ਦਿਲਜੀਤ ਦੋਸਾਂਝ ਦੀ ਫ਼ਿਲਮ 'ਜੋਗੀ' ਦਾ ਟਰੇਲਰ ਰਿਲੀਜ਼, ਬਿਨਾਂ ਪੱਗ ਦੇ ਆਉਣਗੇ ਨਜ਼ਰ

Tuesday, Aug 30, 2022 - 01:13 PM (IST)

ਦਿਲਜੀਤ ਦੋਸਾਂਝ ਦੀ ਫ਼ਿਲਮ 'ਜੋਗੀ' ਦਾ ਟਰੇਲਰ ਰਿਲੀਜ਼, ਬਿਨਾਂ ਪੱਗ ਦੇ ਆਉਣਗੇ ਨਜ਼ਰ

ਜਲੰਧਰ (ਬਿਊਰੋ) : ਪੰਜਾਬੀ ਫ਼ਿਲਮ ਇੰਡਸਟਰੀ ਵਿਚ ਪ੍ਰਸਿੱਧੀ ਖੱਟਣ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਬਾਲੀਵੁੱਡ ਵਿਚ ਵੀ ਖ਼ਾਸ ਮੁਕਾਮ ਹਾਸਲ ਕਰ ਲਿਆ ਹੈ। ਕੁਝ ਦਿਨ ਪਹਿਲਾਂ ਹੀ ਦਿਲਜੀਤ ਨੇ ਆਪਣੀ ਅਗਲੀ ਹਿੰਦੀ ਫ਼ਿਲਮ ਦਾ ਐਲਾਨ ਕੀਤਾ ਸੀ, ਜਿਸ ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ।  ਫ਼ਿਲਮ ਦਾ ਟਰੇਲਰ ਕਾਫ਼ੀ ਧਮਾਕੇਦਾਰ ਹੈ। ਫ਼ਿਲਮ ਦੀ ਕਹਾਣੀ ਦੀ ਡਿਮਾਂਡ ਹੈ ਕਿ ਦਿਲਜੀਤ ਦੋਸਾਂਝ ਇੱਕ ਜਗ੍ਹਾ 'ਤੇ ਦੰਗਾਈਆਂ ਤੋਂ ਬਚਣ ਲਈ ਪੱਗ ਲਾਹੁਣ ਲਈ ਮਜਬੂਰ ਹੋ ਜਾਂਦੇ ਹਨ। ਇਸ ਫ਼ਿਲਮ ਨੂੰ ਅਲੀ ਅੱਬਾਸ ਜ਼ਫਰ ਦੁਆਰਾ ਨਿਰਦੇਸ਼ਿਤ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਫ਼ਿਲਮ 1984 ਦੇ ਸਿੱਖ ਕਤਲੇਆਮ 'ਤੇ ਆਧਾਰਿਤ ਹੈ। 

ਟਰੇਲਰ ਦੀ ਗੱਲ ਕੀਤੀ ਜਾਏ ਤਾਂ ਇਸ ਵਿਚ ਦਿਲਜੀਤ ਦੋਸਾਂਝ ਦੀ ਐਕਟਿੰਗ ਕਮਾਲ ਦੀ ਹੈ। ਦਿਲਜੀਤ ਜੋਗੀ ਦੇ ਕਿਰਦਾਰ ਵਿਚ ਪੂਰੀ ਤਰ੍ਹਾਂ ਛਾਏ ਹੋਏ ਹਨ। 'ਜੋਗੀ' ਇੱਕ ਅਜਿਹੇ ਸ਼ਖ਼ਸ ਦੀ ਕਹਾਣੀ ਹੈ, ਜਿਸ ਦਾ ਪਰਿਵਾਰ ਦਿੱਲੀ ਰਹਿੰਦਾ ਹੈ ਅਤੇ 1984 ਵਿਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਉੱਥੇ ਦੰਗੇ ਸ਼ੁਰੂ ਹੋ ਜਾਂਦੇ ਹਨ। ਜੋਗੀ ਦੰਗਇਆਂ ਤੋਂ ਬਚਣ ਲਈ ਆਪਣੀ ਪੱਗ ਲਾਹੁਣ ਤੇ ਕੇਸ ਕਟਵਾਉਣ ਲਈ ਮਜਬੂਰ ਹੋ ਜਾਂਦਾ ਹੈ ਪਰ ਉਹ ਅਜਿਹਾ ਕਰਕੇ ਬਹੁਤ ਦੁਖੀ ਹੁੰਦਾ ਹੈ। ਇਹੀ ਨਹੀਂ ਜਦੋਂ ਜੋਗੀ ਦਾ ਪਰਿਵਾਰ ਉਸ ਨੂੰ ਬਗ਼ੈਰ ਪੱਗ ਦੇ ਦੇਖਦਾ ਹੈ ਤਾਂ ਪਰਿਵਾਰ ਨੂੰ ਵੀ ਝਟਕਾ ਲੱਗਦਾ ਹੈ ।

ਦੱਸਣਯੋਗ ਹੈ ਕਿ 'ਜੋਗੀ' ਫ਼ਿਲਮ ਵਿਚ 1984 ਦੰਗਿਆਂ ਦੀ ਤਸਵੀਰ ਦਿਖਾਈ ਗਈ ਹੈ । ਇਹ ਕਹਾਣੀ ਹੈ ਉਸ ਸਮੇਂ ਦੀ ਜਦੋਂ ਦਿੱਲੀ ਵਿਚ ਇੰਦਰਾਗਾਂਧੀ ਦੇ ਕਤਲ ਤੋਂ ਬਾਅਦ ਸਿੱਖ ਵਿਰੋਧੀ ਦੰਗੇ ਸ਼ੁਰੂ ਹੋਏ ਸੀ । ਇਹ ਫ਼ਿਲਮ ਦਾ ਪ੍ਰੀਮੀਅਰ 16 ਸਤੰਬਰ ਨੂੰ ਨੈੱਟਫ਼ਲਿਕਸ 'ਤੇ ਹੋਣ ਜਾ ਰਿਹਾ ਹੈ ।   
 

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News