ਦਿਲਜੀਤ ਦੋਸਾਂਝ ਨੇ ਨਿੱਕੀ ਜਿਹੀ ਫੈਨ ਨੂੰ ਗਿਫਟ ਕੀਤੀ ਜੈਕਟ, ਜਿੱਤਿਆ ਸਭ ਦਾ ਦਿਲ

Tuesday, Oct 01, 2024 - 01:32 PM (IST)

ਦਿਲਜੀਤ ਦੋਸਾਂਝ ਨੇ ਨਿੱਕੀ ਜਿਹੀ ਫੈਨ ਨੂੰ ਗਿਫਟ ਕੀਤੀ ਜੈਕਟ, ਜਿੱਤਿਆ ਸਭ ਦਾ ਦਿਲ

ਜਲੰਧਰ- ਪੰਜਾਬ ਦੇ ਮਸ਼ਹੂਰ ਗਾਇਕ ਦਿਲਜੀਤ ਦੋਸਾਂਝ ਲਗਾਤਾਰ ਦੇਸ਼-ਵਿਦੇਸ਼ ਦੀਆਂ ਸੁਰਖੀਆਂ 'ਚ ਛਾਏ ਹੋਏ ਹਨ। ਅੱਜ ਉਹ ਕਿਸੇ ਵੀ ਪਛਾਣ ਦੇ ਮੋਹਤਾਜ ਨਹੀਂ ਹਨ। ਗਾਇਕ ਇਨ੍ਹੀਂ ਦਿਨੀਂ ਵਿਦੇਸ਼ 'ਚ ਆਪਣਾ ਮਿਊਜ਼ਿਕਲ ਸ਼ੋਅ ਦਿਲ-ਲੂਮਿਨਾਟੀ ਕਰ ਰਹੇ ਹਨ ਤੇ ਵੱਡੀ ਗਿਣਤੀ 'ਚ ਫੈਨਜ਼ ਇਸ 'ਚ ਸ਼ਮੂਲੀਅਤ ਕਰ ਰਹੇ ਹਨ। ਫੈਨਜ਼ ਇਨ੍ਹਾਂ ਵੀਡੀਓਜ਼ ਨੂੰ ਖੂਬ ਪਸੰਦ ਕਰ ਰਹੇ ਹਨ। ਦੱਸ ਦਈਏ ਕਿ ਦਿਲਜੀਤ ਦੋਸਾਂਝ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਨੇ ਆਪਣੇ ਮੈਲਬੋਰਨ ਸ਼ੋਅ ਦੀਆਂ ਕਈ ਵੀਡੀਓ ਤੇ ਤਸਵੀਰਾਂ ਸਾਂਝੀਆਂ ਕੀਤੀਆ ਹਨ। 

ਪੜ੍ਹੋ ਇਹ ਅਹਿਮ ਖ਼ਬਰ- ਗੋਲੀ ਲੱਗਣ ਤੋਂ ਬਾਅਦ ਗੋਵਿੰਦਾ ਨੇ ਬਿਆਨ ਕੀਤਾ ਜਾਰੀ, ਕਿਹਾ...

ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਦੇ ਇਸ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਦੇ ਨਾਲ ਸਟੇਜ਼ ਉੱਤੇ ਇੱਕ ਨਿੱਕੀ ਜਿਹੀ ਫੈਨ ਖੜੀ ਹੈ। ਉਹ ਦਿਲਜੀਤ ਦੋਸਾਂਝ ਅੰਗਰੇਜ਼ੀ ਵਿੱਚ ਕੁੱਝ ਕਹਿੰਦੀ ਹੈ। ਦਿਲਜੀਤ ਕਹਿੰਦੇ ਪੁੱਤ ਮੈਨੂੰ ਇਨ੍ਹੀਂ ਅੰਗਰੇਜ਼ੀ ਨਹੀਂ ਆਉਂਦੀ ਪਰ ਆਈ ਐਮ ਆ Good Guy, ਇਸ ਦੇ ਨਾਲ ਉਹ ਆਪਣੀ ਇਸ ਕਿਊਟ ਫੈਨ ਨੂੰ ਸ਼ੋਅ ਉੱਤੇ ਆਉਣ ਲਈ ਥੈਂਕਯੂ ਕਹਿੰਦੇ ਹਨ ਤੇ ਉਸ ਨੂੰ ਆਈ ਲਵ ਯੂ ਕਹਿੰਦੇ ਹਨ।

 

ਗਾਇਕ ਨੇ ਆਪਣੇ ਇਸ ਨਿੱਕੀ ਫੈਨ ਨੂੰ ਆਪਣੀ ਮਹਿੰਗੀ ਜੈਕਟ ਵੀ ਗਿਫਟ ਕੀਤੀ ਹੈ। ਫੈਨਜ਼ ਦਿਲਜੀਤ ਦੋਸਾਂਝ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਫੈਨਜ਼ ਇਸ ਵੀਡੀਓ ਉੱਤੇ ਕਮੈਂਟ ਕਰਕੇ ਦਿਲਜੀਤ ਦੋਸਾਂਝ ਲਈ ਲਿਖ ਰਹੇ ਹਨ, ਇੱਕ ਹੀ ਦਿਲ ਹੈ ਕਿੰਨੀ ਵਾਰ ਜਿੱਤੋਗੇ ਦਿਲਜੀਤ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Priyanka

Content Editor

Related News