ਸੁਸ਼ਾਂਤ ਸਿੰਘ ਰਾਜਪੂਤ ਦੀ ਆਖ਼ਰੀ ਫ਼ਿਲਮ ''ਦਿਲ ਬੇਚਾ ਰਾ'' ਨੇ ਬਣਾਇਆ ਰਿਕਾਰਡ

07/25/2020 2:56:34 PM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਆਖ਼ਰੀ ਫ਼ਿਲਮ 'ਦਿਲ ਬੇਚਾਰਾ' 24 ਜੁਲਾਈ ਰਿਲੀਜ਼ ਹੋਈ। ਫ਼ਿਲਮ ਰਿਲੀਜ਼ ਹੋਣ ਤੋਂ ਬਾਅਦ ਪ੍ਰਸ਼ੰਸਕਾਂ ਦੀਆਂ ਭਵਨਾਵਾਂ ਉਮੜ ਕੇ ਸਾਹਮਣੇ ਆ ਰਹੀਆਂ ਹਨ। ਸੋਸ਼ਲ ਮੀਡੀਆ ਤੋਂ ਲੈ ਕੇ ਰੇਟਿੰਗ ਐਪਸ ਤਕ ਪ੍ਰਸ਼ੰਸਕ ਫ਼ਿਲਮ ਨੂੰ ਸਿਖ਼ਰ 'ਤੇ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਪ੍ਰਸ਼ੰਸਕਾਂ ਕਾਰਨ ਫ਼ਿਲਮ ਨੇ 'ਆਈ. ਐੱਮ. ਬੀ. ਡੀ. ਰੇਟਿੰਗ' 'ਤੇ ਆਪਣਾ ਰਿਕਾਰਡ ਬਣਾਇਆ ਹੈ। ਇਕ ਸਮਾਂ ਅਜਿਹਾ ਆਇਆ ਜਦੋਂ ਫ਼ਿਲਮ ਨੂੰ 10 'ਚੋਂ ਪੂਰੇ 10 ਦੀ ਰੇਟਿੰਗ ਮਿਲੀ, ਜੋ ਆਪਣੇ-ਆਪ 'ਚ ਇੱਕ ਰਿਕਾਰਡ ਹੈ।
PunjabKesari
ਦੱਸ ਦਈਏ ਕਿ ਇਸ ਫ਼ਿਲਮ ਨੂੰ ਥੀਏਟਰਜ਼ 'ਚ ਰਿਲੀਜ਼ ਕੀਤਾ ਜਾਣਾ ਸੀ ਪਰ ਕੋਰੋਨਾ ਵਾਇਰਸ ਕਾਰਨ ਇਹ ਡਿਜ਼ਨੀ ਪਲੱਸ ਹੌਟਸਟਾਰ 'ਤੇ ਸਟ੍ਰੀਮ ਹੋਈ। ਫ਼ਿਲਮ 'ਚ ਸ਼ੁਸਾਂਤ ਸਿੰਘ ਨੇ ਸੰਜਨਾ ਸੰਘੀ ਨੇ ਸਕ੍ਰੀਨ ਸਾਂਝੀ ਕੀਤੀ। ਬਤੌਰ ਲੀਡ ਅਦਾਕਾਰਾ ਉਨ੍ਹਾਂ ਦਾ ਡੈਬਿਊ ਹੈ। ਦੂਜੇ ਪਾਸੇ ਦੋਵਾਂ ਤੋਂ ਇਲਾਵਾ ਫ਼ਿਲਮ 'ਚ ਸਵਾਸਿਤਕਾ ਮੁਖਰਜੀ ਅਤੇ ਸਾਹਿਲ ਵੇਦ ਦੀ ਅਹਿਮ ਭੂਮਿਕਾ ਹੈ। ਫੇਮਸ ਕਾਸਟਿੰਗ ਡਾਈਰੈਕਟਰ ਮੁਕੇਸ਼ ਛਾਬੜਾ ਨੇ 'ਦਿਲ ਬੇਚਾਰਾ' ਨੂੰ ਨਿਰਦੇਸ਼ਿਤ ਕੀਤਾ ਹੈ। ਇਹ ਬਤੌਰ ਡਾਇਰੈਕਟਰ ਉਨ੍ਹਾਂ ਦਾ ਡੈਬਿਊ ਹੈ।

ਫ਼ਿਲਮ ਦੀ ਕਹਾਣੀ
ਫ਼ਿਲਮ ਦੀ ਕਹਾਣੀ 'ਚ ਦੋ ਕੈਂਸਰ ਮਰੀਜ਼ਾਂ ਦੀ ਲਵ ਸਟੋਰੀ ਨੂੰ ਦਿਖਾਇਆ ਗਿਆ ਹੈ। ਸੰਜਨਾ ਨੇ ਕੀਜ਼ੀ ਬਾਸੂ ਦਾ ਕਿਰਦਾਰ ਨਿਭਾਇਆ ਹੈ, ਜੋ ਥਾਈਰਾਈਡ ਕੈਂਸਰ ਨਾਲ ਜੂਝ ਰਹੀ ਹੈ। ਦੂਜੇ ਪਾਸੇ ਸੁਸ਼ਾਂਤ ਨੇ ਮੈਨੀ ਦਾ ਕਿਰਦਾਰ ਨਿਭਾਇਆ ਹੈ, ਜੋ ਕੀਜ਼ੀ ਦੀ ਜ਼ਿੰਦਗੀ 'ਚ ਖ਼ੁਸ਼ੀਆਂ ਲੈ ਕੇ ਆਉਂਦਾ ਹੈ। ਫ਼ਿਲਮ ਦੇ ਡਾਇਲਾਗਜ਼ ਕਾਫ਼ੀ ਫੇਮਸ ਹੋ ਰਹੇ ਹਨ। ਜਿਵੇਂ ਕਿ 'ਜਨਮ ਕਬ ਲੈਣਾ ਹੈ ਔਰ ਮਰਨਾ ਕਬ ਹੈ ਇਹ ਹਮ ਡਿਸਾਈਡ ਨਹੀਂ ਕਰ ਸਕਤੇ, ਪਰ ਕਿਸੇ ਜੀਣਾ ਹੈ ਵੋ ਹਮ ਕਰ ਸਕਤੇ ਹੈ।' 'ਪਿਆਰ ਨੀਂਦ ਕੀ ਤਰ੍ਹਾਂ ਹੋਤਾ ਹੈ ਧੀਰੇ-ਧੀਰੇ ਆਤਾ ਹੈ ਫਿਰ ਆਪ ਉਸ ਮੇ ਖੋ ਜਾਤੇ ਹੋ।' ਅਤੇ ਫਿਰ 'ਇਕ ਥਾ ਰਾਜਾ, ਇਕ ਥੀ ਰਾਣੀ, ਦੋਨੋਂ ਮਰ ਗਏ, ਲੇਕਿਨ ਕਹਾਣੀ ਯਾਹਾਂ ਖ਼ਤਮ ਨਹੀਂ ਹੋਤੀ ਹੈ।'

ਫ਼ਿਲਮ ਰਿਲੀਜ਼ ਹੋਣ ਤੋਂ ਬਾਅਦ ਪ੍ਰਸ਼ੰਸਕ ਕਾਫ਼ੀ ਇਮੋਸ਼ਨਲ ਦਿਖ ਰਹੇ ਹਨ। ਉਹ ਲਗਾਤਾਰ ਸੋਸ਼ਲ ਮੀਡੀਆ 'ਤੇ ਫ਼ਿਲਮ ਦੇ ਡਾਇਲਾਗਸ ਅਤੇ ਸਕ੍ਰੀਨ ਸ਼ਾਟ ਸਾਂਝੇ ਕਰ ਰਹੇ ਹਨ। ਦੂਜੇ ਪਾਸੇ ਆਈ. ਐੱਮ. ਡੀ. ਬੀ. 'ਤੇ ਰੇਟਿੰਗ ਨੂੰ 10 ਤਕ ਪਹੁੰਚਾਉਣ 'ਚ ਲੱਗੇ ਹੋਏ ਹਨ। ਹਾਲਾਂਕਿ ਇਸ ਸਮੇਂ ਰੇਟਿੰਗ 9.8 ਹੈ। ਕੁਝ ਪ੍ਰਸ਼ੰਸਕ ਖ਼ਰਾਬ ਰੇਟਿੰਗ ਦੇਣ ਵਾਲਿਆਂ ਨੂੰ ਟਰੋਲ ਵੀ ਕਰ ਰਹੇ ਹਨ।


sunita

Content Editor

Related News