ਕੀ ਤੁਸੀਂ ਜਾਣਦੇ ਹੋ ਅਕਸ਼ੇ ਨੇ ਕਿਸ ਲਈ ਸਿੱਖਿਆ ਸੀ ਮਾਰਸ਼ਲ ਆਰਟ

Monday, Aug 03, 2015 - 07:33 PM (IST)

ਕੀ ਤੁਸੀਂ ਜਾਣਦੇ ਹੋ ਅਕਸ਼ੇ ਨੇ ਕਿਸ ਲਈ ਸਿੱਖਿਆ ਸੀ ਮਾਰਸ਼ਲ ਆਰਟ

ਨਵੀਂ ਦਿੱਲੀ- ਬਾਲੀਵੁੱਡ ਦੇ ਐਕਸ਼ਨ ਹੀਰੋ ਅਕਸ਼ੇ ਕੁਮਾਰ ਦੀ ਫਿਟਨੈੱਸ ਦਾ ਹਰ ਕੋਈ ਦੀਵਾਨਾ ਹੈ। ਕਈ ਨੌਜਵਾਨ ਉਨ੍ਹਾਂ ਵਰਗੀ ਫਿੱਟ ਬਾਡੀ ਬਣਾਉਣਾ ਚਾਹੁੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਖੁਦ ਅਕਸ਼ੇ ਕੁਮਾਰ ਨੇ ਬਾਡੀ ਨੂੰ ਫਿੱਟ ਬਣਾਉਣ ਲਈ ਨਹੀਂ, ਸਗੋਂ ਇਕ ਲੜਕੀ ਨੂੰ ਇੰਪਰੈੱਸ ਕਰਨ ਲਈ ਮਾਰਸ਼ਲ ਆਰਟਸ ਸਿੱਖਿਆ। ਸੂਤਰਾਂ ਮੁਤਾਬਕ ਜਦੋਂ ਅਕਸ਼ੇ ਕੁਮਾਰ ਕੋਲੋਂ ਪੁੱਛਿਆ ਗਿਆ ਕਿ ਉਨ੍ਹਾਂ ਨੇ ਮਾਰਸ਼ਲ ਆਰਟ ਦੀ ਟ੍ਰੇਨਿੰਗ ਕਿਉਂ ਸ਼ੁਰੂ ਕੀਤੀ?
ਇਸ ''ਤੇ ਅਕਸ਼ੇ ਨੇ ਜਵਾਬ ਦਿੱਤਾ, ''ਸੱਚ ਦੱਸਾਂ ਤਾਂ ਮੈਂ ਇਕ ਲੜਕੀ ਕਾਰਨ ਮਾਰਸ਼ਲ ਆਰਟ ਸਿੱਖਿਆ ਸੀ ਕਿਉਂਕਿ ਮੇਰਾ ਇਕ ਦੋਸਤ ਸੀ, ਉਹ ਕਰਾਟੇ ਸਿੱਖਦਾ ਸੀ। ਉਹ ਪੂਰੇ ਟਾਈਮ ਉਸ ਲੜਕੀ ਨੂੰ ਹੀ ਇੰਪਰੈੱਸ ਕਰਦਾ ਰਹਿੰਦਾ ਹੈ ਤੇ ਮੈਂ ਪਿੱਛੇ ਰਹਿ ਜਾਂਦਾ ਸੀ। ਉਦੋਂ ਫਿਰ ਮੈਂ ਵੀ ਉਸ ਲੜਕੀ ਨੂੰ ਇੰਪਰੈੱਸ ਕਰਨ ਲਈ ਮਾਰਸ਼ਲ ਆਰਟ ਦੀ ਟ੍ਰੇਨਿੰਗ ਲੈਣੀ ਸ਼ੁਰੂ ਕਰ ਦਿੱਤੀ ਪਰ ਫਿਰ ਹੋਇਆ ਇਹ ਕਿ ਲੜਕੀ ਨਾਲੋਂ ਜ਼ਿਆਦਾ ਮਾਰਸ਼ਲ ਆਰਟ ਨਾਲ ਪਿਆਰ ਕਰਨ ਲੱਗਾ।''


Related News