ਧਰਮਿੰਦਰ ਦੇ ਘਰ ਜਲਦ ਵੱਜੇਗੀ ਸ਼ਹਿਨਾਈ, ਪੋਤੇ ਕਰਨ ਦਿਓਲ ਨੇ ਕੀਤੀ ਮੰਗਣੀ!

05/13/2022 12:59:24 PM

ਮੁੰਬਈ- ਪਿਛਲੇ ਕਈ ਦਿਨਾਂ ਤੋਂ ਬਾਲੀਵੁੱਡ 'ਚ ਲਗਾਤਾਰ ਚੰਗੀਆਂ ਖ਼ਬਰਾਂ ਸੁਣਨ ਨੂੰ ਮਿਲ ਰਹੀਆਂ ਹਨ। ਕਿਤੇ ਕਿਸੇ ਦੀ ਮੰਗਣੀ ਹੋ ਰਹੀ ਹੈ ਤਾਂ ਕਿਸੇ ਦੇ ਘਰ ਵਿਆਹ ਦੀਆਂ ਸ਼ਹਿਨਾਈਆਂ ਵੱਜ ਰਹੀਆਂ ਹਨ। ਇਸ ਵਿਚਾਲੇ ਇੰਡਸਟਰੀ ਦੇ ਦਿੱਗਜ਼ ਅਦਾਕਾਰਾ ਧਰਮਿੰਦਰ ਦੇ ਪੋਤੇ ਅਤੇ ਸਨੀ ਦਿਓਲ ਦੇ ਪੁੱਤਰ ਕਰਨ ਦਿਓਲ ਦੀ ਮੰਗਣੀ ਦੀ ਖ਼ਬਰ ਸਾਹਮਣੇ ਆਈ ਹੈ। ਖ਼ਬਰ ਹੈ ਕਿ ਕਰਨ ਨੇ ਦਿਵੰਗਤ ਫਿਲਮ ਨਿਰਮਾਤਾ ਬਿਮਲ ਰਾਏ ਦੀ ਪੜਪੋਤੀ ਦਿਸ਼ਾ ਨਾਲ ਮੰਗਣੀ ਕਰ ਲਈ ਹੈ।

PunjabKesari
ਰਿਪੋਰਟ ਮੁਤਾਬਕ ਕਰਨ ਅਤੇ ਦਿਸ਼ਾ ਲੰਬੇ ਸਮੇਂ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ ਅਤੇ ਦੋਵਾਂ ਨੇ ਮੰਗਣੀ ਕਰ ਲਈ ਹੈ। ਹੁਣ ਜਲਦ ਹੀ ਦੋਵਾਂ ਦੇ ਘਰ ਸ਼ਹਿਨਾਈ ਵੱਜੇਗੀ। ਹਾਲਾਂਕਿ ਦੋਵਾਂ ਦੇ ਪਰਿਵਾਰ ਵਲੋਂ ਮੰਗਣੀ ਦੀਆਂ ਖ਼ਬਰਾਂ ਨੂੰ ਲੈ ਕੇ ਕੋਈ ਆਫਿਸ਼ੀਅਲ ਸਟੇਟਮੈਂਟ ਸਾਹਮਣੇ ਨਹੀਂ ਆਇਆ ਹੈ। 

PunjabKesari
ਸੁਣਨ 'ਚ ਆਇਆ ਹੈ ਕਿ ਧਰਮਿੰਦਰ ਦੀ ਤਬੀਅਤ ਖਰਾਬ ਰਹਿਣ ਕਾਰਨ ਕਰਨ ਦੇ ਵਿਆਹ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਕੁਝ ਦਿਨ ਪਹਿਲੇ ਧਰਮਿੰਦਰ ਨੂੰ ਮਾਸਪੇਸ਼ੀਆਂ 'ਚ ਪਰੇਸ਼ਾਨੀ ਦੇ ਚੱਲਦੇ ਹਸਪਤਾਲ 'ਚ ਦਾਖ਼ਲ ਹੋਣਾ ਪਿਆ ਸੀ।

PunjabKesari
ਉਧਰ ਗੱਲ ਕਰੀਏ ਕਰਨ ਦਿਓਲ ਅਤੇ ਦਿਸ਼ਾ ਦੇ ਰਿਸ਼ਤੇ ਦੀ ਤਾਂ ਜੋੜੇ ਨੂੰ ਕਈ ਵਾਰ ਪ੍ਰਾਈਵੇਟ ਇੰਵੈਂਟਸ 'ਚ ਇਕੱਠੇ ਸਪਾਟ ਕੀਤਾ ਗਿਆ ਹੈ। ਹਾਲਾਂਕਿ ਦੋਵਾਂ ਨੇ ਕਦੇ ਵੀ ਆਪਣੇ ਰਿਸ਼ਤੇ 'ਤੇ ਖੁੱਲ੍ਹ ਕੇ ਗੱਲ ਨਹੀਂ ਕੀਤੀ ਹੈ। 
 


Aarti dhillon

Content Editor

Related News