ਪਤੀ ਨਾਲ ਮਾਲਦੀਵ ਪੁੱਜੀ ਦੀਆ ਮਿਰਜ਼ਾ, ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ

Friday, Mar 26, 2021 - 02:47 PM (IST)

ਪਤੀ ਨਾਲ ਮਾਲਦੀਵ ਪੁੱਜੀ ਦੀਆ ਮਿਰਜ਼ਾ, ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਦੀਆ ਮਿਰਜ਼ਾ ਇਨ੍ਹੀਂ ਦਿਨੀਂ ਮਾਲਦੀਵ ’ਚ ਸਮਾਂ ਬਤੀਤ ਕਰ ਰਹੀ ਹੈ। ਦੀਆ ਤੇ ਉਸ ਦੇ ਪਤੀ ਵੈਭਵ ਰੇਖੀ ਵਿਆਹ ਤੋਂ ਬਾਅਦ ਛੁੱਟੀਆਂ ਮਨਾਉਣ ਲਈ ਮਾਲਦੀਵ ਗਏ ਹਨ। ਹੁਣ ਅਦਾਕਾਰਾ ਨੇ ਆਪਣੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ।

PunjabKesari

ਦੀਆ ਮਿਰਜ਼ਾ ਨੇ ਗ੍ਰੀਨ ਬਿਕਨੀ ਤੇ ਫਲੋਰਲ ਸ਼ਰੱਗ ਪਹਿਨ ਕੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ। ਦੀਆ ਮਿਰਜ਼ਾ ਨੂੰ ਇਨ੍ਹਾਂ ਤਸਵੀਰਾਂ ’ਚ ਸਮੁੰਦਰ ਦੇ ਸਾਹਮਣੇ ਖੜ੍ਹੇ ਹੋ ਕੇ ਪੋਜ਼ ਦਿੰਦੇ ਦੇਖਿਆ ਜਾ ਸਕਦਾ ਹੈ। ਤਸਵੀਰਾਂ ਦੀ ਕੈਪਸ਼ਨ ’ਚ ਦੀਆ ਨੇ ਦੱਸਿਆ ਕਿ ਇਹ ਤਸਵੀਰਾਂ ਉਸ ਦੇ ਪਤੀ ਵੈਭਵ ਨੇ ਖਿੱਚੀਆਂ ਹਨ।

PunjabKesari

ਦੀਆ ਮਿਰਜ਼ਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ ਤੇ ਕੁਮੈਂਟਸ ’ਚ ਵੀ ਖੂਬ ਤਾਰੀਫ ਕਰ ਰਹੇ ਹਨ। ਦੀਆ ਨੇ ਦੱਿਸਆ ਹੈ ਕਿ ਉਹ ਮਾਲਦੀਵ ’ਚ ਆਪਣੇ ਸਮੇਂ ਦਾ ਖੂਬ ਆਨੰਦ ਮਾਣ ਰਹੀ ਹੈ। ਉਸ ਦੀਆਂ ਤਸਵੀਰਾਂ ਇਸ ਗੱਲ ਦਾ ਸਾਫ ਸਬੂਤ ਹਨ।

PunjabKesari

ਦੱਸਣਯੋਗ ਹੈ ਕਿ 15 ਫਰਵਰੀ, 2021 ਨੂੰ ਦੀਆ ਮਿਰਜ਼ਾ ਨੇ ਵੈਭਵ ਰੇਖੀ ਨਾਲ ਵਿਆਹ ਕਰਵਾਇਆ ਸੀ। ਇਸ ਵਿਆਹ ’ਚ ਦੋਵਾਂ ਦੇ ਨਜ਼ਦੀਕੀ ਰਿਸ਼ਤੇਦਾਰ ਸ਼ਾਮਲ ਹੋਏ ਸਨ ਤੇ ਵੈਭਵ ਦੀ ਬੇਟੀ ਸਮਾਇਰਾ, ਦੀਆ ਨੂੰ ਮੰਡਪ ਤਕ ਲੈ ਕੇ ਆਈ ਸੀ। ਦੀਆ ਤੋਂ ਪਹਿਲਾਂ ਵੈਭਵ ਨੇ ਸੁਨੈਨਾ ਰੇਖੀ ਨਾਲ ਵਿਆਹ ਕਰਵਾਇਆ ਸੀ, ਜਿਸ ਤੋਂ ਉਸ ਦੀ ਬੇਟੀ ਸਮਾਇਰਾ ਹੈ।

PunjabKesari

ਉਥੇ ਵੈਭਵ ਤੋਂ ਪਹਿਲਾਂ ਦੀਆ ਮਿਰਜ਼ਾ ਨੇ ਸਾਹਿਲ ਸੰਘਾ ਨਾਲ ਵਿਆਹ ਕਰਵਾਇਆ ਸੀ। 11 ਸਾਲ ਇਕੱਠਿਆਂ ਰਹਿਣ ਤੋਂ ਬਾਅਦ ਦੋਵਾਂ ਦਾ ਤਲਾਕ 2019 ’ਚ ਹੋ ਗਿਆ ਸੀ। ਵੈਭਵ ਤੇ ਦੀਆ ਦੋਵਾਂ ਦਾ ਹੀ ਇਹ ਦੂਜਾ ਵਿਆਹ ਹੈ।

PunjabKesari

ਨੋਟ– ਦੀਆ ਦੀਆਂ ਇਨ੍ਹਾਂ ਤਸਵੀਰਾਂ ’ਤੇ ਤੁਸੀਂ ਕੀ ਕਹੋਗੇ? ਕੁਮੈਂਟ ਕਰਕੇ ਦੱਸੋ।


author

Rahul Singh

Content Editor

Related News