ਧਰੁਵਾ ਸਰਜਾ ਦੀ ਐਕਸ਼ਨ ਐਂਟਰਟੇਨਰ ਫ਼ਿਲਮ ‘ਮਾਰਟਿਨ’ ਦਾ ਟੀਜ਼ਰ ਲਾਂਚ

Saturday, Feb 25, 2023 - 05:40 PM (IST)

ਧਰੁਵਾ ਸਰਜਾ ਦੀ ਐਕਸ਼ਨ ਐਂਟਰਟੇਨਰ ਫ਼ਿਲਮ ‘ਮਾਰਟਿਨ’ ਦਾ ਟੀਜ਼ਰ ਲਾਂਚ

ਮੁੰਬਈ : ਫ਼ਿਲਮ ‘ਮਾਰਟਿਨ’ ਦਾ ਬੈਂਗਲੁਰੂ ’ਚ ਇਕ ਸ਼ਾਨਦਾਰ ਪ੍ਰੋਗਰਾਮ ’ਚ ਟੀਜ਼ਰ ਲਾਂਚ ਕੀਤਾ ਗਿਆ। ਏ. ਪੀ. ਅਰਜੁਨ ਦੁਆਰਾ ਨਿਰਦੇਸ਼ਿਤ ਇਸ ਫ਼ਿਲਮ ’ਚ ਰਾਜਕੁਮਾਰ ਧਰੁਵਾ ਸਰਜਾ ਨਜ਼ਰ ਆਉਣਗੇ। ਵਾਸਵੀ ਇੰਟਰਪ੍ਰਾਈਜਿਜ਼ ਬੈਨਰ ਦੇ ਤਹਿਤ ਉਦੇ ਕੇ. ਮਹਿਤਾ ਦੁਆਰਾ ਨਿਰਮਿਤ ਭਾਰਤ ਦੀ ਸਭ ਤੋਂ ਵੱਡੀ ਐਕਸ਼ਨ ਫ਼ਿਲਮ ਦੀ ਘੋਸ਼ਣਾ ਬੈਂਗਲੁਰੂ ਦੇ ਇਕ ਸ਼ਾਨਦਾਰ ਪ੍ਰੋਗਰਾਮ ’ਚ ਟੀਜਰ ਲਾਂਚ ਦੇ ਨਾਲ ਕੀਤੀ ਗਈ।

ਪ੍ਰੋਗਰਾਮ ’ਚ ਧਰੁਵਾ ਸਰਜਾ, ਅਰਜੁਨ ਸਰਜਾ, ਵੈਭਵੀ ਸ਼ਾਂਡਲਿਆ, ਅਨਵੇਸ਼ ਜੈਨ, ਉਦੇ ਮਹਿਤਾ ਤੇ ਏ. ਪੀ. ਅਰਜੁਨ ਮੌਜੂਦ ਰਹੇ। ਫਸਟ ਲੁੱਕ ਦਿਖਾਉਣ ਦੇ ਇਲਾਵਾ ‘ਮਾਰਟਿਨ’ ਦੀ ਟੀਮ ਨੇ ਮੀਡਿਆ ਦੇ ਨਾਲ ਲੰਬੀ ਗੱਲਬਾਤ ਕੀਤੀ ਤੇ ਇਸ ਗੱਲਬਾਤ ਤੋਂ ਬਾਅਦ ਉਨ੍ਹਾਂ ਦੇ ਨਾਲ ਜਸ਼ਨ ਵੀ ਮਨਾਇਆ ਗਿਆ।

ਇਹ ਖ਼ਬਰ ਵੀ ਪੜ੍ਹੋ : ਨਵਾਜ਼ੂਦੀਨ ਸਿੱਦੀਕੀ ’ਤੇ ਸਾਬਕਾ ਪਤਨੀ ਆਲੀਆ ਨੇ ਲਗਾਇਆ ਜਬਰ-ਜ਼ਿਨਾਹ ਦਾ ਦੋਸ਼, ਕੇਸ ਦਰਜ

ਧਰੁਵਾ ਸਰਜਾ ਨੇ ਏ.ਪੀ. ਅਰਜੁਨ ਦੀ ਫ਼ਿਲਮ ‘ਅਧੂਰੀ’ ਨਾਲ ਡੈਬਿਊ ਕੀਤਾ ਸੀ, ਤੇ ‘ਮਾਰਟਿਨ’ ਉਨ੍ਹਾਂ ਦੇ ਦੁਬਾਰਾ ਮਿਲਣ ਨੂੰ ਚਿੰਨ੍ਹਤ ਕਰਦੀ ਹੈ। ਇਸ ਹਾਈ ਆਕਟਨ ਐਕਸ਼ਨ ਨੂੰ ਰਵੀ ਵਰਮਾ ਤੇ ਰਾਮ ਲਕਸ਼ਮਣ ਦੁਆਰਾ ਕੋਰਿਓਗ੍ਰਾਫ ਕੀਤਾ ਗਿਆ ਹੈ। ਇਸ ਫ਼ਿਲਮ ਦਾ ਮਿਊਜਿਕ ਮਨੀ ਸ਼ਰਮਾ ਦੁਆਰਾ ਕੰਪੋਜ਼ ਕੀਤਾ ਜਾਵੇਗਾ ਤੇ ਸਤਿਆ ਹੇਗੜੇ ਸਿਨੇਮੇਟੋਗ੍ਰਾਫੀ ਕਰਨਗੇ। ‘ਮਾਰਟਿਨ’ ਕੰਨੜ, ਤੇਲੁਗੁ, ਤਮਿਲ, ਮਲਯਾਲਮ ਤੇ ਹਿੰਦੀ ’ਚ ਰਿਲੀਜ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News