3 ਸਟਾਫ ਮੈਂਬਰਾਂ ਨੂੰ ਹੋਇਆ ਸੀ ਕੋਰੋਨਾ, ਹੁਣ ਧਰਮਿੰਦਰ ਦੀ ਕੋਰੋਨਾ ਰਿਪੋਰਟ ਆਈ ਸਾਹਮਣੇ

Friday, Mar 26, 2021 - 11:27 AM (IST)

3 ਸਟਾਫ ਮੈਂਬਰਾਂ ਨੂੰ ਹੋਇਆ ਸੀ ਕੋਰੋਨਾ, ਹੁਣ ਧਰਮਿੰਦਰ ਦੀ ਕੋਰੋਨਾ ਰਿਪੋਰਟ ਆਈ ਸਾਹਮਣੇ

ਮੁੰਬਈ (ਬਿਊਰੋ)– ਹਾਲ ਹੀ ’ਚ ਫ਼ਿਲਮ ਅਦਾਕਾਰ ਧਰਮਿੰਦਰ ਦੇ ਘਰੋਂ ਖ਼ਬਰ ਆਈ ਸੀ ਕਿ ਉਨ੍ਹਾਂ ਦੇ ਘਰ ਦੇ ਤਿੰਨ ਸਟਾਫ ਮੈਂਬਰ ਕੋਵਿਡ-19 ਦਾ ਸ਼ਿਕਾਰ ਹੋ ਗਏ ਹਨ। ਇਸ ਤੋਂ ਬਾਅਦ ਤੁਰੰਤ ਧਰਮਿੰਦਰ ਨੇ ਵੀ ਆਪਣਾ ਕੋਵਿਡ-19 ਟੈਸਟ ਕਰਵਾਇਆ ਸੀ। ਹੁਣ ਅਦਾਕਾਰ ਦੀ ਰਿਪੋਰਟ ਸਾਹਮਣੇ ਆ ਗਈ ਹੈ। ਧਰਮਿੰਦਰ ਦੇ ਕੋਵਿਡ-19 ਟੈਸਟ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਗੱਲ ਦੀ ਜਾਣਕਾਰੀ ਖ਼ੁਦ ਧਰਮਿੰਦਰ ਨੇ ਦਿੱਤੀ ਹੈ।

ਧਰਮਿੰਦਰ ਨੇ ਈ-ਟਾਈਮਜ਼ ਨਾਲ ਗੱਲਬਾਤ ਦੌਰਾਨ ਆਖਿਆ, ‘ਭਗਵਾਨ ਦੀ ਕਿਰਪਾ ਰਹੀ ਹੈ ਮੇਰੇ ’ਤੇ। ਮੇਰਾ ਕੋਵਿਡ ਟੈਸਟ ਨੈਗੇਟਿਵ ਆਇਆ ਹੈ। ਦੂਜੀ ਵਾਰ ਜੋ ਇਹ ਕੋਰੋਨਾ ਫੈਲ ਰਿਹਾ ਹੈ, ਇਹ ਮੈਨੂੰ ਪਾਗਲ ਕਰ ਰਿਹਾ ਹੈ। ਹਾਲਾਤ ’ਤੇ ਜਲਦ ਕਾਬੂ ਪਾਉਣਾ ਪਵੇਗਾ ਨਹੀਂ ਤਾਂ ਚੀਜ਼ਾਂ ਹੱਥੋਂ ਨਿਕਲ ਜਾਣਗੀਆਂ।’

ਇਹ ਵੀ ਪੜ੍ਹੋ : ਆਮਿਰ ਖ਼ਾਨ ਨਾਲ ‘3 ਇਡੀਅਟਸ’ ’ਚ ਕੰਮ ਕਰਨ ਵਾਲੇ ਆਰ. ਮਾਧਵਨ ਨੂੰ ਵੀ ਹੋਇਆ ਕੋਰੋਨਾ

ਉਥੇ ਇਕ ਸੂਤਰ ਨੇ ਗੱਲਬਾਤ ਦੌਰਾਨ ਦੱਸਿਆ, ‘ਜੋ ਲੋਕ ਕੋਰੋਨਾ ਵਾਇਰਸ ਦਾ ਸ਼ਿਕਾਰ ਹਨ, ਧਰਮਿੰਦਰ ਉਨ੍ਹਾਂ ਦਾ ਪੂਰਾ ਧਿਆਨ ਰੱਖ ਰਹੇ ਹਨ। ਉਨ੍ਹਾਂ ਨੂੰ ਬਾਕੀ ਘਰਵਾਲਿਆਂ ਤੋਂ ਦੂਰ ਇਕਾਂਤਵਾਸ ਕੀਤਾ ਗਿਆ ਹੈ ਤਾਂ ਕਿ ਪਰਿਵਾਰ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਰਹੇ।’

ਦੱਸਣਯੋਗ ਹੈ ਕਿ ਬੀਤੇ ਕੁਝ ਦਿਨਾਂ ’ਚ ਕਈ ਬਾਲੀਵੁੱਡ ਸਿਤਾਰੇ ਕੋਰੋਨਾ ਦੀ ਲਪੇਟ ’ਚ ਆ ਚੁੱਕੇ ਹਨ। ਹਾਲ ਹੀ ’ਚ ਆਮਿਰ ਖ਼ਾਨ, ਆਰ. ਮਾਧਵਨ, ਮਿਲਿੰਦ ਸੋਮਨ, ‘ਰੇਸ 3’ ਦੇ ਡਾਇਰੈਕਟਰ ਰਮੇਸ਼ ਤੌਰਾਨੀ, ‘ਲੂਡੋ’ ਦੇ ਅਦਾਕਾਰ ਰੋਹਿਤ ਸਰਾਫ ਤੇ ਕਾਰਤਿਕ ਆਰੀਅਨ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਉਹ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਏ ਹਨ।

ਇਨ੍ਹਾਂ ਤੋਂ ਪਹਿਲਾਂ ਸੰਜੇ ਲੀਲਾ ਭੰਸਾਲੀ, ਰਣਬੀਰ ਕਪੂਰ, ਮਨੋਜ ਬਾਜਪਾਈ, ਸਿਧਾਂਤ ਚਤੁਰਵੇਦੀ, ਤਾਰਾ ਸੁਤਾਰੀਆ ਤੇ ਨਿੱਕੀ ਤੰਬੋਲੀ ਵੀ ਕੋਰੋਨਾ ਦੀ ਲਪੇਟ ’ਚ ਆ ਚੁੱਕੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News