ਬੰਗਲੇ ਦੇ ਬਾਹਰ ਮੁੰਡਿਆਂ ਦੀ ਇਸ ਹਰਕਤ ਤੋਂ ਪ੍ਰੇਸ਼ਾਨ ਹੋਈ ਜਯਾ ਬੱਚਨ, ਪੁਲਸ ਕੋਲ ਪੁੱਜਾ ਮਾਮਲਾ

07/25/2020 2:19:23 PM

ਮੁੰਬਈ (ਬਿਊਰੋ) — ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ, ਅਭਿਸ਼ੇਕ ਬੱਚਨ, ਐਸ਼ਵਰਿਆ ਰਾਏ ਬੱਚਨ ਅਤੇ ਆਰਾਧਿਆ ਬੱਚਨ ਦੇ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਜਯਾ ਬੱਚਨ ਨੂੰ ਇਕਾਂਤਵਾਸ 'ਚ ਰੱਖਿਆ ਗਿਆ ਹੈ। ਹਾਲਾਂਕਿ ਜਯਾ ਬੱਚਨ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਸੀ।
PunjabKesari
ਅਭਿਸ਼ੇਕ, ਅਮਿਤਾਭ, ਐਸ਼ਵਰਿਆ ਤੇ ਆਧਾਰਿਆ ਇਸ ਸਮੇਂ ਮੁੰਬਈ ਦੀ ਲੀਲਾਵਤੀ ਹਸਪਤਾਲ 'ਚ ਦਾਖ਼ਲ ਹਨ। ਜਯਾ ਬੱਚਨ ਆਪਣੇ ਘਰ 'ਚ ਇਕਾਂਤਵਾਸ ਹੈ। ਇਸ ਵਜ੍ਹਾ ਕਰਕੇ ਉਹ ਕਾਫ਼ੀ ਪਰੇਸ਼ਾਨ ਵੀ ਹੈ ਪਰ ਹੁਣ ਖ਼ਬਰ ਆਈ ਹੈ ਕਿ ਜਯਾ ਉਨ੍ਹਾਂ ਤਿੰਨ ਮੁੰਡਿਆਂ ਤੋਂ ਵੀ ਪਰੇਸ਼ਾਨ ਹੈ, ਜਿਹੜੇ ਉਨ੍ਹਾਂ ਦੇ ਬੰਗਲੇ ਦੇ ਬਾਹਰ ਮਹਿੰਗੇ ਮੋਟਰ ਸਾਈਕਲ 'ਤੇ ਰੇਸ ਲਗਾਉਂਦੇ ਹਨ। ਜਯਾ ਬੱਚਨ ਨੇ ਇਨ੍ਹਾਂ ਮੁੰਡਿਆਂ ਦੀ ਸ਼ਿਕਾਇਤ ਵੀ ਪੁਲਸ ਨੂੰ ਕੀਤੀ ਹੈ।

ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਈਸ਼ਾ ਗੁਪਤਾ ਦੀਆਂ ਬੋਲਡ ਤਸਵੀਰਾਂ  

PunjabKesari
ਖ਼ਬਰਾਂ ਮੁਤਾਬਿਕ ਇਨ੍ਹਾਂ ਮੁੰਡਿਆਂ ਦੇ ਮੋਟਰ ਸਾਇਕਲ 'ਚੋਂ ਨਿਕਲਣ ਵਾਲੀ ਆਵਾਜ਼ ਬਹੁਤ ਤੇਜ਼ ਹੁੰਦੀ ਹੈ, ਜਿਸ ਤੋਂ ਜਯਾ ਬੱਚਨ ਬਹੁਤ ਪਰੇਸ਼ਾਨ ਹੈ। ਫ਼ਿਲਹਾਲ ਪੁਲਸ ਨੇ ਸੀ. ਸੀ. ਟੀ. ਵੀ. ਕੈਮਰਿਆਂ ਤੋਂ ਇਨ੍ਹਾਂ ਮੁੰਡਿਆਂ ਦੀ ਪਛਾਣ ਕਰ ਲਈ ਹੈ ਅਤੇ ਜਲਦ ਇਨ੍ਹਾਂ ਖ਼ਿਲਾਫ਼ ਕਾਰਵਾਈ ਹੋਣ ਵਾਲੀ ਹੈ।
PunjabKesari
ਦੱਸ ਦਈਏ ਕਿ ਕੋਰੋਨਾ ਵਾਇਰਸ ਕਰਕੇ ਮੁੰਬਈ ਦੀਆਂ ਸੜਕਾਂ ਸੁੰਨਸਾਨ ਹੁੰਦੀਆਂ ਹਨ, ਜਿਸ ਕਰਕੇ ਇਸ ਤਰ੍ਹਾਂ ਦੀ ਰੇਸ ਹੁੰਦੀ ਹੈ।

ਇਹ ਵੀ ਪੜ੍ਹੋ :  ...ਤਾਂ ਇਸ ਵਜ੍ਹਾ ਕਰਕੇ ਗਿੱਪੀ ਗਰੇਵਾਲ ਨੇ ਜੜਿਆ ਨੇਹਾ ਸ਼ਰਮਾ ਦੇ ਜ਼ੋਰਦਾਰ ਥੱਪੜ, ਵੀਡੀਓ ਵਾਇਰਲ


sunita

Content Editor

Related News