ਸ਼ਾਨਦਾਰ ਐਕਟਿੰਗ ਨਾਲ ਬਾਲੀਵੁੱਡ ''ਚ ਧੱਕ ਪਾਉਣ ਤੋਂ ਇਲਾਵਾ ਇਕ ਸਫਲ Businessman ਵੀ ਰਹੇ ਧਰਮਿੰਦਰ
Tuesday, Nov 25, 2025 - 10:57 AM (IST)
ਮੁੰਬਈ- ਬਾਲੀਵੁੱਡ ਦੇ ਦਿੱਗਜ ਅਭਿਨੇਤਾ ਧਰਮਿੰਦਰ ਦੇ ਦਿਹਾਂਤ ਤੋਂ ਬਾਅਦ ਪੂਰਾ ਬਾਲੀਵੁੱਡ ਸੋਗ ਵਿੱਚ ਹੈ। ਅਭਿਨੇਤਾ ਦਾ ਦਿਹਾਂਤ ਸੋਮਵਾਰ, 24 ਨਵੰਬਰ ਨੂੰ 89 ਸਾਲ ਦੀ ਉਮਰ ਵਿੱਚ ਹੋਇਆ। ਧਰਮਿੰਦਰ ਨਾ ਸਿਰਫ ਬਾਲੀਵੁੱਡ ਦੇ ਸਫਲ ਅਦਾਕਾਰਾ ਸਗੋਂ ਸਫਲ ਕਾਰੋਬਾਰੀ ਵੀ ਰਹੇ। ਉਨ੍ਹਾਂ ਨੇ ਪਰਾਹੁਣਚਾਰੀ, ਰੀਅਲ ਅਸਟੇਟ, ਖੇਤੀਬਾੜੀ ਅਤੇ ਫਿਲਮ ਨਿਰਮਾਣ ਵਰਗੇ ਖੇਤਰਾਂ ਵਿਚ ਵੀ ਨਿਵੇਸ਼ ਕੀਤਾ ਅਤੇ ਕਾਫ਼ੀ ਦੌਲਤ ਕਮਾਈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਧਰਮਿੰਦਰ ਦੀ ਨਿੱਜੀ ਜਾਇਦਾਦ ₹335 ਕਰੋੜ ਅਤੇ ₹450 ਕਰੋੜ ਦੇ ਵਿਚਕਾਰ ਅਨੁਮਾਨਿਤ ਹੈ। ਉਹ ਲੋਨਾਵਾਲਾ ਵਿਚ ਇਕ ਵੱਡੇ 100 ਏਕੜ ਫਾਰਮ ਹਾਊਸ ਦੇ ਮਾਲਕ ਸਨ, ਜਿਸਦੀ ਕੀਮਤ ਕਰੋੜਾਂ ਵਿਚ ਹੈ। ਉਨ੍ਹਾਂ ਕੋਲ ਮਹਾਰਾਸ਼ਟਰ ਵਿਚ ਕਈ ਘਰ ਵੀ ਸਨ, ਜਿਨ੍ਹਾਂ ਦੀ ਕੀਮਤ 17 ਕਰੋੜ ਰੁਪਏ ਤੋਂ ਵੱਧ ਹੈ।
ਇਹ ਵੀ ਪੜ੍ਹੋ: ਧਰਮਿੰਦਰ ਦੀ Film ਦਾ ਪੋਸਟਰ ਜਾਰੀ, ਹੀ-ਮੈਨ ਨੂੰ ਆਖਰੀ ਵਾਰ ਇਸ ਫਿਲਮ 'ਚ ਵੇਖ ਸਕਣਗੇ Fans
ਉਨ੍ਹਾਂ ਕੋਲ ਲੱਗਭਗ 1.4 ਕਰੋੜ ਰੁਪਏ ਦੀ ਖੇਤੀਬਾੜੀ ਅਤੇ ਗੈਰ-ਖੇਤੀਬਾੜੀ ਜ਼ਮੀਨ ਵੀ ਸੀ। ਫਾਰਮ ਹਾਊਸ ਦੇ ਨੇੜੇ 30 ਕਾਟੇਜਾਂ ਵਾਲਾ ਇਕ ਲਗਜ਼ਰੀ ਰਿਜ਼ੋਰਟ ਬਣਾਉਣ ਦੀ ਯੋਜਨਾ ਉਹ ਬਣਾ ਰਹੇ ਸਨ। ਧਰਮਿੰਦਰ ਨੇ ਆਪਣੇ ਵਪਾਰਕ ਸਫਰ ਦੀ ਸ਼ੁਰੂਆਤ ਸਾਲ 2015 ਵਿਚ ਦਿੱਲੀ ਵਿਚ ‘ਗਰਮ ਧਰਮ ਢਾਬੇ’ ਨਾਲ ਕੀਤੀ ਸੀ। ਇਹ ਰੈਸਟੋਰੈਂਟ ਉਨ੍ਹਾਂ ਦੇ ਫਿਲਮੀ ਕਿਰਦਾਰਾਂ ਅਤੇ ਉਨ੍ਹਾਂ ਦੇ ਦੇਸੀ ਸਟਾਈਲ ਤੋਂ ਪ੍ਰੇਰਿਤ ਸੀ। ਇਸ ਰੈਸਟੋਰੈਂਟ ਨੇ ਬਹੁਤ ਜਲਦੀ ਹੀ ਪ੍ਰਸਿੱਧੀ ਪ੍ਰਾਪਤ ਕਰ ਲਈ। ਇਸਦੇ ਬਾਅਦ ਸਾਲ 2022 ਵਿਚ ਉਨ੍ਹਾਂ ਨੇ ਕਰਨਾਲ ਹਾਈਵੇਅ ’ਤੇ ‘ਹੀ-ਮੈਨ’ ਨਾਂ ਨਾਲ ਇਕ ਹੋਰ ਰੈਸਟੋਰੈਂਟ ਖੋਲ੍ਹਿਆ। ਇਸ ਰੈਸਟੋਰੈਂਟ ਦਾ ਨਾਂ ਉਨ੍ਹਾਂ ਦੇ ਮਸ਼ਹੂਰ ਉਪਨਾਮ ‘ਹੀ-ਮੈਨ’ ਤੋਂ ਪ੍ਰੇਰਿਤ ਸੀ।
