ਇਹ ਹੈ ਧਰਮਿੰਦਰ ਦੀ ਪਸੰਦੀਦਾ ਅਦਾਕਾਰਾ; ਤਸਵੀਰ ਸਾਂਝੀ ਕਰ ਲਿਖਿਆ, 'ਮੇਰੀ ਪਿਆਰੀ ਗੁੱਡੀ'
Sunday, Dec 01, 2024 - 03:18 PM (IST)
ਮੁੰਬਈ (ਏਜੰਸੀ)- ਬਾਲੀਵੁੱਡ ਦੇ ਹੀਮੈਨ ਧਰਮਿੰਦਰ ਨੇ ਜਯਾ ਬੱਚਨ ਨਾਲ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਧਰਮਿੰਦਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਧਮੇਂਦਰ ਨੇ ਇੰਸਟਾਗ੍ਰਾਮ 'ਤੇ ਆਪਣੀ ਅਤੇ ਜਯਾ ਬੱਚਨ ਦੀ ਇਕੱਠੇ ਪੋਜ਼ ਦਿੰਦਿਆਂ ਦੀ ਇੱਕ ਤਸਵੀਰ ਸਾਂਝੀ ਕੀਤੀ।
ਇਹ ਵੀ ਪੜ੍ਹੋ: ਮਸ਼ਹੂਰ ਮਾਡਲ ਨੇ ਪਤੀ ਨੂੰ ਗੋਲੀਆਂ ਨਾਲ ਭੁੰਨ੍ਹਿਆ, ਫਿਰ ਖੁਦ ਦੀ ਲਈ ਜਾਨ
ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ, ਗੁੱਡੀ ਹਮੇਸ਼ਾ ਮੇਰੀ ਪਿਆਰੀ ਗੁੱਡੀ ਰਹੇਗੀ। ਉਹ ਇਕ ਵਿਸ਼ਵ ਪੱਧਰੀ ਕਲਾਕਾਰ ਹੈ ਅਤੇ ਉਹ ਹਮੇਸ਼ਾ ਮੇਰੇ ਬਾਰੇ ਬਹੁਤ ਵਧੀਆ ਗੱਲਾਂ ਕਰਦੀ ਹੈ। (ਗੁੱਡੀ ਤੋਂ ਲੈ ਕੇ ਰੌਕੀ ਅਤੇ ਰਾਣੀ ਦੀ ਪ੍ਰੇਮ ਕਹਾਣੀ ਤੱਕ)। ਤਸਵੀਰ 'ਚ ਧਰਮਿੰਦਰ ਬੈਠੇ ਨਜ਼ਰ ਆ ਰਹੇ ਹਨ, ਜਦਕਿ ਜਯਾ ਉਨ੍ਹਾਂ ਦੇ ਪਿੱਛੇ ਖੜ੍ਹੀ ਹੈ।
ਇਹ ਵੀ ਪੜ੍ਹੋ: ਰੈਂਪ ਵਾਕ ਕਰਦੇ ਫਿਸਲਿਆ ਇਸ ਮਸ਼ਹੂਰ ਸੈਲੇਬ੍ਰਿਟੀ ਦਾ ਪੈਰ, ਸਟੇਜ 'ਤੇ ਡਿੱਗੀ ਧੜੰਮ (ਵੀਡੀਓ ਵਾਇਰਲ)
ਧਰਮਿੰਦਰ-ਜਯਾ ਪਹਿਲੀ ਵਾਰ ਫਿਲਮ 'ਗੁੱਡੀ' 'ਚ ਇਕੱਠੇ ਨਜ਼ਰ ਆਏ
ਧਰਮਿੰਦਰ ਅਤੇ ਜਯਾ ਨੂੰ ਪਹਿਲੀ ਵਾਰ ਰਿਸ਼ੀਕੇਸ਼ ਮੁਖਰਜੀ ਦੁਆਰਾ ਨਿਰਦੇਸ਼ਿਤ ਫਿਲਮ ਗੁੱਡੀ ਵਿੱਚ ਇਕੱਠੇ ਦੇਖਿਆ ਗਿਆ ਸੀ। ਇਸ ਵਿੱਚ ਜਯਾ ਨੇ ਇੱਕ ਸਕੂਲੀ ਵਿਦਿਆਰਥੀ ਦੀ ਭੂਮਿਕਾ ਨਿਭਾਈ ਹੈ, ਜਿਸਦਾ ਕ੍ਰਸ਼ ਧਰਮਿੰਦਰ ਦਾ ਕਿਰਦਾਰ ਹੈ। ਇਸ ਫਿਲਮ ਦੀ ਕਹਾਣੀ ਅੱਜ ਵੀ ਪ੍ਰਸ਼ੰਸਕਾਂ ਨੂੰ ਯਾਦ ਹੈ। ਧਰਮਿੰਦਰ ਅਤੇ ਜਯਾ ਨੂੰ ਆਖਰੀ ਵਾਰ ਕਰਨ ਜੌਹਰ ਦੀ ਫਿਲਮ "ਰੌਕੀ- ਔਰ ਰਾਣੀ ਕੀ ਪ੍ਰੇਮ ਕਹਾਣੀ" ਵਿੱਚ ਦੇਖਿਆ ਗਿਆ ਸੀ, ਜੋ ਕਿ ਪਿਛਲੇ ਸਾਲ ਰਿਲੀਜ਼ ਹੋਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8