ਦਿਲਜੀਤ ਦੋਸਾਂਝ ਦੇ ਇਨ੍ਹਾਂ ਬੂਟਾਂ ਦੀ ਕੀਮਤ ਜਾਣ ਲੱਗੇਗਾ ਝਟਕਾ, ਮਹਿੰਗੇ ਕੱਪੜਿਆਂ ਨਾਲ ਭਰੀ ਰਹਿੰਦੀ ਹੈ ਅਲਮਾਰੀ
Monday, Sep 21, 2020 - 05:01 PM (IST)
ਜਲੰਧਰ (ਬਿਊਰੋ) - ਪੰਜਾਬੀ ਗਾਇਕ ਤੇ ਪਾਲੀਵੁੱਡ ਅਦਾਕਾਰ ਦਿਲਜੀਤ ਦੋਸਾਂਝ ਦੇ ਸ਼ੌਂਕ ਬਹੁਤ ਹੀ ਵੱਖਰੇ ਅਤੇ ਮਹਿੰਗੇ ਹਨ। ਉਨ੍ਹਾਂ ਦੀ ਅਲਮਾਰੀ ਹਮੇਸ਼ਾ ਮਹਿੰਗੇ ਕੱਪੜਿਆਂ ਅਤੇ ਜੁੱਤੀਆਂ ਨਾਲ ਭਰੀ ਰਹਿੰਦੀ ਹੈ, ਜਿਸ ਦਾ ਖ਼ੁਲਾਸਾ ਕਰਨ ਜੌਹਰ ਨੇ ਇਕ ਇੰਟਰਵਿਊ ਵਿਚ ਕੀਤਾ ਸੀ। ਕਰਨ ਜੌਹਰ ਦਾ ਕਹਿਣਾ ਸੀ ਕਿ ਦਿਲਜੀਤ ਦੋਸਾਂਝ ਨੂੰ ਹਮੇਸ਼ਾ ਇਹ ਡਰ ਲੱਗਿਆ ਰਹਿੰਦਾ ਹੈ ਕਿ ਜਿਹੜੇ ਕੱਪੜੇ ਉਨ੍ਹਾਂ ਨੇ ਖਰੀਦੇ ਹਨ, ਕਿਤੇ ਦਿਲਜੀਤ ਨੇ ਨਾਂ ਖਰੀਦੇ ਹੋਣ। ਇਸੇ ਲਈ ਦਿਲਜੀਤ ਦੋਸਾਂਝ ਦੀ ਅਲਮਾਰੀ ਵਿਚ ਬਰੈਂਡਡ ਚੀਜ਼ਾਂ ਦੀ ਕੋਈ ਕਮੀ ਨਹੀਂ।
ਦਿਲਜੀਤ ਕੋਲ ਜੁੱਤੀਆਂ ਦੀ ਵੱਡੀ ਕਲੈਕਸ਼ਨ ਹੈ। ਇਨ੍ਹਾਂ ਜੁੱਤੀਆਂ ਵਿਚ ਦਿਲਜੀਤ ਦੋਸਾਂਝ ਦਾ ਇਕ ਬੂਟਾਂ ਦਾ ਜੋੜਾ ਅਜਿਹਾ ਹੈ, ਜਿਸ ਦੀ ਕੀਮਤ ਇਕ ਲੱਖ 25 ਹਜ਼ਾਰ ਦੇ ਕਰੀਬ ਹੈ। ਹਾਲ ਹੀ ਵਿਚ ਦਿਲਜੀਤ ਨੇ ਇਹ ਬੂਟ ਆਪਣੇ ਗੀਤ 'ਬੌਰਨ ਟੂ ਸ਼ਾਇਨ' ਵਿਚ ਪਾਏ ਹੋਏ ਸਨ। ਇਨ੍ਹਾਂ ਬੂਟਾਂ ਨੂੰ ਵੇਖ ਕੇ ਹਰ ਕਿਸੇ ਦੀ ਇਹੀ ਚਾਹਤ ਹੈ ਕਿ ਕਾਸ਼ ਉਸ ਕੋਲ ਵੀ ਇਹ ਬੂਟ ਹੋਣ।
ਦੱਸ ਦਈਏ ਕਿ ਦਿਲਜੀਤ ਦੋਸਾਂਝ ਸਕੂਲ ਟਾਈਮ ਤੋਂ ਹੀ ਗੁਰਦੁਆਰਾ ਸਾਹਿਬ ਵਿਚ ਆਪਣੇ ਸੰਗੀਤ ਦਾ ਰਿਆਜ਼ ਕਰਦੇ ਸਨ। ਆਪਣੇ 30ਵੇਂ ਜਨਮਦਿਨ 'ਤੇ ਦਿਲਜੀਤ ਨੇ ਇਕ ਫਾਊਂਡੇਸ਼ਨ ਬਣਾਈ ਹੈ, ਜਿਹੜੀ ਲੋੜਵੰਦ ਬੱਚਿਆਂ ਅਤੇ ਬਜ਼ੁਰਗਾਂ ਦੀ ਮਦਦ ਕਰਦੇ ਹਨ।
ਦੱਸਣਯੋਗ ਹੈ ਕਿ ਹਾਲ ਹੀ 'ਚ ਦਿਲਜੀਤ ਦੋਸਾਂਝ ਦੀ ਅਗਲੀ ਪੰਜਾਬੀ ਫ਼ਿਲਮ ਦਾ ਐਲਾਨ ਕੀਤਾ ਹੈ। ਦਿਲਜੀਤ ਦੀ ਇਸ ਫ਼ਿਲਮ ਦਾ ਨਾਂ 'ਰੰਨਾਂ ਚ ਧੰਨਾ' ਹੈ। ਇਸ ਫ਼ਿਲਮ ਨੂੰ ਅਮਰਜੀਤ ਸਿੰਘ ਸਰਾਉਂ ਨੇ ਲਿਖਿਆ ਹੈ ਤੇ ਖ਼ੁਦ ਹੀ ਫ਼ਿਲਮ ਦਾ ਨਿਰਦੇਸ਼ਨ ਕਰਨਗੇ। ਇਸ ਤੋਂ ਪਹਿਲਾਂ ਅਮਰਜੀਤ ਨੇ 'ਕਾਲਾ ਸ਼ਾਹ ਕਾਲਾ' ਤੇ 'ਝੱਲੇ' ਵਰਗੀਆਂ ਫ਼ਿਲਮਾਂ ਪੰਜਾਬੀ ਫ਼ਿਲਮ ਇੰਡਸਟਰੀ ਦੀ ਝੋਲੀ ਵਿਚ ਪਾ ਚੁੱਕੇ ਹਨ। ਫ਼ਿਲਮ ਦਾ ਪੋਸਟਰ ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ 'ਤੇ ਸਾਂਝਾ ਕਰਦੇ ਹੋਏ ਇਹ ਖੁਸ਼ਖ਼ਬਰੀ ਸਾਰਿਆਂ ਨਾਲ ਸਾਂਝੀ ਕੀਤੀ ਹੈ।
ਪੋਸਟਰ ਵੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਫ਼ਿਲਮ ਇਕ ਕਾਮੇਡੀ ਫ਼ਿਲਮ ਹੋਣ ਵਾਲੀ ਹੈ। ਹਾਲਾਂਕਿ ਅਜੇ ਤਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਦਿਲਜੀਤ ਨਾਲ ਕਿਹੜੀ ਅਦਾਕਾਰਾ ਇਸ ਫ਼ਿਲਮ ਵਿਚ ਪਰਦੇ 'ਤੇ ਨਜ਼ਰ ਆਵੇਗੀ। ਇਸ ਸਾਲ ਦਿਲਜੀਤ ਦੋਸਾਂਝ ਦੀ ਫ਼ਿਲਮ 'ਜੋੜੀ' ਨੇ ਵੀ ਰਿਲੀਜ਼ ਹੋਣਾ ਸੀ, ਜਿਸ ਵਿਚ ਨਿਮਰਤ ਖਹਿਰਾ ਦਿਲਜੀਤ ਨਾਲ ਨਜ਼ਰ ਆਉਣ ਵਾਲੀ ਸੀ ਪਰ ਕੋਰੋਨਾ ਵਾਇਰਸ ਕਰਕੇ ਉਹ ਫ਼ਿਲਮ ਸਿਨੇਮਾ ਘਰ ਵਿਚ ਨਹੀਂ ਪਹੁੰਚ ਸਕੀ।