ਕਸ਼ਮੀਰ ਸਿੰਘ ਸੰਘਾ ਨਾਲ ਦਿਲਜੀਤ ਦੋਸਾਂਝ ਨੇ ਸਾਂਝੀ ਕੀਤੀ ਤਸਵੀਰ, ਲਿਖਿਆ- ‘ਕਿੱਦਣ ਕਹੋ’
Monday, Feb 14, 2022 - 01:03 PM (IST)
ਚੰਡੀਗੜ੍ਹ (ਬਿਊਰੋ)– ਅਕਾਲੀ ਦਲ ਪਾਰਟੀ ਦੇ ਰਣਜੀਤ ਸਿੰਘ ਬ੍ਰਹਮਪੁਰਾ ਦੇ ਕਰੀਬੀ ਕਸ਼ਮੀਰ ਸਿੰਘ ਸੰਘਾ ਦੀ ਕੁੜੀ ਨਾਲ ਆਡੀਓ ਬੇਹੱਦ ਵਾਇਰਲ ਹੋਈ ਸੀ। ਇਸ ਆਡੀਓ ਤੋਂ ਬਾਅਦ ਕਸ਼ਮੀਰ ਸਿੰਘ ਸੰਘਾ ਹਰ ਪਾਸੇ ਚਰਚਾ ਦਾ ਵਿਸ਼ਾ ਬਣ ਗਏ।
ਇਹ ਖ਼ਬਰ ਵੀ ਪੜ੍ਹੋ : ਸਮੁੰਦਰ ਕੰਢੇ ਕਬੂਤਰਾਂ ਨਾਲ ਮਸਤੀ ਕਰਦੀ ਦਿਸੀ ਸ਼ਹਿਨਾਜ਼ ਗਿੱਲ, ਲਿਖੀ ਇਹ ਗੱਲ
ਲੋਕਾਂ ਵਲੋਂ ਸੰਘਾ ਦੀ ਵਾਇਰਲ ਆਡੀਓ ਦਾ ਮਜ਼ਾਕ ਵੀ ਉਡਾਇਆ ਗਿਆ। ਉਥੇ ਸੰਘਾ ਨੇ ਵੱਖ-ਵੱਖ ਇੰਟਰਵਿਊਜ਼ ’ਚ ਇਸ ਆਡੀਓ ’ਤੇ ਸਪੱਸ਼ਟੀਕਰਨ ਵੀ ਦਿੱਤਾ।
ਹੁਣ ਸੰਘਾ ਮੁੜ ਚਰਚਾ ’ਚ ਆ ਗਏ ਹਨ। ਦਰਅਸਲ ਮਸ਼ਹੂਰ ਪੰਜਾਬੀ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਨੇ ਅੱਜ ਕਸ਼ਮੀਰ ਸੰਘਾ ਨਾਲ ਇਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ’ਚ ਦਿਲਜੀਤ ਦੋਸਾਂਝ ਸੰਘਾ ਤੇ ਦੋ ਹੋਰਨਾਂ ਵਿਅਕਤੀਆਂ ਨਾਲ ਨਜ਼ਰ ਆ ਰਹੇ ਹਨ।
ਇਸ ਤਸਵੀਰ ਨਾਲ ਦਿਲਜੀਤ ਦੋਸਾਂਝ ਨੇ ਮਜ਼ੇਦਾਰ ਕੈਪਸ਼ਨ ਵੀ ਲਿਖੀ ਹੈ। ਦਿਲਜੀਤ ਨੇ ਲਿਖਿਆ, ‘ਕਿੱਦਣ ਕਹੋ, ਭਾਵੇਂ ਕੁਝ ਵੀ ਹੋਵੇ, ਸੰਘਾ ਬਾਊ ਚੰਗਾ ਵਿਅਕਤੀ ਹੈ।’
ਇਸ ਤਸਵੀਰ ’ਤੇ ਗਾਇਕ ਕਰਨ ਰੰਧਾਵਾ ਨੇ ਕੁਮੈਂਟ ਕਰਦਿਆਂ ‘ਬਾਊ’ ਲਿਖਿਆ ਹੈ ਤੇ ਨਾਲ ਹੀ ਹਾਸੇ ਵਾਲੀ ਇਮੋਜੀ ਵੀ ਬਣਾਈ ਹੈ। ਉਥੇ ਜੱਸ ਮਾਣਕ ਨੇ ਕੁਮੈਂਟ ਕਰਦਿਆਂ ਲਿਖਿਆ, ‘ਕੁਝ ਨਹੀਂ ਕਰਨਾ ਕੁਝ ਨਹੀਂ ਕਰਨਾ।’ ਇਸ ਦੇ ਨਾਲ ਜੱਸ ਮਾਣਕ ਨੇ ਹਾਸੇ ਵਾਲੀ ਤੇ ਅੱਖਾਂ ’ਚ ਦਿਲ ਵਾਲੀ ਇਮੋਜੀ ਬਣਾਈ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।