ਮੁੜ ਦਿਲੀਪ ਕੁਮਾਰ ਦੇ ਘਰ ਛਾਇਆ ਮਾਤਮ, ਕੋਰੋਨਾ ਨੇ ਲਈ ਦੂਜੇ ਭਰਾ ਦੀ ਵੀ ਜਾਨ

9/3/2020 10:27:22 AM

ਮੁੰਬਈ (ਬਿਊਰੋ) - ਕੋਰੋਨਾ ਵਾਇਰਸ ਨੇ ਹੁਣ ਤੱਕ ਕਈ ਲੋਕਾਂ ਦੀ ਜਾਨ ਲੈ ਲਈ ਹੈ, ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਤੋਂ ਬਾਲੀਵੁੱਡ ਵੀ ਨਹੀਂ ਬਚ ਸਕਿਆ। ਇਸ ਸਭ ਦੇ ਚਲਦੇ ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਦਿਲੀਪ ਕੁਮਾਰ ਦੇ ਛੋਟੇ ਭਰਾ ਅਹਿਸਾਨ ਖ਼ਾਨ ਦਾ ਮੁੰਬਈ ਦੇ ਲੀਲਾਵਤੀ ਹਸਪਤਾਲ ਵਿਚ ਦਿਹਾਂਤ ਹੋ ਗਿਆ। ਉਹਨਾਂ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਉਹਨਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਅਦਾਕਾਰ ਦੇ ਭਰਾ ਦੀ ਉਮਰ 90 ਸਾਲ ਸੀ।

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਦਿਲੀਪ ਕੁਮਾਰ ਦੇ ਛੋਟੇ ਭਰਾ ਅਸਲਮ ਖ਼ਾਨ ਦਾ ਵੀ ਕੋਰੋਨਾ ਕਰਕੇ ਦਿਹਾਂਤ ਹੋ ਗਿਆ ਸੀ। ਹਾਲੇ ਪਰਿਵਾਰ ਇੱਕ ਗਮ ਤੋਂ ਉਭਰਿਆ ਵੀ ਨਹੀਂ ਸੀ ਕਿ ਪਰਿਵਾਰ ਨੂੰ ਇੱਕ ਹੋਰ ਗਮ ਲੱਗ ਗਿਆ। ਦਿਲੀਪ ਕੁਮਾਰ ਦਾ ਭਰਾ ਪਹਿਲਾਂ ਕਈ ਬਿਮਾਰੀਆਂ ਦਾ ਸਾਹਮਣਾ ਕਰ ਰਿਹਾ ਸੀ, ਇਸ ਸਭ ਦੇ ਚਲਦੇ ਉਹਨਾਂ ਨੂੰ ਕੋਰੋਨਾ ਵਾਇਰਸ ਨੇ ਵੀ ਆਪਣੀ ਚਪੇਟ ਵਿਚ ਲੈ ਲਿਆ।


sunita

Content Editor sunita