ਦਿਲਜੀਤ ਦੋਸਾਂਝ ਨੇ ਵੀ ਲਵਾਈ ਕੋਰੋਨਾ ਵੈਕਸੀਨ, ਸਾਂਝੀ ਕੀਤੀ ਤਸਵੀਰ

05/17/2021 11:34:35 AM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਵੀ ਕੋਰੋਨਾ ਵੈਕਸੀਨ ਦਾ ਪਹਿਲਾ ਟੀਕਾ ਲਗਵਾ ਲਿਆ ਹੈ। ਦਿਲਜੀਤ ਦੋਸਾਂਝ ਨੇ ਇਸ ਗੱਲ ਦੀ ਜਾਣਕਾਰੀ ਹਾਲ ਹੀ ’ਚ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ। ਦਿਲਜੀਤ ਦੋਸਾਂਝ ਨੇ ਇੰਸਟਾਗ੍ਰਾਮ ਸਟੋਰੀਜ਼ ’ਚ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ’ਚ ਉਨ੍ਹਾਂ ਨੇ ਕੋਰੋਨਾ ਵੈਕਸੀਨ ਲਗਵਾਉਣ ਦੀ ਜਾਣਕਾਰੀ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਦਿਲਪ੍ਰੀਤ ਢਿੱਲੋਂ ਦੀ ਪਤਨੀ ਅੰਬਰ ਧਾਲੀਵਾਲ ਨੇ ਪੈਸਿਆਂ ਨੂੰ ਲੈ ਕੇ ਆਖੀ ਸਿਆਣੀ ਗੱਲ, ਤੁਸੀਂ ਵੀ ਪੜ੍ਹੋ ਕੀ ਕਿਹਾ

ਪਹਿਲੀ ਤਸਵੀਰ ਜੋ ਦਿਲਜੀਤ ਵਲੋਂ ਸਾਂਝੀ ਕੀਤੀ ਗਈ ਹੈ, ਉਸ ’ਚ ਦਿਲਜੀਤ ਦੋਸਾਂਝ ਦਾ ਆਖਰੀ ਨਾਂ ਤੇ ਜਨਮ ਤਾਰੀਖ਼ ਨਜ਼ਰ ਆ ਰਹੀ ਹੈ। ਆਖਰੀ ਨਾਂ ’ਚ ‘ਸਿੰਘ’ ਲਿਖਿਆ ਹੈ ਤੇ ਜਨਮ ਤਾਰੀਖ਼ ‘01/06/1984’ ਹੈ। ਨਾਲ ਹੀ ਪਹਿਲਾ ਟੀਕਾ ਦਿਲਜੀਤ ਨੂੰ ਕਿਸ ਵੈਕਸੀਨ ਦਾ ਲੱਗਾ ਹੈ, ਉਹ ਵੀ ਇਥੇ ਨਜ਼ਰ ਆ ਰਿਹਾ ਹੈ। ਦਿਲਜੀਤ ਨੂੰ ਫਾਈਜ਼ਰ ਵੈਕਸੀਨ ਲੱਗੀ ਹੈ।

PunjabKesari

ਦੂਜੀ ਤਸਵੀਰ ਜੋ ਦਿਲਜੀਤ ਨੇ ਸਾਂਝੀ ਕੀਤੀ ਹੈ, ਉਸ ’ਚ ਉਨ੍ਹਾਂ ਦੇ ਹੱਥ ’ਚ ਇਕ ਪਰਚੀ ਹੈ, ਜਿਸ ’ਚ ਇਹ ਲਿਖਿਆ ਹੈ ਕਿ ਉਹ ਜਦੋਂ ਉਨ੍ਹਾਂ ਦੇ 15 ਮਿੰਟ ਦਾ ਸਮਾਂ ਖ਼ਤਮ ਹੋ ਜਾਵੇਗਾ ਤਾਂ ਉਹ ਵੈਕਸੀਨ ਸੈਂਟਰ ਤੋਂ ਜਾ ਸਕਦੇ ਹਨ।

PunjabKesari

ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਆਪਣੀ ਫਿਟਨੈੱਸ ’ਤੇ ਖ਼ਾਸ ਦਿੰਦੇ ਹਨ। ਦਿਲਜੀਤ ਨੇ ਆਖਰੀ ਵੀਡੀਓਜ਼ ਜੋ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ, ਉਨ੍ਹਾਂ ’ਚੋਂ ਇਕ ’ਚ ਉਹ ਜਿਮ ’ਚ ਕਸਰਤ ਕਰਦੇ ਨਜ਼ਰ ਆ ਰਹੇ ਹਨ ਤੇ ਦੂਜੀ ਵੀਡੀਓ ’ਚ ਯੋਗਾ ਕਰਦੇ ਦਿਖਾਈ ਦੇ ਰਹੇ ਹਨ।

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News