ਦਿਲਜੀਤ ਦੇ ਕੰਸਰਟ ਦੀਆਂ ਟਿਕਟਾਂ 'ਚ ਵੱਡਾ ਘਪਲਾ, ਇੰਝ ਹੋਇਆ ਖ਼ੁਲਾਸਾ
Thursday, Oct 17, 2024 - 10:43 AM (IST)
ਨਵੀਂ ਦਿੱਲੀ (ਬਿਊਰੋ) : ਗਾਇਕੀ ਅਤੇ ਅਦਾਕਾਰੀ ਰਾਹੀਂ ਲੱਖਾਂ ਦਿਲਾਂ 'ਤੇ ਰਾਜ ਕਰਨ ਵਾਲੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨ੍ਹੀਂ ਆਪਣੇ ਦਿਲ-ਦਿਮਾਗ ਦੇ ਕੰਸਰਟ ਕਾਰਨ ਸੁਰਖੀਆਂ 'ਚ ਹਨ। ਇਸੇ ਕੰਸਰਟ 'ਚ ਗੋਲਮਾਲ ਦੀ ਖ਼ਬਰ ਵੀ ਸਾਹਮਣੇ ਆਈ, ਜਦੋਂ ਦਿੱਲੀ ਪੁਲਸ ਨੇ ਕੰਸਰਟ ਦੀਆਂ ਜਾਅਲੀ ਟਿਕਟਾਂ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਮੰਗਲਵਾਰ ਨੂੰ ਇਸ ਮਾਮਲੇ 'ਚ ਇਕ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਫਿਲਹਾਲ ਪੁਲਸ ਇਸ ਮਾਮਲੇ ਦੀ ਹੋਰ ਜਾਂਚ ਕਰ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਬਾਬਾ ਸਿੱਦੀਕੀ ਕਤਲ ਮਾਮਲਾ : ਪੁਲਸ ਵੱਲੋਂ ਇੱਕ ਹੋਰ ਗ੍ਰਿਫ਼ਤਾਰੀ
ਬਲੈਕ ਮਾਰਕੀਟਿੰਗ
ਦੱਸ ਦਈਏ ਕਿ ਦਿੱਲੀ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਲੋਕ ਬਲੈਕ ਮਾਰਕੀਟਿੰਗ ਰਾਹੀਂ ਦਿੱਲੀ 'ਚ ਦਲਜੀਤ ਦੇ ਸ਼ੋਅ ਦੀਆਂ ਟਿਕਟਾਂ ਵੇਚ ਰਹੇ ਹਨ। ਇਸ ਸੂਚਨਾ ਤੋਂ ਬਾਅਦ ਦਿੱਲੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਦਿਲਜੀਤ ਦੋਸਾਂਝ ਨੇ ਅਮਰੀਕਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ 'ਚ ਸ਼ੋਅ ਕੀਤੇ ਹਨ। ਹੁਣ ਉਹ ਦਿੱਲੀ ਸਮੇਤ ਦੇਸ਼ ਦੇ 10 ਵੱਡੇ ਸ਼ਹਿਰਾਂ 'ਚ ਸੁਪਰਹਿੱਟ ਦਿਲ-ਲੁਮਿਨਾਟੀ ਟੂਰ ਕੰਸਰਟ ਕਰਨਗੇ। ਅਜਿਹੇ 'ਚ ਦਿਲਜੀਤ ਦੇ ਕੰਸਰਟ ਦੀਆਂ ਜਾਅਲੀ ਟਿਕਟਾਂ ਵੀ ਵਿਕ ਰਹੀਆਂ ਸਨ।
ਇਹ ਖ਼ਬਰ ਵੀ ਪੜ੍ਹੋ - Salman ਨਾਲ ਦੋਸਤੀ ਬਣੀ Baba Siddique ਲਈ ਕਾਲ, ਸ਼ੂਟਰ ਬੋਲੇ- 'ਪਿਓ-ਪੁੱਤ ਸੀ ਨਿਸ਼ਾਨੇ 'ਤੇ ਪਰ...'
ਦਿਲਜੀਤ ਦੇ ਆਉਣ ਵਾਲੇ ਪ੍ਰੋਗਰਾਮ
ਦਿਲਜੀਤ ਦੋਸਾਂਝ 26 ਅਤੇ 27 ਸਤੰਬਰ ਨੂੰ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਸ਼ੋਅ ਕਰਨ ਜਾ ਰਹੇ ਹਨ। ਨਵੀਂ ਦਿੱਲੀ ਤੋਂ ਬਾਅਦ ਦਿਲਜੀਤ ਆਪਣੇ ਦਿਲ-ਲੁਮੀਨਾਤੀ ਟੂਰ 'ਚ ਭਾਰਤ ਦੇ ਕਈ ਹੋਰ ਸ਼ਹਿਰਾਂ 'ਚ ਵੀ ਸ਼ੋਅ ਕਰਨਗੇ। ਜਾਣਕਾਰੀ ਮੁਤਾਬਿਕ, ਦਿਲਜੀਤ ਦੋਸਾਂਝ 3 ਨਵੰਬਰ ਨੂੰ ਰਾਜਸਥਾਨ ਦੇ ਜੈਪੁਰ 'ਚ ਪਰਫਾਰਮ ਕਰਨਗੇ, ਜਿਸ ਦੀਆਂ ਟਿਕਟਾਂ ਵਿਕ ਚੁੱਕੀਆਂ ਹਨ। ਇਸ ਤੋਂ ਬਾਅਦ ਉਹ ਆਪਣਾ ਅਗਲਾ ਸ਼ੋਅ 15 ਨਵੰਬਰ ਨੂੰ ਹੈਦਰਾਬਾਦ 'ਚ ਕਰਨਗੇ। 2 ਦਿਨ ਬਾਅਦ ਉਹ ਅਹਿਮਦਾਬਾਦ ਅਤੇ 22 ਨਵੰਬਰ ਨੂੰ ਲਖਨਊ 'ਚ ਨਜ਼ਰ ਆਉਣਗੇ। ਜਦੋਂਕਿ 24 ਅਤੇ 30 ਨਵੰਬਰ ਨੂੰ ਕ੍ਰਮਵਾਰ ਪੁਣੇ ਅਤੇ ਕੋਲਕਾਤਾ 'ਚ ਆਪਣੇ ਸ਼ੋਅ ਲਗਾਉਣਗੇ। ਇਸ ਤੋਂ ਇਲਾਵਾ ਦਿਲਜੀਤ ਦੋਸਾਂਝ ਦੇ ਬਾਕੀ 4 ਕੰਸਰਟ ਇਸ ਸਾਲ ਦਸੰਬਰ ਮਹੀਨੇ 'ਚ ਬੈਂਗਲੁਰੂ, ਇੰਦੌਰ, ਚੰਡੀਗੜ੍ਹ ਅਤੇ ਗੁਹਾਟੀ 'ਚ ਹੋਣਗੇ।
ਇਹ ਖ਼ਬਰ ਵੀ ਪੜ੍ਹੋ - ਸਾਰਾ ਗੁਰਪਾਲ ਨੇ ਪੰਜਾਬੀ ਇੰਡਸਟਰੀ 'ਤੇ ਲਾਏ ਗੰਭੀਰ ਦੋਸ਼, ਪੋਸਟ ਨੇ ਛੇੜੀ ਚਰਚਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।