਝ ਅਜਿਹਾ ਕਹਾਂ, ਜੋ ਮੈਨੂੰ ਨਹੀਂ ਕਹਿਣਾ ਚਾਹੀਦਾ।' ਇਸ ਦੇ ਨਾਲ ਹੀ ਦਿਲਜੀਤ ਐਲਬਮ ਦੀ ਵੀਡੀਓ 'ਤੇ ਜਲਦ ਕੰਮ ਸ਼ੁਰੂ ਕਰੇਗਾ। 

PunjabKesari

ਦੱਸ ਦਈਏ ਕਿ ਸਾਲ 2020 'ਚ ਦਿਲਜੀਤ ਦੋਸਾਂਝ ਨੇ ਐਲਬਮ 'GOAT' ਰਿਲੀਜ਼ ਕੀਤੀ ਸੀ। 'GOAT' ਐਲਬਮ ਵੀ ਕਾਫ਼ੀ ਸੁਪਰਹਿੱਟ ਰਹੀ ਸੀ। ਦਿਲਜੀਤ ਦੋਸਾਂਝ ਦੇ ਪ੍ਰਸੰਸਕਾਂ ਲਈ ਇੱਕ ਮਾੜੀ ਖ਼ਬਰ ਵੀ ਹੈ। ਦਿਲਜੀਤ ਦੋਸਾਂਝ ਦੀ ਅਜੇ ਕੋਈ ਫ਼ਿਲਮ ਨਹੀਂ ਆਵੇਗੀ। ਫ਼ਿਲਮਾਂ ਲਈ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਲੰਬਾ ਇੰਤਜ਼ਾਰ ਕਰਨਾ ਪਵੇਗਾ।

PunjabKesari

ਦਿਲਜੀਤ ਦੋਸਾਂਝ ਨੇ ਵੀਡੀਓ ਸ਼ੇਅਰ ਕਰਕੇ ਕਹੀ ਆਪਣੇ ਦਿਲ ਦੀ ਗੱਲ
ਦਰਅਸਲ ਹਰ ਵਾਰ ਨਵੇਂ ਅੰਦਾਜ਼ 'ਚ ਪੇਸ਼ ਹੋਣ ਵਾਲਾ ਕਾਲਕਾਰ ਤੇ ਅਦਾਕਾਰ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਕੁਝ ਨਵਾਂ ਲੈ ਕੇ ਆ ਰਿਹਾ ਹੈ। ਇਸ ਬਾਬਤ ਦਿਲਜੀਤ ਨੇ ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕੀਤੀ ਹੈ। ਦਿਲਜੀਤ ਨੇ ਵੀਡੀਓ 'ਚ ਕਿਹਾ ਕਿ ਕਾਫ਼ੀ ਕੁਝ ਕਹਿਣ ਵਾਲਾ ਹੈ, ਜੋ ਮੇਰੇ ਅੰਦਰ ਚੱਲ ਰਿਹਾ ਹੈ। ਜੋ ਗੱਲਾਂ ਮੈਂ ਕਹਿਣੀਆਂ ਚਾਹੁੰਦਾ ਹਾਂ ਸ਼ਾਇਦ ਮੈਂ ਸ਼ਬਦਾਂ 'ਚ ਨਾ ਕਹਿ ਸਕਾਂ।'

PunjabKesari

ਦਿਲਜੀਤ ਨੇ ਆਪਣੀ ਨਵੀਂ ਆਉਣ ਵਾਲੀ ਐਲਬਮ ਦਾ ਜ਼ਿਕਰ ਕੀਤਾ। ਵੀਡੀਓ 'ਚ ਦਿਲਜੀਤ ਬਹੁਤ ਹੀ ਮਜ਼ੇਦਾਰ ਥਾਂ 'ਤੇ ਖੜ੍ਹੇ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਪੰਜਾਬੀ ਅਦਾਕਾਰ ਦਿਲਜੀਤ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨਾਲ ਸਵਾਲ ਜਵਾਬ ਕਰਨ ਕਾਰਨ ਕਾਫ਼ੀ ਚਰਚਾ 'ਚ ਰਹੇ ਹਨ।


author

sunita

Content Editor

Related News