ਦਿਲਜੀਤ ਦੋਸਾਂਝ ਤੇ ਮੌਨੀ ਰਾਏ ਹੋਏ ਇਕੱਠੇ, ਇਸ ਖ਼ਾਸ ਪ੍ਰਾਜੈਕਟ ’ਤੇ ਕਰ ਰਹੇ ਕੰਮ

Saturday, Dec 09, 2023 - 05:08 PM (IST)

ਦਿਲਜੀਤ ਦੋਸਾਂਝ ਤੇ ਮੌਨੀ ਰਾਏ ਹੋਏ ਇਕੱਠੇ, ਇਸ ਖ਼ਾਸ ਪ੍ਰਾਜੈਕਟ ’ਤੇ ਕਰ ਰਹੇ ਕੰਮ

ਐਂਟਰਟੇਨਮੈਂਟ ਡੈਸਕ– ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਕਾਫ਼ੀ ਸੁਰਖ਼ੀਆਂ ’ਚ ਹਨ। ਹਾਲ ਹੀ ’ਚ ਐਲਬਮ ‘ਗੋਸਟ’ ਰਿਲੀਜ਼ ਕਰਨ ਤੋਂ ਬਾਅਦ ਹੁਣ ਉਹ ਆਪਣੀ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਜੱਟ ਐਂਡ ਜੂਲੀਅਟ 3’ ਦੀ ਸ਼ੂਟਿੰਗ ਕਰ ਰਹੇ ਹਨ।

ਇਸ ਵਿਚਾਲੇ ਦਿਲਜੀਤ ਦੋਸਾਂਝ ਨੇ ਆਪਣੇ ਇਕ ਹੋਰ ਪ੍ਰਾਜੈਕਟ ਦਾ ਐਲਾਨ ਕਰ ਦਿੱਤਾ ਹੈ, ਜਿਸ ’ਚ ਉਹ ਟੀ. ਵੀ. ਦੀ ਮਸ਼ਹੂਰ ਅਦਾਕਾਰਾ ਮੌਨੀ ਰਾਏ ਨਾਲ ਕੰਮ ਕਰਦੇ ਨਜ਼ਰ ਆਉਣ ਵਾਲੇ ਹਨ। ਦਿਲਜੀਤ ਤੇ ਮੌਨੀ ਵਲੋਂ ਇਸ ਗੱਲ ਦੀ ਜਾਣਕਾਰੀ ਇੰਸਟਾਗ੍ਰਾਮ ’ਤੇ ਤਸਵੀਰ ਤੇ ਵੀਡੀਓ ਸਾਂਝੀ ਕਰਕੇ ਦਿੱਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਅਮਿਤਾਭ ਬੱਚਨ ਨੇ ਇੰਸਟਾਗ੍ਰਾਮ ’ਤੇ ਨੂੰਹ ਐਸ਼ਵਰਿਆ ਨੂੰ ਕੀਤਾ ਅਨਫਾਲੋਅ, ਰਿਸ਼ਤੇ ’ਚ ਆਈ ਦਰਾਰ, ਜਾਣੋ ਪੂਰਾ ਮਾਮਲਾ

ਦਿਲਜੀਤ ਦੋਸਾਂਝ ਨੇ ਮੌਨੀ ਨਾਲ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਦੀ ਕੈਪਸ਼ਨ ’ਚ ਉਨ੍ਹਾਂ ਲਿਖਿਆ, ‘‘ਕੁੜੀ ਸੱਚੀ ਕਿੰਨੀ ਕਿੰਨੀ ਸੋਹਣੀ।’’ ਨਾਲ ਹੀ ਉਨ੍ਹਾਂ ਮੌਨੀ ਰਾਏ ਨੂੰ ਟੈਗ ਵੀ ਕੀਤਾ ਹੈ।

ਉਥੇ ਦੂਜੇ ਪਾਸੇ ਮੌਨੀ ਰਾਏ ਨੇ ਦਿਲਜੀਤ ਨਾਲ ਤਸਵੀਰ ਸਾਂਝੀ ਕੀਤੀ ਹੈ, ਜਿਸ ਦੀ ਕੈਪਸ਼ਨ ’ਚ ਉਸ ਨੇ ਲਿਖਿਆ, ‘‘ਤੁਸੀਂ ਜ਼ਿੰਦਗੀ ’ਚ ਨਿਰੰਤਰ ਲੰਘਦੇ ਹੋ ਤੇ ਇਕ ਵਾਰ ’ਚ ਤੁਸੀਂ ਇਕ ਕਲਾਕਾਰ ਦੇ ਨਾਲ ਸੜਕ ਪਾਰ ਕਰਦੇ ਹੋ, ਜੋ ਸ਼ੁੱਧ ਰੌਸ਼ਨੀ ਹੈ, ਜੋ ਜੀਵਨ ’ਚ ਨੱਚਦਾ ਹੈ, ਤਬਾਹੀ ਜਾਂ ਆਨੰਦ ਆ ਜਾਂਦਾ ਹੈ ਤੇ ਤੁਸੀਂ ਮਦਦ ਨਹੀਂ ਕਰ ਸਕਦੇ ਪਰ ਰਸਤੇ ਨੂੰ ਪਾਰ ਕਰਨ ਤੇ ਉਨ੍ਹਾਂ ਨਾਲ ਕੰਮ ਕਰਨ ਲਈ ਬਹੁਤ ਖ਼ੁਸ਼ਕਿਸਮਤ ਮਹਿਸੂਸ ਕਰਦੇ ਹੋ। ਦਿਲਜੀਤ ਦੋਸਾਂਝ ਨਾਲ ਕੁਝ ਦਿਨਾਂ, ਹਫ਼ਤਿਆਂ ਜਾਂ ਸ਼ਾਇਦ ਮਹੀਨਿਆਂ ’ਚ ਕੁਝ ਦਿਲਚਸਪ ਆ ਰਿਹਾ ਹੈ। ਇਸ ਦੀ ਉਡੀਕ ਕਰੋ।’’

PunjabKesari

ਦੱਸ ਦੇਈਏ ਕਿ ਲੋਕ ਅੰਦਾਜ਼ਾ ਲਗਾ ਰਹੇ ਹਨ ਕਿ ਸ਼ਾਇਦ ਇਹ ਪ੍ਰਾਜੈਕਟ ‘ਕਿੰਨੀ ਕਿੰਨੀ’ ਗੀਤ ਹੋ ਸਕਦਾ ਹੈ। ‘ਗੋਸਟ’ ਐਲਬਮ ਦਾ ਇਹ ਗੀਤ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ, ਜਿਸ ਦੀ ਵੀਡੀਓ ਆਉਣੀ ਅਜੇ ਬਾਕੀ ਹੈ। ਲੋਕ ਉਮੀਦ ਕਰ ਰਹੇ ਹਨ ਕਿ ਦਿਲਜੀਤ ਤੇ ਮੌਨੀ ਇਸੇ ਗੀਤ ਲਈ ਇਕੱਠੇ ਹੋਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News